ਬਾਲਟੀਮੋਰ-( ਗਿੱਲ ) ਅੱਜ ਕਲ ਮੈਰੀਲੈਡ ਸਟੇਟ ਵਿੱਚ ਏਸ਼ੀਅਨ ਹੈਰੀਟੇਜ ਮਹੀਨਾ ਆਪੀ ਸੰਸਥਾ ਵੱਲੋਂ ਮਨਾਇਆ ਜਾ ਰਿਹਾ ਹੈ। ਬਾਲਟੀਮੋਰ ਦੇ ਮੇਅਰ ਤੇ ਉਸ ਦੇ ਸਟਾਫ ਵੱਲੋਂ ਸਿਟੀ ਹਾਲ ਵਿੱਚ ਏਸ਼ੀਅਨ ਪੈਸਫਿਕ ਅਮਰੀਕਨ ਹੈਰੀਟੇਜ ਮਹੀਨਾ ਮਨਾਉਣ ਦਾ ਸਮਾਗਮ ਅਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਡਾਇਵਰਸ ਕੁਮਨਿਟੀ ਵਜੋਂ ਚੀਨੀ,ਅਫਰੀਕਨ,ਨੇਪਾਲੀ ,ਸਿੱਖ ,ਮੁਸਲਿਮ ਤੇ ਹਿੰਦੂ ਕੁਮਿਨਟੀ ਵੱਲੋਂ ਹਿੱਸਾ ਲਿਆ ਗਿਆ ਹੈ। ਡਾਇਰੈਕਟਰ ਸਿਟੀ ਨੇ ਹੈਰੀਟੇਜ ਮਹੀਨੇ ਦੀ ਅਹਿਮੀਅਤ ਤੇ ਏਸ਼ੀਅਨ ਕੁਮਿਨਟੀ ਦਾ ਸਿਟੀ ਪ੍ਰਤੀ ਰੋਲ ਦਾ ਜ਼ਿਕਰ ਕੀਤਾ।ਉਪਰੰਤ ਮੇਅਰ ਬਰੈਨਡਨ ਸਕਾਟ ਨੂੰ ਨਿੰਮਤ੍ਰਤ ਕੀਤਾ ਗਿਆ । ਮੇਅਰ ਨੇ ਕਿਹਾ ਬਾਲਟੀਮੋਰ ਸਿਟੀ ਦੀ ਬਿਜ਼ਨਸ ਹੱਬ ਵਿੱਚ ਏਸ਼ੀਅਨ ਕੁਮਿਨਟੀ ਦਾ ਬਹੁਤ ਬਿਹਤਰ ਰੋਲ ਹੈ। ਇਹਨਾਂ ਸਿਟੀ ਦੀ ਬਿਹਤਰੀਨ ਲਈ ਅਨੇਕਾਂ ਕਾਰਜ ਕੀਤੇ ਹਨ। ਜਿਸ ਲਈ ਵਧਾਈ ਦੇ ਪਾਤਰ ਹਨ। ਇਹਨਾਂ ਦਾ ਸਹਿਯੋਗ ਸ਼ਲਾਘਾਯੋਗ ਹੈ। ਕਰੋਨਾ ਉਪਰੰਤ ਇਹ ਪਹਿਲਾ ਸਮਾਗਮ ਹੈ ਜਿਸ ਵਿੱਚ ਸਾਰੀਆਂ ਕੁਮਿਨਟੀਆ ਦੀ ਸ਼ਮੂਲੀਅਤ ਬਹੁਤ ਵਧੀਆ ਰਹੀ ਹੈ।
ਸਿਸਟਰ ਸਿਟੀ ਦੀ ਡਾਇਰੈਕਟਰ ਨੇ ਕਿਹਾ ਕਿ ਅਸੀ ਹਮੇਸ਼ਾ ਹੀ ਦੂਸਰੇ ਮੁਲਕਾਂ ਦੇ ਸ਼ਹਿਰਾਂ ਨਾਲ ਜੋੜਨ ਦੀ ਤਜਵੀਜ਼ ਨੂੰ ਪਹਿਲ ਕਦਮੀ ਨਾਲ ਅੱਗੇ ਲਿਜਾ ਰਹੇ ਹਾਂ। ਜਿਸ ਵਿੱਚ ਏਸ਼ੀਅਨ ਅਮਰੀਕਨ ਕੁਮਿਨਟੀ ਦਾ ਰੋਲ ਪ੍ਰਸੰਸਾ ਭਰਪੂਰ ਹੈ। ਮੇਅਰ ਨੇ ਨੇਪਾਲੀ ਤੇ ਸਪੈਨਿਸ ਕੁਮਿਨਟੀ ਦੇ ਰੋਲ ਸਦਕਾ ਸਾਈਟੇਸ਼ਨ ਭੇਟ ਕੀਤੇ।ਉਪਰੰਤ ਰਾਤਰੀ ਭੋਜ ਦਾ ਨਿਮਤ੍ਰਿਤ ਦਿਤਾ। ਨੇਹਾ ਰੈਸਟੋਰਸ਼ੇਟ ਵੱਲੋਂ ਰਾਤਰੀ ਭੋਜ ਸਪਾਸਰ ਕੀਤਾ ਗਿਆ ਸੀ। ਇਸ ਮੋਕੇ ਕਰੀਨਾ ਹੂ, ਚੇਅਰਪਰਸਨ ਅੰਤਰ-ਰਾਸ਼ਟਰੀ ਫੋਰਮ,ਗੀਅ ਡਿਜੋਕਨ ਚੇਅਰਮੈਨ ਅਫਰੀਕਨ ਕਮਿਸ਼ਨ ਮੈਰੀਲੈਡ,ਡਾਕਟਰ ਸੁਰਿੰਦਰ ਸਿੰਘ ਗਿੱਲ ਸਿਖਸ ਆਫ਼ ਯੂ ਐਸ ਏ ਤੇ ਵੱਖ ਵੱਖ ਸਿਟੌ ਵਿਭਾਗਾਂ ਦੇ ਡਾਇਰੈਕਟਰ ਤੇ ਡਿਪਟੀ ਡਾਇਰੈਕਟਰਾਂ ਵੱਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ। ਸਮੁੱਚਾ ਸਮਾਗਮ ਬਹੁਤ ਹੀ ਬਿਹਤਰ ਰਿਹਾ ਹੈ।