ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ)- ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੇਵਾ ਸੋਸਾਇਟੀ ਜੌੜਾ ਫਾਟਕ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। ਇਹ ਸੰਸਥਾ ਵੱਲੋਂ ਆਏ ਗਏ ਪਰਿਵਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਸਥਾ ਵੱਲੋਂ ਆਏ ਗਏ ਮਹਿਮਾਨਾਂ ਨੂੰ ਹਰ ਤਰ੍ਹਾਂ ਦੀ ਸੁੱਖ ਸੁਵਿਧਾ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸ.ਮਨਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਇਹ ਅਨੰਦਕਾਰਜ਼ ਗੁਰੂਦਵਾਰਾ ਦੁਸਟ ਦਮਨ ਸਾਹਿਬ ਜੋੜਾ ਫਾਟਕ ਧਰਮਪੁਰਾ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਹ ਸੰਸਥਾ ਵੱਲੋਂ ਜ਼ਰੂਰਤ ਦਾ ਘਰੇਲੂ ਸਮਾਨ ਵੀ ਦਿੱਤਾ ਗਿਆ ਹੈ । ਇਸ ਮੌਕੇ ਗੱਲਬਾਤ ਕਰਦੇ ਹੋਏ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਜਿਵੇਂ ਖੂਨ ਦਾਨ ਕੈਂਪ, 3ovid ਵੈਕਸੀਨ ਕੈਂਪ ਅਤੇ ਹਰ ਮਹੀਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸੇਵਾ ਸੁਸਾਇਟੀ ਰਜਿ ਜੋੜਾਂ ਫਾਟਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੂਹ ਮੈਂਬਰ ਜਸਪਾਲ ਸਿੰਘ ਹੀਰਾ,ਪ੍ਰਿੰਸ ਪਾਲ ਸਿੰਘ ਸੰਧੂ,ਪ੍ਰਿੰਸ ਚੋਹਾਨ,ਫੂਲਵਿੰਦਰ ਸਿੰਘ ਬੇਦੀ,ਨੀਤਨ ਸ਼ਰਮਾ, ਸ਼ਤੀਸ਼ ਕੁਮਾਰ,ਰਮਨ, ਭਾਟੀਆ,ਸੱਚ ਦੇਵ ਸੰਧੂ,ਰਵਿੰਦਰ ਸ਼ੇਰਾਂ, ਰਣਜੀਤ ਮਰਵਾਹ,ਸ਼ਰਮਾ ਡੇਅਰੀ ਜੱਜ ਅਤੇ ਹੋਰ ਆਦਿ ਹਾਜ਼ਰ ਸਨ।
Boota Singh Basi
President & Chief Editor