ਬਰੈਂਪਟਨ ‘ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ: ਬੁਰਾਈ ‘ਤੇ ਚੰਗਾਈ ਦੀ ਜਿੱਤ

0
93

ਬਰੈਂਪਟਨ ‘ਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ: ਬੁਰਾਈ ‘ਤੇ ਚੰਗਾਈ ਦੀ ਜਿੱਤ

ਬਰੈਂਪਟਨ, 13 ਅਕਤੂਬਰ 2024 :
ਬੁਰਾਈ ਅਤੇ ਚੰਗਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ, ਜਿੱਥੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਸਾਨੋ ਸੌਕਤ ਨਾਲ ਮਨਾਇਆ ਜਾਂਦਾ ਹੈ, ਉੱਥੇ ਕੈਨੇਡਾ ਦੇ ਮਸ਼ਹੂਰ ਸ਼ਹਿਰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਵਿਸ਼ਾਲ ਮੈਦਾਨ ਵਿੱਚ ਧੂਮਧਾਮ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਰਾਵਣ ਦਾ ਵਿਸਾਲ ਪੁਤਲਾ, ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਭਾਰਤੀ, ਖਾਸ ਕਰ ਪੰਜਾਬੀਆ ਲਈ ਮੁੱਖ ਅਕਰਸ਼ਕ ਰਿਹਾ ਉੱਥੇ ਇਸ ਪੁਤਲੇ ਨੂੰ ਫੂਕ ਕੇ ਸਮਾਜ ਵਿੱਚ ਮੌਜੂਦ ਬੁਰਾਈਆਂ ਨੂੰ ਖਤਮ ਕਰਨ ਦਾ ਸੁਨੇਹਾ ਦਿੱਤਾ ਗਿਆ। ਦੁਸਹਿਰੇ ਦੇ ਜਸ਼ਨ ਦੌਰਾਨ, ਜਦੋਂ ਜੈ ਸ੍ਰੀ ਰਾਮ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਗੂੰਜੇ, ਤਾਂ ਮੈਦਾਨ ਹੀ ਨਹੀਂ, ਸਾਰਾ ਅਕਾਸ਼ ਉਹਨਾਂ ਦੀ ਗੂੰਜ ਨਾਲ ਰੰਗਿਆ ਹੋਇਆ ਮਹਿਸੂਸ ਹੋ ਰਿਹਾ ਸੀ। ਇਹ ਜੈਕਾਰੇ ਸਿਰਫ ਸ਼ਬਦ ਨਹੀਂ ਸਨ, ਸਗੋਂ ਹਰ ਸ਼ਖ਼ਸ ਦੇ ਮਨ ਵਿੱਚ ਰਾਮ ਦੇ ਸਿਧਾਂਤਾਂ ਤੇ ਦੇਸ਼-ਭਗਤੀ ਦੀ ਅਵਾਜ਼ ਸਨ ਅਤੇ ਲੋਕਾਂ ਦੇ ਉਤਸ਼ਾਹ ਨਾਲ ਪੂਰਾ ਵਾਤਾਵਰਨ ਇੱਕ ਅਲੌਕਿਕ ਰੰਗ ਵਿੱਚ ਰੰਗਿਆ ਹੋਇਆ ਲੱਗ ਰਿਹਾ ਸੀ।
ਇਸ ਮੌਕੇ ਖਾਸਕਰ ਪਟਾਖਿਆਂ ਨੇ ਖੂਬ ਰੰਗ ਬੰਨ੍ਹਿਆ ਅਤੇ ਨਾਲ ਹੀ ਆਤਿਸ਼ਬਾਜ਼ੀ ਦੇ ਨੀਲੇ-ਪੀਲੇ ਰੰਗ ਦੀਆਂ ਚਮਕਦਾਰ ਲਾਟਾਂ ਨਾਲ ਬਰੈਂਪਟਨ ਦਾ ਆਕਾਸ਼ ਰੋਸ਼ਨ ਹੋ ਗਿਆ। ਇਸ ਤੋਂ ਪਹਿਲਾਂ, ਮੁੱਖ ਮੰਚ ‘ਤੇ ਰਾਮਲੀਲਾ ਦੇ ਦ੍ਰਿਸ਼ਾਂ ਨੇ ਲੋਕਾਂ ਵਿੱਚ ਦਿਲਚਸਪੀ ਪੈਦਾ ਕੀਤੀ। ਇਸ ਤਿਉਹਾਰ ਵਿੱਚ ਖਾਣ-ਪੀਣ ਦੇ ਵੱਖ-ਵੱਖ ਸਟਾਲਾਂ ‘ਤੇ ਸ਼ਰਧਾਲੂਆਂ ਨੇ ਖੂਬ ਪ੍ਰਸ਼ਾਦ ਦੇ ਗੱਫੇ ਲਏ।
ਹਿੰਦੂ ਸਭਾ ਮੰਦਰ ਬਰੈਂਪਟਨ ਵਿੱਚ ਇਸ ਤਿਉਹਾਰ ਦੇ ਮੌਕੇ ‘ਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਲੋਕਾਂ ਦੀ ਭਰਵੀਂ ਹਾਜ਼ਰੀ ਵੀ ਰਹੀ, ਜਿਸ ਨਾਲ ਇਹ ਪ੍ਰੋਗਰਾਮ ਹੋਰ ਵੀ ਮਹੱਤਵਪੂਰਨ ਅਤੇ ਰੰਗੀਨ ਬਣ ਗਿਆ।
ਮੁੱਖ ਮੰਚ ‘ਤੇ ਰਾਮਲੀਲਾ ਦੇ ਦ੍ਰਿਸ਼ਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਲਈ ਕੁਰਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਕੁਰਸੀਆ ਭਰਣ ਤੋਂ ਬਾਅਦ  ਲੋਕਾਂ ਦੇ ਠਾਠਾ ਮਾਰਦਾ ਇੱਕਠ ਨਾਲ ਮੈਦਾਨ ਖੱਚਾ ਖੱਚ ਭੱਰ ਗਿਆ ਤੇ ਲੋਕਾ ਦੇ ਇੱਕਠ ਨੇ ਪ੍ਰਭੂ ਰਾਮ ਜੀ ਦੀ ਲੀਲਾ ਦਾ ਲੁਤਫ਼ ਲਿਆ। ਲੋਕ ਸੜਕ ਦੇ ਇਕ ਪਾਸੇ ਪਾਣੀ ਦੇ ਹੜ੍ਹ ਵਾਂਗ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਵਿਸ਼ਾਲ ਮੈਦਾਨ ਵਿੱਚ ਹਾਜ਼ਰੀ ਭਰਨ ਲਈ ਆ ਰਹੇ ਸਨ। ਬਰੈਂਪਟਨ ਦੇ ਹਿੰਦੂ ਸਭਾ ਮੰਦਰ ਰੋਡ ‘ਤੇ ਸਥਿਤ ਦੁਕਾਨਾਂ ਵਿੱਚ ਪੂਰੀ ਚਹਿਲ-ਪਹਿਲ ਦਿਖਾਈ ਦੇ ਰਹੀ ਸੀ।
ਅੰਤ ਵਿੱਚ, ਹਿੰਦੂ ਸਭਾ ਮੰਦਰ ਬਰੈਂਪਟਨ ਵਿੱਚ ਹੋਈ ਇਸ ਵਿਸ਼ਾਲ ਅਤੇ ਯਾਦਗਾਰ ਸ਼ਰਧਾਲੂਆ ਦੀ ਹਾਜ਼ਰੀ, ਸ਼ਾਨਦਾਰ ਰਾਵਣ ਦੇ ਪੁਤਲੇ ਦੇ ਦਹਨ ਅਤੇ ਰਾਮਲੀਲਾ ਦੀ ਪੇਸ਼ਕਾਰੀ ਨੇ ਲੋਕਾਂ ਦੇ ਮਨਾਂ ਵਿੱਚ ਇੱਕ ਅਲੱਗ ਖੁਸ਼ੀ ਦੀ ਕਿਰਨ ਜਗਾਈ। ਇਸ ਪ੍ਰੋਗਰਾਮ ਵਿੱਚ ਦੁਸਹਿਰੇ ਦੇ ਤਿਉਹਾਰ ਅਤੇ ਆਤਿਸ਼ਬਾਜ਼ੀ ਦੇ ਖੂਬਸੂਰਤ ਪ੍ਰਦਰਸ਼ਨ ਨੇ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਦਾ ਸਾਫ਼ ਅਸਰ ਛੱਡਿਆ।

LEAVE A REPLY

Please enter your comment!
Please enter your name here