ਮਿਲਾਨ (ਦਲਜੀਤ ਮੱਕੜ) ਇਟਲੀ ਦੇ ਜਿਲਾ ਬਰੇਸ਼ੀਆ ਦੇ ਬਨਿਅੋਲੋ ਮੇਲਾ ਦੇ ਜੇ.ਜੇ ਰੈਂਸਟੋਰੈਂਟ ਵਿਖੇ ਬੀਤੇ ਦਿਨੀ ਕਾਫ ਸਟੂਡੀੳ ਮਲਟੀਪਰਾਤੀਕੇ ਵੱਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਪੰਜਾਬੀ ਸੱਭਿਆਚਾਰਕ ਮੇਲਾ ਕਰਵਾਇਆ ਗਿਆ।
ਇਸ ਸੱਭਿਆਚਾਰਕ ਮੇਲੇ ਵਿੱਚ ਵੱਖ ਵੱਖ ਕਲਾਕਰਾਂ ਨੇ ਰੌਣਕਾਂ ਲਾਈਆਂ।ਵੱਡੀ ਗਿਣਤੀ ਵਿੱਚ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਣ ਲਈ ਪਹੁੰਚੇ। ਜਿਹਨਾਂ ਦੇ ਬੈਠਣ ਦਾ ਪ੍ਰਬੰਧਕਾਂ ਵੱਲੋਂ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ। ਸੱਭਿਆਚਾਰਕ ਮੇਲੇ ਦਾ ਆਗਾਜ ਇਟਲੀ ਦੇ ਪ੍ਰਸਿੱਧ ਕਲਾਕਾਰ ਰਾਵੀ ਚੀਮਾ ਦੁਆਰਾ ਧਾਰਮਿਕ ਗੀਤ ਗਾਕੇ ਕੀਤੀ ਗਈ। ਉਹਨਾਂ ਤੋਂ ਬਾਅਦ ਰਾਵੀ ਚੀਮਾ ਨੇ ਆਪਣੀ ਦਮਦਾਰ ਆਵਾਜ ਨਾਲ ਵੱਖ ਵੱਖ ਗੀਤਾਂ ਨਾਲ ਮੇਲੇ ਚ ਰੰਗ ਬੰਨਿਆ। ਉਸ ਤੋਂ ਬਾਅਦ ਪ੍ਰੀਤ ਮਾਨ ਨੇ ਵੀ ਵੱਖ ਵੱਖ ਗੀਤਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ। ਇਸ ਸਭਿਆਚਾਰਕ ਮੇਲੇ ਵਿੱਚ ਸਤਵਿੰਦਰ ਬੁੱਗਾ ਨੇ ਜਿਉਂ ਹੀ ਸ਼ੋਅ ਵਿੱਚ ਐਂਟਰੀ ਕੀਤੀ। ਹਾਲ ਵਿੱਚ ਬੈਠੇ ਦਰਸ਼ਕਾਂ ਨੇ ਤਾੜੀਆ ਨਾਲ ਬੁੱਗਾ ਦਾ ਸਵਾਗਤ ਕੀਤਾ। ਸ਼ੁਰੂਆਤ ਤੋਂ ਹੀ ਦਰਸ਼ਕ ਸਤਵਿੰਦਰ ਬੁੱਗੇ ਦੁਆਰਾ ਗਾਏ ਗੀਤਾਂ ਦਾ ਆਨੰਦ ਮਾਣ ਰਹੇ ਸਨ। ਆਪਣੇ ਹਿੱਟ ਗੀਤਾਂ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਸਟੇਜ ਤੋਂ ਦਰਸ਼ਕਾ ਦਾ ਧੰਨਵਾਦ ਕਰਦਿਆ ਸਤਵਿੰਦਰ ਬੁੱਗਾ ਨੇ ਕਿਹਾ ਕਿ ਉਹ ਜਿੰਨੀ ਵਾਰ ਵੀ ਇਟਲੀ ਆਏ ਹਨ, ਉਹਨਾਂ ਨੂੰ ਦਰਸ਼ਕਾਂ ਦੁਆਰਾ ਖੁਬ ਪਿਆਰ ਦਿੱਤਾ ਗਿਆ ਹੈ। ਇਸ ਪੰਜਾਬੀ ਸੱਭਿਆਚਾਰਕ ਮੇਲੇ ਵਿੱਚ ਮਨਿੰਦਰ ਸਿੰਘ ਨੇ ਸਟੇਜ ਸੰਭਾਲੀ। ਆਪਣੀ ਸ਼ਾਇਰੀ ਨਾਲ ਉਹਨਾਂ ਮੇਲੇ ਵਿੱਚ ਦਰਸ਼ਕਾ ਦਾ ਦਿਲ ਟੁੰਬਿਆ। ਅੰਤ ਵਿੱਚ ਪ੍ਰਬੰਧਕਾਂ ਦੁਆਰਾ ਕਲਾਕਾਰ ਸਤਵਿੰਦਰ ਬੁੱਗਾ, ਰਾਵੀ ਚੀਮਾ ,ਪ੍ਰੀਤ ਮਾਨ, ਐਂਕਰ ਮਨਿੰਦਰ ਸਿੰਘ ਤੋਂ ਇਲਾਵਾ ਦੀ ਗ੍ਰੇਟ ਲਾਈਵ ਬੈਂਡ ਇਟਲੀ ਅਤੇ ਮਨਜੀਤ ਬੈਗੋਵਾਲ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਪੰਜਾਬੀ ਲਾਈਵ ਮੇਲੇ ਵਿੱਚ ਮਨਪ੍ਰੀਤ ਸਿੰਘ ਮਨੀ ਭਗਤਾਣਾ, ਹਰਦੀਪ ਸਿੰਘ, ਵਿਜੇ ਭੱਟੀ, ਗੌਤਮ ਸ਼ਰਮਾ, ਸੰਜੀਵ ਕੁਮਾਰ ਗੋਲਡੀ, ਹਰਦੇਵ ਬੋਪਾਰਾਏ ਅਤੇ ਹੋਰਨਾ ਨੌਜਵਾਨਾਂ ਨੇ ਵਿਸ਼ੇਸ਼ ਭੁਮਿਕਾ ਨਿਭਾਈ।