25 ਅਗਸਤ ਤਰਨ ਤਾਰਨ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਦੇ ਪ੍ਰਧਾਨ ਸ੍ਰੀ ਸਚਿਨ ਬਜਾਜ ਅਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਬਾਵਾ ਵੱਲੋਂ ਤਰਨ ਤਾਰਨ ਚ ਪੈਂਦੇ ਕਸਬਾ ਫਤਿਹਾਬਾਦ ਅਤੇ ਖਡੂਰ ਸਾਹਿਬ ਦੇ ਫੋਟੋਗ੍ਰਾਫਰਾਂ ਨਾਲ ਮੁਲਾਕਾਤ ਕੀਤੀ ਗਈ ਅੰਮ੍ਰਿਤਸਰ ਟੀਮ ਦੇ ਪਹੁੰਚਣ ਤੇ ਫਤਿਹਾਬਾਦ ਤੇ ਖਡੂਰ ਸਾਹਿਬ ਦੇ ਫੋਟੋਗ੍ਰਾਫਰਾਂ ਵੱਲੋਂ ਜੀ ਆਇਆ ਆਖਿਆ ਗਿਆ ਸਚਿਨ ਬਜਾਜ ਨੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕਰਦੇ ਹੋਏ ਸਾਰੇ ਹੀ ਫੋਟੋਗ੍ਰਾਫਰ ਭਰਾਵਾਂ ਨੂੰ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਨਾਲ ਹੀ ਉਹਨਾਂ ਨੇ ਕਿਹਾ ਫੋਟੋਗ੍ਰਾਫਰ ਭਰਾਵਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਐਸੋਸੀਏਸ਼ਨ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕਿਤੇ ਵੀ ਤੁਹਾਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਨਾਲ ਹੀ ਉਹਨਾਂ ਨੇ ਦੱਸਿਆ ਕਿ ਆਉਣ ਵਾਲੀ 21 22 ਸਤੰਬਰ ਨੂੰ ਫੋਟੋਗ੍ਰਾਫਰ ਐਸੋਸੀਏਸ਼ਨ ਆਫ ਅੰਮ੍ਰਿਤਸਰ ਵੱਲੋਂ ਮੇਲਾ ਮਾਝੇ ਦਾ ਐਗਜੀਬਿਸ਼ਨ ਕਰਵਾਈ ਜਾ ਰਹੀ ਹੈ ਜਿਸ ਵਿੱਚ ਸਾਰੇ ਹੀ ਫੋਟੋਗ੍ਰਾਫਰ ਵੀਰਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਖਡੂਰ ਸਾਹਿਬ ਅਤੇ ਫਤਿਹਾਬਾਦ ਦੇ ਫੋਟੋਗ੍ਰਾਫਰਾ ਨੇ ਫੋਟੋਗ੍ਰਾਫਰ ਐਸ਼ੋਸੇਸਨ ਆਫ ਅਮਿ੍ਤਸਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਨਾਲ ਹੀ ਉਹਨਾਂ ਦੱਸਿਆ ਕਿ ਜਿਹੜੇ ਮੈਂਬਰਾਂ ਦੇ ਪਹਿਲਾਂ ਕਾਰਡ ਬਣੇ ਹੋਏ ਨੇ ਉਹ ਰੀਨਿਊ ਕੀਤੇ ਜਾਣਗੇ ਅਤੇ ਨਵੇਂ ਮੈਂਬਰਾਂ ਦੇ ਕਾਰਡ ਬਣਾਏ ਜਾਣਗੇ ਇਸ ਮੌਕੇ ਤਰਨ ਤਾਰਨ ਫੋਟੋਗ੍ਰਾਫੀ ਦੇ ਪ੍ਰਧਾਨ ਸ੍ਰੀ ਅਵਨਜੀਤ ਬੇਦੀ ਗੁਰਵਿੰਦਰ ਗੋਰਾ ਸਰਦਾਰ ਕੁਲਬੀਰ ਸਿੰਘ ਨਿਰਮਲ ਸਟੂਡੀਓ ਵਾਲੇ ਅਮਨ ਫਤਿਹਾਬਾਦ ਪ੍ਰਦੀਪ ਸਿੰਘ ਕੰਬੋਜ ਪ੍ਰਧਾਨ ਰਸ਼ਪਾਲ ਸਿੰਘ ਖਡੂਰ ਸਾਹਿਬ ਗੁਰਵਿੰਦਰ ਸਿੰਘ ਖਹਿਰਾ ਸੋਨੂ ਦੁਲਚੀਪੁਰ ਅਮਨ ਖਡੂਰ ਸਾਹਿਬ ਆਦਿ ਹਾਜ਼ਰ ਸਨ|
Boota Singh Basi
President & Chief Editor