ਨਿਊਯਾਰਕ/ਬਰੈਂਪਟਨ,27 ਅਗਸਤ (ਰਾਜ ਗੋਗਨਾ / ਕੁਲਤਰਨ ਪਧਿਆਣਾ)—ਬੀਤੀ ਸਵੇਰ ਪੀਲ ਪੁਲਿਸ ਦੇ ਮੁਤਾਬਕ ਸ਼ਨੀਵਾਰ ਸਵੇਰੇ ਤੜਕੇ ਬਰੈਂਪਟਨ ਵਿੱਚ ਹੋਈ ਕਈ ਗੱਡੀਆ ਦੀ ਭਿਆਨਕ ਟੱਕਰ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਜਾਣ ਦੇ ਬਾਰੇ ਸੂਚਨਾ ਮਿਲੀ ਹੈ।ਜਦ ਕਿ 15 ਲੋਕ ਜ਼ਖਮੀ ਹੋਏ ਹਨ। ਜਿੰਨ੍ਹਾ ਨੂੰ ਸਥਾਨਕ ਹਸਪਤਾਲ ਵਿਖੇਂ ਪਹੁੰਚਾਇਆ ਗਿਆ ਹੈ।ਆਪਣੇ ਇੱਕ ਟਵੀਟ ਵਿੱਚ, ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ ਸ਼ਨੀਵਾਰ ਸਵੇਰੇ ਲਗਭਗ 12:03 ਵਜੇ ਦੇ ਕਰੀਬ ਬਰੈਂਪਟਨ ਦੇ ਕਵੀਨ ਸਟਰੀਟ ਅਤੇ ਗੋਰ ਰੋਡ ਖੇਤਰ ਚ’ ਇੱਕ ਟਰੈਕਟਰ ਟਰੇਲਰ ਦੀ ਕਈ ਹੋਰ ਵਾਹਨਾਂ ਦੇ ਨਾਲ ਹੋਈ ਟੱਕਰ ਵਿੱਚ ਇਕ ਅੋਰਤ ਦੀ ਮੋਤ ਦੇ ਨਾਲ 15 ਦੇ ਕਰੀਬ ਲੋਕ ਜ਼ਖਮੀ ਹੋਏ ਹਨ।
Boota Singh Basi
President & Chief Editor