ਬਹੁਜਨ ਸਮਾਜ ਪਾਰਟੀ ਨੇ ਕੱਢਿਆ ਵਿਸ਼ਾਲ ਰੋਸ ਮਾਰਚ

0
268
ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਬਹੁਜਨ ਸਮਾਜ ਪਾਰਟੀ ਵੱਲੋਂ ਬਸਪਾ ਦੀ ਹਾਈ ਕਮਾਂਡ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਕਪੂਰਥਲਾ ਵਿਖੇ ਇਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਹਰਭਜਨ ਸਿੰਘ ਬਲਾਲੋ ਸੂਬਾ ਜਨਰਲ ਸਕੱਤਰ, ਤਰਸੇਮ ਸਿੰਘ ਥਾਪਰ ਸੂਬਾ ਸਕੱਤਰ, ਤਰਸੇਮ ਸਿੰਘ ਡੋਲਾ ਮੈਂਬਰ ਸੂਬਾ ਕਮੇਟੀ, ਲੇਖਰਾਜ ਜਮਾਲਪੁਰੀ ਇੰਚਾਰਜ ਲੋਕ ਸਭਾ ਹਲਕਾ ਹੁਸ਼ਿਆਰਪੁਰ, ਹਰਿੰਦਰ ਸ਼ੀਤਲ ਜ਼ਿਲ੍ਹਾ ਇੰਚਾਰਜ, ਜਸਵੀਰ ਜ਼ਿਲ੍ਹਾ ਇੰਚਾਰਜ, ਜਗਤਾਰ ਸਿੰਘ ਬਿੱਟਨੂੰ ਪ੍ਰਧਾਨ ਹਲਕਾ ਭੁਲੱਥ, ਜਸਵਿੰਦਰ ਬਿੱਟਾ ਪ੍ਰਧਾਨ ਹਲਕਾ ਕਪੂਰਥਲਾ, ਚਰੰਜੀ ਲਾਲ ਕਾਲਾ ਪ੍ਰਧਾਨ ਹਲਕਾ ਫਗਵਾੜਾ, ਜਸਪਿੰਦਰ ਸਿੰਘ ਪ੍ਰਧਾਨ ਹਲਕਾ ਸੁਲਤਾਨਪੁਰ ਲੋਧੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਪ੍ਰਧਾਨਗੀ ਰਾਕੇਸ਼ ਕੁਮਾਰ ਦਾਤਾਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ ਕਪੂਰਥਲਾ ਨੇ ਕੀਤੀ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਨੇ ਦੇਸ਼ ਦੀ ਆਜ਼ਾਦੀ ਦੇ 75 ਸਾਲ ਬਾਅਦ ਵੀ ਦਲਿਤ ਪੱਛੜਾ ਅਤੇ ਘੱਟ ਗਿਣਤੀ ਵਰਗ ਦੇ ਲੋਕ ਆਪਣੇ ਸੰਵਿਧਾਨ ਦੇ ਹੱਕਾਂ ਤੋਂ ਵਾਂਝੇ ਹਨ। ਉਨ੍ਹਾਂ ਮੰਗ ਕੀਤੀ ਕਿ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਜਾਵੇ, 2006 ਦਾ ਰਿਜ਼ਰਵੇਸ਼ਨ ਐਕਟ ਲਾਗੂ ਕੀਤਾ ਜਾਵੇ, ਰਾਜਸਥਾਨ ਵਿਚ 9 ਸਾਲ ਦੇ ਬੱਚੇ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਲਾਗੂ ਕੀਤੀ ਜਾਵੇ। ਇਸ ਤੋਂ ਇਲਾਵਾ ਹਰਭਜਨ ਸਿੰਘ ਬਲਾਲੋ, ਤਰਸੇਮ ਥਾਪਰ, ਤਰਸੇਮ ਸਿੰਘ ਡੋਲਾ ਅਤੇ ਰਾਕੇਸ਼ ਕੁਮਾਰ ਦਾਤਾਰਪੁਰੀ ਨੇ ਕਿਹਾ ਕਿ ਜੋ ਕੁਝ ਪਿਛਲੀਆਂ ਸਰਕਾਰਾਂ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਨ੍ਹਾਂ ਲੀਹਾਂ ਤੇ ਚੱਲ ਰਹੀ ਹੈ। ਇਹ ਰੋਸ ਧਰਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ 15 ਅਗਸਤ ਤੋਂ 24 ਸਤੰਬਰ 2022 ਤੱਕ ਦਿੱਤੇ ਜਾ ਰਹੇ ਹਨ। ਇਸ ਤੋਂ ਬਾਅਦ ਇਕ ਰੋਸ ਮਾਰਚ ਭਵਨ ਸ੍ਰੀ ਗੁਰੂ ਰਵਿਦਾਸ (ਮਾਤਾ ਕਲਸਾ ਜੰਜਘਰ) ਤੋਂ ਸ਼ੁਰੂ ਹੋ ਕੇ ਦੇਵੀ ਤਲਾਬ, ਬੱਸ ਅੱਡਾ ਕਪੂਰਥਲਾ, ਸ਼ਾਲੀਮਾਰ ਬਾਗ, ਚੌਂਕ ਜਲੌਖਾਨਾ, ਮੇਨ ਬਾਜ਼ਾਰ, ਸ਼ਹੀਦ ਭਗਤ ਸਿੰਘ ਚੌਂਕ, ਮੰਦਿਰ ਮਨੀ ਮਹੇਸ਼ ਤੋਂ ਹੁੰਦਾ ਹੋਇਆ ਭਗਵਾਨ ਸ੍ਰੀ ਵਾਲਮੀਕਿ ਚੌਂਕ ਸਮਾਪਤ ਹੋਇਆ। ਇਸ ਮੌਕੇ ਨਾਇਬ ਤਹਿਸੀਲ ਰਾਜੀਵ ਖੋਸਲਾ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਯ ਮੌਕੇ ਪਰਗਟ ਸੰਧੂ, ਡਾ: ਜਸਵੰਤ ਸਿੰਘ, ਖੁਤਨ ਜੀ ਤਿੰਨੇ ਜ਼ਿਲ੍ਹਾ ਮੀਤ ਪ੍ਰਧਾਨ, ਜਸਵਿੰਦਰ ਬਾਜਵਾ ਸੀਨੀਅਰ ਆਗੂ ਬਸਪਾ, ਮਲਕੀਤ ਸਿੰਘ ਪ੍ਰਧਾਨ ਰਵਿਦਾਸ ਸਭਾ, ਗੁਰਮੁੱਖ ਢੋਡ ਪ੍ਰਧਾਨ ਅੰਬੇਡਕਰ ਸੋਸਾਇਟੀ, ਕਮਲ ਕੁਮਾਰ ਸ਼ਹਿਰੀ ਪ੍ਰਧਾਨ, ਕੁਲਦੀਪ ਸਿੰਘ ਭੁਲੱਥ, ਬਲਦੇਵ ਸਿੰਘ, ਸਤਪਾਲ ਸਿੰਘ, ਇੰਦਰਜੀਤ ਸਿੰਘ, ਪਰਗਟ ਸਿੰਘ, ਹੈਪੀ ਫਗਵਾੜਾ, ਪਰਮਜੀਤ ਖਲਵਾੜਾ, ਬੀਬੀ ਜਸਵੰਤ ਕੌਰ, ਜਸਪਾਰ, ਮੁਲਖ ਰਾਜ ਸ਼ੇਰਗਿੱਲ, ਰਾਮਜੀ ਦਾਸ, ਅਸ਼ੋਕ ਗਿੱਲ, ਆਨੰਤ ਪਾਲ ਬਾਜਵਾ, ਹਰਨੇਕ ਸਿੰਘ, ਸਿਮਰਨਜੀਤ, ਪਿਆਰਾ ਸਿੰਘ, ਕਿਸ਼ਨ ਕੁਮਾਰ, ਬਾਬਾ ਰੋਸ਼ਨ, ਭੁਪਿੰਦਰ ਸਿੰਘ, ਮਲਕੀਤ ਢਿੱਲਵਾਂ, ਪਰਮਿੰਦਰ ਬੋਧ, ਪਰਦੀਪ ਮੱਲ, ਮਿਸ਼ਨਰੀ ਕਲਾਕਾਰ ਬਿੱਕੀ ਬਹਾਦੁਰ ਕੇ, ਮਨੀ ਮਾਲਵਾ, ਸਰਬਜੀਤ, ਕੁਲਦੀਪ ਸਿੰਘ, ਮਨਜੀਤ ਸਿੰਘ, ਨਿਸ਼ਾ ਸੰਧੂ, ਭਗਵਾਨਦਾਸ ਤੇ ਹੋਰ ਬਹੁਤ ਸਾਰੇ ਸਾਥੀ ਸ਼ਾਮਿਲ ਹੋਏ। ਇਸ ਮੌਕੇ ਰਿਕੀ ਨਡਾਲਾ ਨੇ ਮਿਸ਼ਨਰੀ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

LEAVE A REPLY

Please enter your comment!
Please enter your name here