ਭੁਲੱਥ/ ਢਿੱਲਵਾ, (ਅਜੈ ਗੋਗਨਾ)-ਬੀਤੇ ਦਿਨ ਸ਼ੁੱਕਰਵਾਰ ਨੂੰ ਢਿੱਲਵਾਂ ਦੀ ਦੁਸਹਿਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਰਮੇਸ਼ ਕੁਮਾਰ ਬੱਗਾ ਜੀ ਦੀ ਰਹਿਨੁਮਾਈ ਹੇਠ ਹਲਕਾ ਭੁਲੱਥ ਦੇ ਕਸਬਾ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਹਰ ਸਾਲ ਦੀ ਤਰਾਂ ‘ਬਦੀ ਉੱਤੇ ਨੇਕੀ’ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਦੁਸਹਿਰੇ ਦੀ ਰੌਣਕ ਨੂੰ ਵਧਾਉਣ ਲਈ ਮੁੱਖ ਮਹਿਮਾਨ ਵਜੋਂ ਹਲਕਾ ਭੁਲੱਥ ਦੇ ਨੌਜਵਾਨ ਦੇ ਦਿਲਾਂ ਦੀ ਧੜਕਣ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਭੁਲੱਥ ਸ.ਯੁਵਰਾਜ ਭੁਪਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਹਨਾਂ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ.ਗੁਰਜਿੰਦਰ ਸਿੰਘ ਢਿੱਲੋਂ (ਐਡਵੋਕੇਟ ) , ਕਰਨ ਬੱਗਾ ( ਐਡਵੋਕੇਟ ) , ਸ.ਰਵਿੰਦਰਪਾਲ ਸਿੰਘ ਗੋਡਲ ਜੀ ,ਸ.ਇੰਦਰਜੀਤ ਸਿੰਘ ਗੋਡਲ , ਸ.ਹਰਨੇਕ ਸਿੰਘ ਚੱਕੀ ਵਾਲੇ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਢਿਲਵਾਂ), ਸ.ਲਖਵਿੰਦਰ ਸਿੰਘ ਵਿਜੋਲਾ ਜੀ, ਸੰਨੀ ਸ਼ਰਮਾ ਮੀਤ ਪ੍ਰਧਾਨ ਯੂਥ ਅਕਾਲੀ ਦਲ (ਪੰਜਾਬ) , ਸ.ਨਿਰਵੈਲ ਸਿੰਘ ਢਿੱਲੋਂ, ਸ.ਸਵਰਨ ਸਿੰਘ ਸਾਬਕਾ ਰੇਜ ਅਫ਼ਸਰ, ਸ੍ਰੀ ਰੁਪਿੰਦਰ ਸ਼ਰਮਾ (ਐਸ.ਡੀ.ਉ) ਬਿਜਲੀ ਬੋਰਡ , ਸ੍ਰੀ ਕੁਲਦੀਪ ਪਾਠਕ ਜੀ , ਸ.ਮਨਰਾਜ ਸਿੰਘ ਢਿੱਲੋਂਂ(ਐਮਸੀ) ਢਿੱਲਵਾਂ, ਬਲਦੇਵ ਸਿੰਘ ਬਿੱਲਾ ਢਿੱਲਵਾ, ਸ੍ਰੀ ਸੰਜੀਵ ਸ਼ਰਮਾ (ਐਮਸੀ) ਢਿਲਵਾਂ, ਸ.ਉਕਾਰ ਸਿੰਘ ਸਾਬੀ ਜੀ ਸਾਬਕਾ (ਐਮਸੀ ) ਢਿਲਵਾਂ, ਸ.ਅਮਰੀਕ ਸਿੰਘ (ਪੀ.ਏ), ਸ. ਮਨਪ੍ਰੀਤ ਸਿੰਘ (ਰਿੱਕੀ) , ਸੁਮੇਰ ਬੱਗਾ , ਸੰਨੀ ਬੱਗਾ , ਚੰਦਨ ਸ਼ਰਮਾ , ਵਿਸ਼ਾਲ ਸ਼ਰਮਾ ਅਤੇ ਪਿੰਡ ਦੇ ਭਾਰੀ ਗਿਣਤੀ ਵਿਚ ਪਤਵੰਤੇ ਸੱਜਣ ਹਾਜਰ ਸਨ ।
Boota Singh Basi
President & Chief Editor