ਬਰੇਸ਼ੀਆ ਵਿਖੇ ਹੋਏ ਟੂਰਨਾਮੈਂਟ ਦੇ ਫਾਈਨਲ ਵਿੱਚ ਪੰਜਾਬ ਸਪੋਰਟਸ ਕਲੱਬ ਬਰੇਸ਼ੀਆ ਨੇ ਫਾਈਨਲ ਵਿੱਚ ਮਾਰੀ ਬਾਜੀ
ਮਿਲਾਨ (ਦਲਜੀਤ ਮੱਕੜ) ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੁਆਰਾ ਨੌਜਵਾਨ ਸਿੰਘ ਸਭਾ ਫਲੇਰੋ ਦੇ ਸਹਿਯੋਗ ਨਾਲ ਇਟਲੀ ਦੇ ਸ਼ਹਿਰ ਬਰੇਸ਼ੀਆ ਦੀ ਫੋਰਨਾਚੀ ਦੀ ਕ੍ਰਿਕੇਟ ਗਰਾਊਂਡ ਵਿਖੇ ਕ੍ਰਿਕੇਟ ਟੂਰਨਾਂਮੈਂਟ ਕਰਵਾਇਆ ਗਿਆ। ਜਿਸਦੀ ਸ਼ੁਰੂਆਤ ਤਕਰੀਬਨ ਇੱਕ ਮਹੀਨਾ ਪਹਿਲਾ ਹੋਈ ਸੀ। ਜਿਸ ਵਿੱਚ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ 8 ਟੀਮਾਂ ਨੇ ਭਾਗ ਲਿਆ। ਬੀਤੇ ਦਿਨ ਕ੍ਰਿਕੇਟ ਟੂਰਨਾਂਮੈਂਟ ਦਾ ਫਾਈਨਲ ਕਰਵਾਇਆ ਗਿਆ। ਜੋ ਕਿ ਪੰਜਾਬ ਸਪੋਰਟਸ ਕਲੱਬ ਬਰੇਸ਼ੀਆ ਅਤੇ ਸ਼ੇਰ-ਏ-ਪੰਜਾਬ ਕੋਰਤੇਨੋਵਾ(ਬੈਰਗਮੋ) ਵਿਚਕਾਰ ਖੇਡਿਆ ਗਿਆ। ਫਾਈਨਲ ਵਿੱਚ 15 ਉਵਰਾਂ ਦੇ ਮੈਵ ਵਿੱਚ ਸ਼ੇਰ-ਏ-ਪੰਜਾਬ ਕੋਰਤੇਨੋਵਾ(ਬੈਰਗਮੋ) ਨੇ ਪਹਿਲਾਂ ਬੱਲੇਬਾਜੀ ਕਰਦਿਆ 129 ਦੌੜਾਂ ਬਣਾਈਆ। ਜਿਸਦੇ ਜਵਾਬ ਵਿੱਚ ਪੰਜਾਬ ਸਪੋਰਟਸ ਕਲੱਬ ਬਰੇਸ਼ੀਆ ਨੇ ਖੇਡਦਿਆਂ 130 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ ਦਾ ਵਧੀਆ ਖਿਡਾਰੀ ਦਾ ਖਿਤਾਬ ਲਵਪ੍ਰੀਤ ਨੂੰ ਦਿੱਤਾ ਗਿਆ, ਜਦਕਿ ਟੂਰਨਾਂਮੈਂਟ ਦਾ ਵਧੀਆ ਬੱਲੇਬਾਜ ਦਾਰਾ ਕੋਰਤੇਨੋਵਾ ਅਤੇ ਵਧੀਆਂ ਗੇਂਦਬਾਜ ਚੰਨ ਕਿਊਨਜਾਨੋ ਨੂੰ ਦਿੱਤਾ ਗਿਆ। ਫਾਈਨਲ ਖੇਡ ਰਹੀਆ ਦੋਨਾਂ ਟੀਮਾਂ ਨੂੰ ਟਰਾਫੀਆ ਅਤੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਦੋਨਾਂ ਟੀਮਾਂ ਦੇ ਖਿਡਾਰੀਆਂ ਨੂੰ ਮੈਡਲ ਵੀ ਵੰਡੇ ਗਏ । ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਅਤੇ ਨੌਜਵਾਨ ਸਿੰਘ ਸਭਾ ਫਲੇਰੋ ਦੇ ਪ੍ਰਬੰਧਕਾਂ ਨੇ ਜੈਤੂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜੀ ਰੱਖਣ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਖਿਡਾਰੀਆਂ ਨੂੰ ਕ੍ਰਿਕੇਟ ਗਰਾਂਊਂਡ ਮੁਹੱਈਆ ਕਰਵਾ ਕੇ ਦਿੱਤੀ ਹੈ, ਜਿੱਥੇ ਅੱਜ ਇਹ ਟੂਰਨਾਂਮੈਂਟ ਖੇਡਿਆ ਜਾ ਰਿਹਾ ਹੈ। ਉਹਨਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੀ ਪ੍ਰਬੰਧਕੀ ਕਮੇਟੀ ਨੌਜਵਾਨ ਸਿੰਘ ਸਭਾ ਫਲੇਰੋ ਨਾਲ ਮਿਲ ਕੇ ਅੱਗੇ ਵੀ ਅਜਿਹੇ ਉਪਰਾਲੇ ਕਰਦੀ ਰਹੇਗੀ। ਇਸ ਮੌਕੇ ਉਪ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸਵਰਨ ਸਿੰਘ ਲਾਲੇਵਾਲ, ਅਮਰੀਕ ਸਿੰਘ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਕੁਲਵੰਤ ਸਿੰਘ ਬੱਸੀ, ਭਗਵਾਨ ਸਿੰਘ, ਲਖਵਿੰਦਰ ਸਿੰਘ ਡੋਗਰਾਂਵਾਲ ਸੀਨੀਅਰ ਆਗੂ ਸ਼ਰੋਮਣੀ ਅਕਾਲੀ ਦਲ ਇਟਲੀ ਵਿੰਗ,ਕਮਲ ਮੁਲਤਾਨੀ, ਬਲਵੀਰ ਸਿੰਘ ਰਾਜੂ,ਅਮਰਜੀਤ ਸਿੰਘ, ਮਲਕੀਤ ਸਿੰਘ,ਪ੍ਰਿਤਪਾਲ ਸਿੰਘ, ਹੀਰਾ ਸਿੰਘ ਗੁਰੂ ਰਾਮਦਾਸ ਸੇਵਾ ਸੋਸਾਇਟੀ, ਮਹਿੰਦਰ ਸਿੰਘ ਖਾਲਸਾ, ਪ੍ਰਦੀਪ ਸਿੰਘ ਭੋਗਲ, ਗੁਰਿੰਦਰ ਸਿੰਘ ਬਰੇਸ਼ੀਆ, ਸੁੱਖਵਿੰਦਰ ਸਿੰਘ ਸੁੱਖਾ, ਲਾਡੀ ਸਿੰਘ ਬੈਰਗਮੋ, ਜਗਮੀਤ ਸਿੰਘ ਦੁਰਗਾਪੁਰ, ਦਿਲਦਾਰ ਸਿੰਘ ਅਜਰੌਰ ਆਦਿ ਮੌਜੂਦ ਸਨ। ਇਸ ਟੂਰਨਾਂਮੈਂਟ ਵਿੱਚ ਸੁਖਵਿੰਦਰ ਸਿੰਘ ਅਜਰੌਰ ਨੇ ਵਿਸ਼ੇਸ਼ ਸੇਵਾ ਨਿਭਾਈ। ਨੋਜਵਾਨ ਸਿੰਘ ਸਭਾ ਬਰੇਸ਼ੀਆ ਦੁਆਰਾ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੀ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ।
Boota Singh Basi
President & Chief Editor