ਲਹਿਰਾਗਾਗਾ, 24 ਅਗਸਤ, 2023: ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 26 ਅਗਸਤ ਨੂੰ ਜਲ ਸਪਲਾਈ ਸੈਨੀਟੇਸ਼ਨ ਮੰਤਰੀ ਦੇ ਹਲਕੇ ਵਿਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਲਹਿਰਾ-ਮੂਣਕ ਸਮੇਤ ਸੰਗਰੂਰ ਜਿਲ੍ਹੇ ਵਿੱਚੋਂ ਫੀਲਡ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਸ ਰੋਸ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਸਥਾਨਕ ਬਾਬਾ ਹੀਰਾ ਸਿੰਘ ਭੱਠਲ ਕਾਲਜ਼ ਵਿੱਚ ਹੋਈ ਵਧਵੀਂ ਮੀਟਿੰਗ ਨੂੂੰ ਸੰਬੋਧਨ ਕਰਦਿਆਂ ਜਿਲ੍ਹਾ ਆਗੂਆਂ ਸ਼੍ਰੀ ਦਰਸ਼ਨ ਚੀਮਾ, ਮਾਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕੈਬਨਿਟ ਮੰਤਰੀ ਤੇ ਵਿਭਾਗੀ ਮੁੱਖੀ ਵੱਲੋਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ ਦੇ ਬਾਵਜੂਦ ਵੀ ਮੁਲਾਜ਼ਮਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਹਨ। ਮਹਿਕਮੇ ਵਿੱਚ ਦਰਜਾ ਚਾਰ ਵਿੱਚੋਂ ਦਰਜਾ ਤਿੰਨ ਲਈ ਪ੍ਰਮੋਸ਼ਨ ਦੇਣ ਵਾਸਤੇ ਜੋ ਪੇਪਰ ਲਿਆ ਗਿਆ ਹੈ ਉਸ ਦੀ ਸੱਠ ਪਰਸੈਂਟ ਪਾਸ ਦੀ ਸ਼ਰਤ ਜੋ ਰੱਖੀ ਗਈ ਹੈ ਉਸ ਦੀ ਜਥੇਬੰਦੀ ਨੇ ਨਿਖੇਧੀ ਕੀਤੀ। ਅਤੇ ਮੰਗ ਕੀਤੀ ਕੇ ਸਰਕਾਰ ਮੁਤਾਬਕ 33% ਵਾਲੇ ਮੁਲਾਜ਼ਮਾਂ ਨੂੰ ਪਾਸ ਕਰਕੇ ਪ੍ਰਮੋਸ਼ਨਾਂ ਦਿੱਤੀਆਂ ਜਾਣ।
ਆਗੂਆਂ ਨੇ ਕਿਹਾ ਕਿ ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣਾ ਲੰਬੇ ਸਮੇਂ ਤੋਂ ਇਹਨਾਂ ਕੇਸਾਂ ਨੂੰ ਲਟਕਾਇਆ ਜਾ ਰਿਹਾ ਹੈ,ਜਦੋਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਮਹਿਕਮੇ ਵਿੱਚ ਕਰੀਬ 110 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਕੰਨਟੈਕਟ,ਆਊਟਸੋਰਸਿੰਗ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ 15-15 ਸਾਲ ਕੰਮ ਕਰਦਿਆਂ ਹੋ ਗਏ ਮਹਿਕਮਾ ਕੋਈ ਪੋਲਿਸੀ ਨਹੀਂ ਬਣ ਰਿਹਾ ਇਹਨਾਂ ਨੂੰ ਮਹਿਕਮੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ ਜਦੋਂ ਕਿ ਮਹਿਕਮੇ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ।
ਉਨ੍ਹਾਂ ਕਿਹਾ ਕਿ ਮਹਿਕਮੇ ਵਿੱਚ 6%ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਨਹੀਂ ਕੀਤਾ ਜਾ ਰਿਹਾ ਜਦ ਕਿ ਉਹਨਾਂ ਵੱਲੋਂ ਵਿਭਾਗੀ ਟੈਸਟ ਪਾਸ ਕਰ ਲਿਆ ਹੈ 15% ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਕਰਨ ਲਈ ਬੇ ਫਜ਼ੂਲ ਇਤਰਾਜ਼ ਲਾ ਕੇ ਲਟਕਾਇਆ ਜਾ ਰਿਹਾ ਹੈ ਜਦ ਕਿ ਕੁੱਝ ਕਰਮਚਾਰੀਆਂ ਨੂੰ ਸੀਨੀਆਰਤਾ ਸੂਚੀ ਤੋੜ ਕੇ ਪਦ ਉੱਨਤ ਕੀਤਾ ਗਿਆ ਹੈ। ਜੀ ਪੀ ਐਫ ਅਤੇ ਐਨ ਪੀ ਐਸ ਦੇ ਕੇਸ ਲੰਬੇ ਸਮੇਂ ਤੋਂ ਰੁਲ਼ ਰਹੇ ਹਨ ਅਧਿਕਾਰੀ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਬਹੁਤ ਘਾਟ ਹੈ। ਇਸ ਇਲਾਵਾ ਰਿੱਟ ਪਟੀਸ਼ਨਾ ਦੇ ਬਕਾਇਆਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਦਰਜਾ ਤਿੰਨ ਫੀਲਡ ਕਰਮਚਾਰੀਆਂ ਨੂੰ ਕੰਨਵੈਨਸ ਅਲਾਊਸ ਦੇਣਾ ਅਤੇ ਹੋਰ ਮੰੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਹੀਂ ਹੋ ਰਿਹਾ, ਮਹਿਕਮੇ ਦੇ ਅਧਿਕਾਰੀਆਂ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਜਿਸ ਕਰਕੇ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਜੇਕਰ ਮੁਲਾਜ਼ਮ ਮੰਗਾਂ ਦਾ ਹੱਲ ਰੈਲੀ ਤੋਂ ਪਹਿਲਾਂ ਦੋ ਧਿਰੀ ਗੱਲਬਾਤ ਰਾਹੀਂ ਨਾ ਕੀਤਾ ਆਉਣ ਵਾਲੀ 26 ਅਗਸਤ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਹਲਕੇ ਹੁਸ਼ਿਆਰਪੁਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਤੇ ਘਰ ਵੱਲ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਤੇ ਸਵਰਨ ਸਿੰਘ ਅਕਬਰਪੁਲ, ਰਾਜਿੰਦਰ ਅਕੋਈ, ਹਰਪਾਲ ਸਿੰਘ ਸੁਨਾਮ, ਪ੍ਰਗਟ ਸਿੰਘ ਸੰਧੂਆਂ, ਦਰਸ਼ਨ ਲਹਿਰਾ, ਛੱਜੂ ਰਾਮ ਮਨਿਆਣਾ, ਬਾਵਾ ਸਿੰਘ ਗਾਗਾ ਆਦਿਆਗੂ ਹਾਜਰ ਹੋਏ।