ਬਿਆਸ ਪੁਲਿਸ ਵੱਲੋ 32 ਬੋਰ ਪਿਸਟਲ ਅਤੇ 05 ਜਿੰਦਾ ਰੌਂਦ ਸਮੇਤ ਇੱਕ ਕਾਬੂ

0
196
ਬਿਆਸ ਪੁਲਿਸ ਵੱਲੋ 32 ਬੋਰ ਪਿਸਟਲ ਅਤੇ 05 ਜਿੰਦਾ ਰੌਂਦ ਸਮੇਤ ਇੱਕ ਕਾਬੂ
 ਬਿਆਸ : ਬਲਰਾਜ ਸਿੰਘ ਰਾਜਾ
ਬਿਆਸ ਪੁਲਿਸ ਵਲੋਂ ਪਿਸਤੌਲ ਅਤੇ ਜਿੰਦਾ ਰਾਊਂਡ ਸਣੇ ਇਕ ਕਥਿਤ ਮੁਲਜ਼ਮ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਐਚ ਓ ਬਿਆਸ ਸਤਨਾਮ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਥਿਤ ਮੁਲਜ਼ਮ ਬਿਕਰਮਜੀਤ ਸਿੰਘ ਉਰਫ ਵਿੱਕੀ ਬੱਕਰਾ ਪੁੱਤਰ ਅਮਰਜੀਤ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਨੂੰ ਇੱਕ 32 ਬੋਰ ਪਿਸਟਲ ਸਮੇਤ 05 ਜਿੰਦਾ ਰੌਂਦ ਅਤੇ ਇੱਕ ਬਿਨ੍ਹਾ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਥਿਤ ਮੁਲਜ਼ਮ ਖਿਲਾਫ ਥਾਣਾ ਬਿਆਸ ਵਿੱਚ ਮੁਕੱਦਮਾ ਨੰ. 204, ਜੁਰਮ 25/54/59 ਆਰਮਜ਼ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਉਕਤ ਮੁਲਜ਼ਮ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here