ਨਿਊਯਾਰਕ, 15 ਅਗਸਤ (ਰਾਜ ਗੋਗਨਾ) —ਪੂਰੇ ਭਾਰਤ ਵਿੱਚ ਜਿੱਥੇ ਸੁਤੰਤਰਤਾ ਦਿਵਸ ਮੌਕੇ ਆਜ਼ਾਦੀ ਦੇ 75 ਵੇਂ ਦਿਵਸ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਂਦੀਆਂ ਹਨ ਉਥੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈਸ ਕਲੱਬ ਵਿਖੇ ਵੀ ਪੱਤਰਕਾਰ ਭਾਈਚਾਰਾ ਅਤੇ ਹੋਰ ਵੀ ਬਹੁਤ ਉਘੀਆਂ ਸਖਸ਼ੀਅਤਾਂ ਵੱਲੋਂ ਤਿਰੰਗਾ ਲਹਿਰਾਇਆ ਗਿਆ। ਇਸ ਦੁਰਾਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ (ਗ਼ਦਰੀ ਬਾਬੇ) ਨਿਰਵੈਲ ਮਾਲੂਪੂਰੀ ਦੇ ਲਿਖੇ ਹੋਏ ਅਤੇ ਸਾਂਝਾ ਟੀਵੀ ਵੱਲੋਂ ਰੀਲੀਜ਼ ਹੋਏ ਨਵੇਂ ਟਰੈਕ ਨਾਲ ਸ਼ਰਧਾਂਜਲੀ ਭੇਂਟ ਕੀਤੀ।ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਦੇ ਫਾਊਡਰ ਪ੍ਰਧਾਨ ਡਾ. ਸੁਨੀਲ ਧੀਰ ਸਰਪ੍ਰਸਤ , ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ ਸਰਪ੍ਰਸਤ, ਮਾਸਟਰ ਪਰਸਨ ਲਾਲ ਭੋਲਾ (ਸਰਪ੍ਰਸਤ), ਸਤਪਾਲ ਕਾਲਾ (ਸਰਪ੍ਰਸਤ) , ਸੁਰਿੰਦਰਪਾਲ ਸਿੰਘ ਸੋਢੀ (ਚੇਅਰਮੈਨ), ਬਲਬੀਰ ਸਿੰਘ ਧੰਜੂ (ਵਾਈਸ ਚੇਅਰਮੈਨ), ਵਰੁਣ ਸ਼ਰਮਾ (ਪ੍ਰਧਾਨ), ਦੀਪਕ ਧੀਰ (ਸੀਨੀਅਰ ਮੀਤ ਪ੍ਰਧਾਨ) ,ਰਣਜੀਤ ਸਿੰਘ ਚੰਦੀ ਮੀਤ ਪ੍ਰਧਾਨ, ਦਿਲਬਾਗ ਸਿੰਘ ਡਡਵਿੰਡੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਧਾਲੀਵਾਲ ਜਨਰਲ ਸੈਕਟਰੀ, ਕੰਵਲਪ੍ਰੀਤ ਸਿੰਘ ਕੌੜਾ ਸੈਕਟਰੀ, ਅਸ਼ਵਨੀ ਜੋਸ਼ੀ ਖਜਾਨਚੀ , ਸਿਮਰਨਜੀਤ ਸੰਧੂ ਸਹਾਇਕ ਖਜ਼ਾਨਚੀ , ਰਾਜਵੀਰ ਸਿੰਘ ਅਮਰਕੋਟ ਮੁੱਖ ਸਲਾਹਕਾਰ , ਦੀਪਕ ਸ਼ਰਮਾ, ਬਲਜਿੰਦਰ ਸਿੰਘ, ਸੰਦੀਪ ਜੋਸ਼ੀ ,ਸਿਮਰਨਜੀਤ ਸਿੰਘ ਮਰੋਕ , ਨਵ ਕਿਰਨ ਲਾਹੌਰੀ, ਕੁਲਦੀਪ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਢੋਟ , ਕਰਨਪੁਰੀ (ਸਾਰੇ ਕਾਰਗੁਜ਼ਾਰਨੀ ਮੈਂਬਰ), ਮੁੱਖ ਦਫਤਰ ਇੰਚਾਰਜ ਨਿਰਮਲ ਸਿੰਘ ਹੈਪੀ ਤੇ ਕੁਲਵਿੰਦਰ ਕੰਵਲ ਬੁਲਾਰਾ ਪ੍ਰੈੱਸ ਕਲੱਬ ,ਅਨੁਸ਼ਾਸਨੀ ਕਮੇਟੀ ਚੇਅਰਮੈਨ ਸੁਰਿੰਦਰ ਸਿੰਘ ਬੱਬੂ, ਬਿਕਰਮ ਪਾਲ ਵਿੱਕੀ (ਵਾਈਸ ਚੇਅਰਮੈਨ),ਮਨੋਜ ਸ਼ਰਮਾ (ਮੁੱਖ ਸਲਾਹਕਾਰ), ਲੀਗਲ ਕਮੇਟੀ ਦੇ ਸਲਾਹਕਾਰ ਐਡਵੋਕੇਟ ਸਤਨਾਮ ਸਿੰਘ ਮੋਮੀ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਜਸਪਾਲ ਸਿੰਘ ਧੰਜੂ, ਪੱਤਰਕਾਰ ਸੰਦੀਪ ਉਬਰਾਏ ਤੇ ਪੱਤਰਕਾਰ ਚੰਦਰ ਮੜ੍ਹੀਆ ਨੇ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ।
Boota Singh Basi
President & Chief Editor