ਫੀਲਡ ਕਰੈਡਿਟ ਅਫ਼ਸਰ, ਡਿਵੈਲਪਮੈਂਟ ਅਫ਼ਸਰ, ਅਸਿਸਟੈਂਟ ਬਰਾਂਚ ਮੈਨੇਜ਼ਰ ਅਤੇ ਬਰਾਂਚ ਮੈਨੇਜ਼ਰ ਦੀ ਭਰਤੀ ਲਈ 26 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ

0
38
ਫੀਲਡ ਕਰੈਡਿਟ ਅਫ਼ਸਰ, ਡਿਵੈਲਪਮੈਂਟ ਅਫ਼ਸਰ, ਅਸਿਸਟੈਂਟ ਬਰਾਂਚ ਮੈਨੇਜ਼ਰ ਅਤੇ ਬਰਾਂਚ ਮੈਨੇਜ਼ਰ ਦੀ ਭਰਤੀ ਲਈ 26 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ

-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ

ਫੀਲਡ ਕਰੈਡਿਟ ਅਫ਼ਸਰ, ਡਿਵੈਲਪਮੈਂਟ ਅਫ਼ਸਰ, ਅਸਿਸਟੈਂਟ ਬਰਾਂਚ ਮੈਨੇਜ਼ਰ ਅਤੇ ਬਰਾਂਚ ਮੈਨੇਜ਼ਰ ਦੀ ਭਰਤੀ ਲਈ 26 ਜੂਨ ਨੂੰ ਲੱਗੇਗਾ ਪਲੇਸਮੈਂਟ ਕੈਂਪ

ਮਾਨਸਾ, 24 ਜੂਨ:
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 26 ਜੂਨ 2024 ਦਿਨ ਬੁੱਧਵਾਰ ਨੂੰ ‘ਅੰਨਪੂਰਣਾ ਫਾਈਨਾਂਸੀਅਲ ਪ੍ਰਾਈਵੇਟ ਲਿਮਟਡ’ ਵੱਲੋਂ ਫੀਲਡ ਕਰੈਡਿਟ ਅਫ਼ਸਰ, ਡਿਵੈਲਪਮੈਂਟ ਅਫ਼ਸਰ (ਫੀਲਡ), ਅਸਿਸਟੈਂਟ ਬਰਾਂਚ ਮੈਨੇਜਰ (ਫੀਲਡ) ਅਤੇ ਬਰਾਂਚ ਮੈਨੇਜ਼ਰ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ, ਜਿੰਨ੍ਹਾਂ ਦੀ ਉਮਰ ਸੀਮਾ 18 ਤੋਂ 28 ਸਾਲ ਤੱਕ ਹੋਣੀ ਚਾਹੀਦੀ ਹੈ ਅਤੇ ਪ੍ਰਾਰਥੀ ਸਰੀਰਕ ਤੌਰ ’ਤੇ ਫਿੱਟ ਹੋਣੇ ਚਾਹੀਦੇ ਹਨ। ਭਾਗ ਲੈਣ ਵਾਲੇ ਪ੍ਰਾਰਥੀਆਂ ਕੋਲ ਆਪਣਾ ਦੋ ਪਹੀਆ ਵਾਹਨ ਅਤੇ ਡਰਾਇਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਕੈਂਪ ਵਿਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਆਪਣੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ, ਡਰਾਇਵਿੰਗ ਲਾਇਸੰਸ ਅਤੇ ਰਜ਼ਿਊਮ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ) ਕੈਂਪ ਵਾਲੇ ਦਿਨ ਸਵੇਰੇ 10:30 ਵਜੇ ਪਹੁੰਚ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 12,500/- ਤੋਂ 25,000/- ਅਤੇ ਕਰੀਬ 5000 ਰੁਪਏ ਪੈਟਰੋਲ+ਪ੍ਰੋਤਸਾਹਨ ਦੇ ਰੂਪ ਵਿਚ ਮਿਲਣਯੋਗ ਹੋਵੇਗਾ। ਅਸਾਮੀਆਂ ਦੀ ਗਿਣਤੀ 40 ਹੈ।  ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ  91242-03366 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here