ਫਿਜ਼ੀਓਥਰੈਪੀ ਰਾਹੀਂ ਅਨੇਕਾਂ ਬਿਮਾਰੀਆਂ ‘ਤੇ ਪਾਇਆ ਜਾ ਸਕਦਾ ਹੈ ਕਾਬੂ
ਸ਼ਿਆਟਿਕਾ,ਕਮਰ ਦਰਦ,ਸਰਵਾਈਕਲ, ਮੋਡਿਆਂ ਦਾ ਦਰਦ,ਅਧਰੰਗ ਵਿੱਚ ਫਿਜ਼ੀਓਥਰੈਪੀ ਮਦਦਗਾਰ
ਪੱਟੀ/ਤਰਨਤਾਰਨ,22 ਦਸੰਬਰ 2024
ਸਰਦੀਆਂ ਦੇ ਮੌਸਮ ਵਿਚ ਅਕਸਰ ਹੀ ਆਮ ਤੌਰ ‘ਤੇ ਬਜ਼ੁਰਗਾਂ ਦੇ ਗੋਡਿਆਂ ਦੇ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਪੈਦੀ ਹੈ। ਸਰੀਰ ਵਿਚ ਕੋਈ ਵੀ ਦਰਦ ਹੋਵੇ ਤਾਂ ਉਸ ਨੂੰ ਅਣਗੌਲਿਆ ਨਾ ਕਰੋ ‘ਤੇ ਉਸ ਦਾ ਇਲਾਜ ਜ਼ਰੂਰ ਕਰਵਾਓ।ਇਹ ਪ੍ਰਗਟਾਵਾ ਪੱਟੀ ਸ਼ਹਿਰ ਦੇ ਮੋਦੀਖਾਨੇ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਵੱਲੋਂ ਚਲਾਏ ਜਾ ਰਹੇ ਫਿਜ਼ੀਓਥਰੈਪੀ ਸੈਂਟਰ ਦੇ ਡਾਕਟਰ ਚਾਂਦਨੀ ਕੱਕੜ ਨੇ ਗੱਲਬਾਤ ਕਰਦਿਆਂ ਕੀਤਾ।ਜ਼ਿਕਰਯੋਗ ਹੈ ਕਿ ਡਾਕਟਰ ਚਾਂਦਨੀ ਕੱਕੜ ਗੋਡਿਆਂ ਦੀ ਦਰਦ ਤੇ ਹੋਰ ਜੋੜਾਂ ਦੇ ਦਰਦਾਂ ਦੇ ਇਲਾਜ ਵਿੱਚ ਮਾਹਰ ਹਨ। ਡਾ.ਚਾਂਦਨੀ ਕੱਕੜ ਨੇ ਕਿਹਾ ਕਿ ਪਿੱਠ ਦਰਦ ਅਤੇ ਲੱਤਾਂ ਵਿਚ ਦਰਦ ਤੋਂ ਪ੍ਰੇਸ਼ਾਨ ਮਰੀਜ਼ਾ ਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਉਸ ਦਾ ਇਲਾਜ ਜ਼ਰੂਰ ਕਰਵਾਓ।ਉਨ੍ਹਾਂ ਦੱਸਿਆ ਕਿਸੇ ਵੀ ਤਰ੍ਹਾਂ ਦੇ ਕਮਰ ਦਰਦ ਨੂੰ ਅਣਗੌਲਿਆ ਕਰਨਾ ਖ਼ਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਇਹ ਦਰਦ ਰੀੜ ਦੀ ਹੱਡੀ ਨੂੰ ਜਕੜ ਸਕਦਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਥੇ ਫਿਜ਼ੀਓਥੈਰਪੀ ਦੀਆਂ ਅਜਿਹੀਆਂ ਕਈ ਤਕਨੀਕਾਂ ਹਨ ਕਿ ਦਰਦ ਦਾ ਬਿਹਤਰ ਇਲਾਜ ਕੀਤਾ ਜਾਂਦਾ ਹੈ। ਡਾਕਟਰ ਚਾਂਦਨੀ ਕੱਕੜ ਨੇ ਕਿਹਾ ਕਿ ਸ਼ਿਆਟਿਕਾ,ਕਮਰ ਦਰਦ,ਸਰਵਾਈਕਲ, ਮੋਡਿਆਂ ਦਾ ਦਰਦ,ਅਧਰੰਗ ਆਦਿ ਦੇ ਮਰੀਜ਼ਾਂ ਨੂੰ ਇੱਥੇ ਇਲਾਜ ਲਈ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ।ਉਨ੍ਹਾਂ ਕਿਹਾ ਸ਼ਿਆਟਿਕਾ ਦੀ ਦਰਦ ਵੀ ਅਜਿਹੀ ਹੁੰਦੀ ਹੈ,ਜੋ ਇਨਸਾਨ ਨੂੰ ਬਹੁਤ ਪ੍ਰੇਸ਼ਾਨੀ ਕਰਦੀ ਹੈ ਅਤੇ ਤੁਰਨ-ਫਿਰਨ ਤੋਂ ਇਲਾਵਾ ਸੌਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਡਾ.ਚਾਂਦਨੀ ਨੇ ਕਿਹਾ ਕਿ ਅਜਿਹੇ ਮਰੀਜ਼ਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ,ਉਹ ਇੱਥੇ ਆ ਕੇ ਇਲਾਜ ਤੋਂ ਬਾਅਦ ਅਜਿਹੀਆਂ ਬਿਮਾਰੀਆਂ ਤੋ ਛੁਟਕਾਟਾ ਪਾ ਸਕਦੇ ਹਨ।
–ਸਪੀਚ ਥੈਰਪੀ ਦੀ ਵੀ ਸਹੂਲਤ–
ਡਾਕਟਰ ਚਾਂਦਨੀ ਕੱਕੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛੋਟੇ ਬੱਚਿਆਂ ਵਿੱਚ ਬੋਲਣ ਦੀ ਸਮਿਸਆ ਆਉਂਦੀ ਹੈ ਤਾਂ ਉਨ੍ਹਾਂ ਦਾ ਇਲਾਜ ਸਪੀਚ ਥੈਰਪੀ ਰਾਹੀਂ ਸੰਭਵ ਹੈ।ਜਿਨ੍ਹਾਂ ਬੱਚਿਆਂ ਦੀ ਅਜਿਹੀ ਮੁਸ਼ਕਿਲ ਹੈ ਉਹ ਸਾਡੇ ਕੋਲ ਆਉਣ। ਜਿਹੜੇ ਬੱਚੇ ਸਾਫ਼ ਨਹੀਂ ਬੋਲ ਪਾਉਂਦੇ,ਥਥਲਾਉਂਦੇ ਹਨ ਜਾਂ ਕਿਸੇ ਵਿਸ਼ੇਸ਼ ਸ਼ਬਦ ਨੂੰ ਲੈ ਕੇ ਬੋਲਣ ਵਿੱਚ ਸਮੱਸਿਆ ਹੈ ਤਾਂ ਸਮਾਂ ਰਹਿੰਦਿਆਂ ਉਨ੍ਹਾਂ ਦੀ ਥੈਰਪੀ ਕੀਤੀ ਜਾਵੇ ਤਾਂ ਇਨ੍ਹਾਂ ਬੱਚਿਆਂ ਦਾ ਇਲਾਜ ਸੰਭਵ ਹੈ।ਸਰਬੱਤ ਦਾ ਭਲਾ ਚੈਰੀਟੇਬਲ ਫਿਜ਼ੀਓਥਰੈਪੀ ਸੈਂਟਰ ਵਿੱਚ ਅਜਿਹੇ ਬੱਚਿਆਂ ਲਈ ਵਿਸ਼ੇਸ਼ ਤੌਰ ‘ਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ।