ਕਪੂਰਥਲਾ, ਸੁਖਪਾਲ ਹੁੰਦਲ -ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫਸਰ ਮੁਕਰ ਗਿੱਲ ਵਲੋਂ ਫਗਵਾੜਾ ਅਤੇ ਆਸਪਾਸ ਦੀਆਂ ਡੇਰੀਆ ਅਤੇ ਦੁਕਾਨਾਂ ਤੋ ਦੁੱਧ ਦੇ ਸੈਂਪਲ ਭਰੇ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਡਾ ਹਰਜੋਤ ਪਾਲ ਸਿੰਘ ਨੇ ਦੱਸਿਆ ਫਗਵਾੜਾ ਤੇ ਇਸੇ ਦੇ ਨਾਲ਼ ਲਗਦੀਆਂ ਡੇਰੀਆਂ ਅਤੇ ਦੁਕਾਨਾਂ ਤੋਂ ਅੱਜ ਜ਼ਿਲ੍ਹਾ ਕਪੂਰਥਲਾ ਦੀ ਫੂਡ ਸੇਫਟੀ ਵਿੰਗ ਦੀ ਟੀਮ ਦੇ ਫੂਡ ਸੇਫਟੀ ਅਫਸਰ ਮੁਕੱਲ ਗਿੱਲ ਵਲੋਂ ਅੱਜ 5 ਸੈਂਪਲ ਭਰੇ ਗਏ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਐਫਐਸਓ ਮੁਕਲ ਗਿੱਲ ਨੇ ਦੱਸਿਆ ਕਿ ਭਵਿੱਖ ਵਿਚ ਵੀ ਫ਼ੂਡ ਸੇਫਟੀ ਵਿੰਗ ਵਲੋਂ ਖਾਦ ਪਦਾਰਥਾਂ ਦੀ ਸੈਂਪਲਿੰਗ ਜਾਰੀ ਰਹੇਗੀ।
Boota Singh Basi
President & Chief Editor