ਬਰੈਪਟਨ ਕੈਨੇਡਾ ਚ’ ਬਲਾਚੌਰ ਦੇ ਨਾਲ ਸਬੰਧਤ ਇਕ ਅੰਤਰਰਾਸ਼ਟਰੀ ਵਿਦਿਆਰਥੀ ਲਖਵੀਰ ਸਿੰਘ ਬੈਂਸ ਦਾ ਕਤਲ, ਕਤਲ ਕਰਨ ਵਾਲਾ ਉਸ ਦਾ ਦੋਸਤ ਹੀ ਨਿਕਲਿਆ

0
382
ਨਿਊਯਾਰਕ/ ਬਰੈਂਪਟਨ, 6 ਅਗਸਤ (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਬੀਤੇਂ ਦਿਨ ਕੈਨੇਡਾ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਜੋ ਬਰੈਂਪਟਨ ਦੇ ਇੱਕ ਫਾਰਮ ਹਾਊਸ ਚ ਬੀਤੇ ਦਿਨ ਉਸ ਦਾ ਕਤਲ ਕੀਤੇ ਗਏ ਦੀ ਮੰਦਭਾਗੀ ਸੂਚਨਾ ਸਾਹਮਣੇ ਆਈ ਹੈ। ਮਾਰੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ ਉਰਫ ( ਲੱਕੀ) ਦੇ ਮਾਮਲੇ ਚ’ ਕੈਨੇਡਾ ਦੀ ਪੀਲ ਪੁਲਿਸ ਵੱਲੋ ਉਸਦੇ ਹੀ ਇਕ ਦੋਸਤ ਸ਼ਰਨਦੀਪ ਕੁਮਾਰ ਨੂੰ ਪੁਲਿਸ ਨੇ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ। ਜਿਸ ਦੀ ਕੋਰਟ ਵਿੱਚ ਪੇਸ਼ੀ ਮਿੱਤੀ 2 ਸਤੰਬਰ ਦੀ ਪਈ ਹੈ। ਮ੍ਰਿਤਕ  ਲਖਬੀਰ ਸਿੰਘ ਬੈਂਸ ਦਾ ਪਿਛੋਕੜ ਪੰਜਾਬ ਦੇ ਬਲਾਚੌਰ ਨਾਲ  ਸੀ। ਇਸ ਤੋ ਇਕ ਹੋਰ ਮੰਦਭਾਗੀ ਸੂਚਨਾ ਅਨੁਸਾਰ ਬਰੈਂਪਟਨ ਕੈਨੇਡਾ ਚ’ ਰਹਿੰਦੇ ਇਕ  31 ਸਾਲਾਂ ਪੰਜਾਬੀ ਨੋਜਵਾਨ ਲਕਸ਼ਬੀਰ ਸਿੰਘ ਸੰਘੇੜਾ ਦੀ ਜੌਰਜੀਅਨ ਬੇਅ ਚ’ ਡੁੱਬਣ ਦੇ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ।ਮ੍ਰਿਤਕ  ਲਖਸ਼ਬੀਰ ਸਿੰਘ ਸੰਘੇੜਾ ਨੂੰ ਉੱਥੇ ਕੋਲ ਖੜੇ  ਹੋਏ ਲੋਕਾ ਵੱਲੋ ਪਾਣੀ ਚੋ ਬਾਹਰ ਕੱਢ ਲਿਆ ਗਿਆ ਸੀ ਪਰ ਉਸ ਨੂੰ ਡਾਕਟਰੀ ਸਹਾਇਤਾ ਦੇਣ ਲਈ  ਪੈਰੀ ਸਾਉੰਡ ਹੈਲਥ ਸੈੰਟਰ ਵਿਖੇਂ ਲਿਜਾਇਆ ਗਿਆ ਪ੍ਰੰਤੂ  ਡਾਕਟਰਾ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।ਇੱਥੇ  ਦੱਸਣਯੋਗ ਹੈ ਕਿ ਬਹੁਤ ਵਾਰ ਐਡਵਾਈਜ਼ਰੀ ਦੇਣ ਦੇ ਬਾਵਜੂਦ ਵੀ ਇੱਥੇ ਪਾਣੀ ਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾ ਦਾ ਸਿਲਸਲਾ ਬੰਦ ਨਹੀ ਹੋ ਰਿਹਾ ਹੈ ।

LEAVE A REPLY

Please enter your comment!
Please enter your name here