ਬਰੈਂਪਟਨ, ਉਨਟਾਰੀਓ,7 ਦਸੰਬਰ -ਕੈਨੇਡਾ ਬਰੈਂਪਟਨ ਦੀ ਸਿਟੀ ਕੌਂਸਲ ਤੋਂ ਜੇਕਰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਉਨ ਤੇ ਕੌਂਸਲ ਮੈਂਬਰ ਅਗਲੇ ਮਹੀਨੇ ਭਾਰਤ ਦੀ ਯਾਤਰਾ ਤੇ ਜਾ ਸਕਦੇ ਹਨ ਜਿਸ ਚ ਉਹ ਦਿੱਲੀ, ਅਹਿਮਦਾਬਾਦ,ਚੰਡੀਗੜ੍ਹ ਅਤੇ ਜੈਪੁਰ ਜਿਹੇ ਸ਼ਹਿਰਾ ਦੀ ਯਾਤਰਾ ਕਰਨਗੇ । ਮੇਅਰ ਪੈਟ੍ਰਿਕ ਬ੍ਰਾਉਨ ਅਤੇ ਕੌਂਸਲ ਦਾ ਕਹਿਣਾ ਹੈ ਕਿ ਇਸ ਨਾਲ ਉਹ ਬਰੈਂਪਟਨ ਚ ਬਿਜ਼ਨਸ ਲੈਕੇ ਆਉਣਗੇ ,ਇਸਤੋਂ ਬਾਅਦ ਇੰਨਾ ਦਾ ਆਇਰਲੈਂਡ ਅਤੇ ਪੁਰਤਗਾਲ ਜਾਣ ਦਾ ਵੀ ਵਿਚਾਰ ਹੈ ਤੇ ਇਸ ਯਾਤਰਾ ਦਾ ਦੱਸ ਦੇਈਏ ਤਾਂ ਇਸ ਲਈ ਘੱਟੋ ਘੱਟ 680,000 ਹਜਾਰ।ਡਾਲਰ ਸਿਟੀ ਫੰਡਿੰਗ ਚੋਂ ਖਰਚੇ ਕੀਤੇ ਜਾਣਗੇ।
Boota Singh Basi
President & Chief Editor