ਬਾਬਾ ਜਗਤਾਰ ਸਿੰਘ ਸੈਦਪੁਰ 66 ਕੇ.ਵੀ ਸਬ ਸਟੇਸ਼ਨ ਬਿਆਸ ਤੋਂ ਹੋਏ ਸੇਵਾ ਮੁਕਤ 

0
194
ਰਈਆ, 6 ਅਗਸਤ  (ਕਮਲਜੀਤ ਸੋਨੂੰ) —ਬਾਬਾ ਜਗਤਾਰ ਸਿੰਘ ਐਸ ਐਸ ਏ 66 ਕੇ.ਵੀ ਸਬ ਸਟੇਸ਼ਨ ਬਿਆਸ ਦੀ ਵਿਦਾਇਗੀ ਪਾਰਟੀ ਵੰਡਰ ਗਾਰਡਨ ਪੈਲਸ ਮਹਿਤਾ ਚੌਕ ਵਿਖੇ ਹੋਈ।ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ,ਅਤੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਇੰਪਲਾਈਜ ਫੈਡਰੇਸ਼ਨ (ਪਹਿਲਵਾਨ) ਪੰਜਾਬ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ,ਮੀਤ ਪ੍ਰਧਾਂਨ ਹਰਭਿੰਦਰ ਸਿੰਘ ਚਾਹਲ ਸਤਿਨਾਮ ਸਿੰਘ ਸਰਾਂ, ਉਚੇਚੇ ਤੌਰ ਤੇ ਹਾਜ਼ਰ ਹੋਏ,ਕਰਮਚਾਰੀ ਦਲ ਦੇ ਆਗੂਆਂ ਅਤੇ ਸਮੂੰਹ ਸਬ ਡਵੀਜਨ/ਡਵੀਜਨ ਦੇ ਮੁਲਾਜ਼ਮਾਂ ਤੋਂ ਇਲਾਵਾ ਪੀ ਅਤੇ ਐਮ ਸਰਕਲ ਅਮ੍ਰਿਤਸਰ ਦੇ ਪ੍ਰਧਾਨ ਹਰਜੀਤ ਸਿੰਘ ਔਲੱਖ,ਤਰਨਤਾਰਨ ਸਰਕਲ ਦੇ ਪ੍ਰਧਾਨ ਮੇਜਰ ਸਿੰਘ ਮਲੀਆ,ਜਨਰਲ ਸਕੱਤਰ ਮੰਗਲ ਸਿੰਘ ਨਾਗੋਕੇ,ਭੁਪਿੰਦਰ ਸਿੰਘ ਪੱਡਾ,ਪ੍ਰਧਾਨ ਸੁਰਿੰਦਰ ਸਿੰਘ ਕੰਗ ਰਈਆ ਮੰਡਲ,ਕਰਮਚਾਰੀ ਦਲ ਦੇ ਸੂਬਾ ਆਗੂ ਤੇਜਿੰਦਰ ਸਿੰਘ ,ਗੁਰਬਚਨ ਸਿੰਘ ਜੇ.ਈ ਆਦਿ ਆਗੂਆਂ ਤੇ ਇਲਾਕੇ ਦੇ ਮੋਹਤਬਾਰ ਬਲਦੇਵ ਸਿੰਘ ਜਲਾਲਉਸਮਾਂ, ਮਾਸਟਰ ਸੁਖਦੇਵ ਸਿੰਘ ਜਲਾਲਉਸਮਾਂ, ਅਵਤਾਰ ਸਿੰਘ,ਸਾਬਕਾ ਚੇਅਰਮੈਨ ਕੰਵਰਦੀਪ ਸਿੰਘ ਮਾਨ,ਡਾਕ: ਦਲਜੀਤ ਸਿੰਘ ਉੱਪਲ,ਕੁਲਦੀਪ ਸਿੰਘ ਰੰਧਾਵਾ ਝੰਡੇ, ਐਡਵੋਕੇਟ ਬਿਕਰਮਜੀਤ ਸਿੰਘ ਬਾਠ ,ਗੁਰਸੇਵਕ ਕੌਰ ਪਤਨੀ ਸਵ: ਐਕਸੀਅਨ ਗੁਰਚਰਨ ਸਿੰਘ,ਇੰਜੀ: ਬਿਕਰਮਪਾਲ ਸਿੰਘ ਐਸ.ਐਸ.ਈ ਬਿਆਸ,ਸੁਪਰਡੈਂਟ ਰਾਜੀਵ ਕੁਮਾਰ,ਰਾਮ ਲਾਲ,ਸਾਰੇ ਐਸ ਡੀ ਉ ਸਹਿਬਾਨ,ਇੰਜੀ: ਸੁਰਿੰਦਰਪਾਲ ਸੌਂਧੀ ਵਧੀਕ ਨਿਗਰਾਨ ਇੰਜੀ:/ਸੰਚਾਂ,ਰਈਆ ਮੰਡਲ ਬਿਆਸ,ਆਦਿ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।ਸਨਮਾਨ ਸਮਾਰੋਹ ਵਿਚ ਸਭ ਤੋਂ ਪਹਿਲਾਂ ਬਾਬਾ ਜਗਤਾਰ ਸਿੰਘ ਦੀ ਸਵੈ-ਜੀਵਨੀ ਸਿਮਰਨਜੀਤ ਸਿੰਘ ਰਿਟਾਇਰਡ ਸੁਪਰਵਾਈਜ਼ਰ ਬੀ ਐਸ ਐਨ ਐਲ ਵਲੋਂ ਪੜ੍ਹੀ ਗਈ।ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਬਾਬਾ ਜੀ ਵਲੋਂ ਕੀਤੇ ਗਏ ਕੰਮਾਂ ਬਾਰੇ ਵਿਸ਼ੇਸ਼ ਤੌਰ ਤੇ ਚਾਨਣਾ ਪਾਇਆ ।ਸੁਰਿੰਦਰਪਾਲ ਸੌਂਧੀ ਵਧੀਕ ਨਿਗਰਾਨ ਇੰਜੀ:/ਸੰਚਾਂ,ਰਈਆ ਮੰਡਲ ਬਿਆਸ ਨੇ ਆਪਣੇ ਸੰਬੋਧਨ ਵਿਚ ਬਾਬਾ ਜੀ ਦੇ ਸਮਾਜ ਵਿਚ ਅਤੇ ਬਿਜਲੀ ਬੋਰਡ ਦੀ ਡਿਊਟੀ ਕਰਦੇ ਸਮੇਂ ਕੰਮਾਂ ਕਾਰਾਂ ਬਾਰੇ ਦੱਸਿਆ, ਸੂਬਾ ਆਗੂ ਸੁਖਵਿੰਦਰ ਸਿੰਘ ਚਾਹਲ ,ਹਰਭਿੰਦਰ ਸਿੰਘ ਚਾਹਲ,ਨੇ ਦੱਸਿਆ ਕਿ ਬਾਬਾ ਜਗਤਾਰ ਸਿੰਘ ਨੇ ਬਿਜਲੀ ਬੋਰਡ ਵਿਚ ਤਾਂ ਬਣਦੀ ਡਿਊਟੀ ਕੀਤੀ ਪ੍ਰੰਤੂ ਡੇਰਾ ਬਾਬਾ ਤੇਜਾ ਸਿੰਘ ਸੈਦਪੁਰ ਦੇ ਮੁੱਖ ਸੇਵਾਦਾਰ ਹੋਣ ਕਰਕੇ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਸਾਫ ਸਫਾਈ ਕਰਨ ਤੇ ਇਲਾਕੇ ਦੀ ਸੰਗਤ ਲਈ ਚੈਰੀਟੇਬਲ ਹਸਪਤਾਲ ਤਿਆਰ ਕਰਕੇ ਬਹੁਤ ਮਹਾਨ ਕਾਰਜ਼ ਕੀਤੇ ਜਾ ਰਹੇ ਹਨ॥ਗਰੀਬ ਤੇ ਬੇ ਸਹਾਰਾ ਬਜ਼ੁਰਗਾਂ ਨੂੰ ਸਹਾਰਾ ਦੇ ਕੇ ਡੇਰਾ ਰਾਧਾ ਸੁਆਮੀ ਨਾਥ ਦੀ ਖੂਹੀ ਦਾ ਨਾਂ ਉੱਚਾ ਕੀਤਾ ਗਿਆ।ਸਮਾਗਮ ਦੇ ਅੰਤ ਤੇ ਬਾਬਾ ਜੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਆਏ ਹੋਏ ਮੁਲਾਜ਼ਮ ਆਗੂਆਂ ਨੂੰ ਸਨਮਨਿਤ ਕੀਤਾ ਗਿਆ,ਇਲਾਕੇ ਦੀ ਸੰਗਤ ਤੇ ਬਾਬਾ ਜੀ ਦੇ ਰਿਸ਼ਤੇਦਾਰਾਂ ਤੇ ਪਰਿਵਾਰਿਕ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ,ਆਏ ਹੋਏ ਮਹਿਮਾਨਾਂ ਵਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here