ਬਿਜਲੀ ਮੁਲਾਜ਼ਮਾ ਨੇ ਧੱਕੇਸ਼ਾਹੀ ਵਿਰੁੱਧ ਕੀਤੀ ਵਿਸ਼ਾਲ ਰੋਸ ਰੈਲੀ।

0
107

ਜੰਡਿਆਲਾ ਗੁਰੂ,13 ਮਾਰਚ (ਸ਼ੁਕਰਗੁਜ਼ਾਰ ਸਿੰਘ):- ਅੱਜ ਮਿਤੀ 13-3-2023 ਨੂੰ ਜੁਆਇੰਟ ਫੋਰਮ ਪੰਜਾਬ ਦੇ ਉਲੀਕੇ ਪ੍ਰੋਗਰਾਮਾ ਮੁਤਾਬਿਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਮੰਡਲ ਜੰਡਿਆਲਾ ਗੁਰੂ ਵਿਖੇ ਡਵੀਜ਼ਨ ਪ੍ਰਧਾਨ ਸਾਥੀ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੋਸ ਰੈਲੀ ਕੀਤੀ ਗਈ, ਇਹ ਵਿਸ਼ਾਲ ਰੋਸ ਰੈਲੀ ਸੀ.ਆਰ.ਏ 295/19 ਰਾਹੀ ਭਰਤੀ ਕੀਤੇ ਗਏ ਸਹਾਇਕ ਲਾਈਨਮੈਨਾ ਨੂੰ ਗਲਤ ਤਜ਼ਰਬਾ ਸਰਟੀਫਿਕੇਟ ਦੇਣ ਦੇ ਦੋਸ਼ਾ ਤਹਿਤ ਵੱਖ-ਵੱਖ ਧਰਾਵਾ ਲਗਾ ਕੇ ਮੁਕੱਦਮਾ ਦਰਜ ਕਰਕੇ ਧੱਕੇ ਨਾਲ ਕ੍ਰਾਈਮ ਬ੍ਰਾਂਚ ਮੁਹਾਲੀ ਵੱਲੋ ਗ੍ਰਿਫਤਾਰ ਕਰਕੇ 24 ਸਹਾਇਕ ਲਾਈਨਮੈਨਾ ਨੂੰ ਜੇਲ੍ਹਾ ਵਿਚ ਡੱਕ ਦਿੱਤਾ ਗਿਆ ਹੈ ਅਤੇ ਬੜੀ ਸ਼ਾਜਿਸ਼ ਤਹਿਤ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ 467 ਸਹਾਇਕ ਲਾਈਨਮੈਨ ਸਾਥੀਆ ਦੀ ਹੋਰ ਲਿਸਟ ਤਿਆਰ ਕਰਕੇ ਉਹਨਾ ਤੇ ਵੀ ਝੂਠੇ ਦੋਸ਼ ਲਗਾ ਕੇ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹੈ ਜਦ ਕਿ ਇਹਨਾ ਸਹਾਇਕ ਲਾਈਨਮੈਨਾ ਦੇ ਬਿਜਲੀ ਅਦਾਰੇ ਵਿੱਚ ਤਕਰੀਬਨ ਤਿੰਨ ਸਾਲ ਪੂਰੇ ਹੋ ਚੁੱਕੇ ਹਨ। ਪੰਜਾਬ ਸਰਕਾਰ ਇਹਨਾ ਸਾਥੀਆ ਨਾਲ ਸਰਾਸਰ ਧੱਕਾ ਕਰਕੇ ਨਜਾਇਜ ਪਰਚੇ ਕਰਕੇ ਪ੍ਰੇਸ਼ਾਨ ਕਰ ਰਹੀ ਹੈ।ਇਹ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਬਣਦੀ ਸੀ।ਜਿੰਨਾ ਨੇ ਭਰਤੀ ਦੌਰਾਨ ਪੜਤਾਲ ਸਮੇ ਸਿਰ ਨਹੀ ਕੀਤੀ ਅਤੇ ਤਜ਼ਰਬਾ ਸਰਟੀਫਿਕੇਟ ਦੀ ਵਾਧੂ ਮੰਗ ਕੀਤੀ ਗਈ, ਜਦੋ ਕਿ ਇਹ ਬਿਜਲੀ ਕਾਮੇ ITI ਪਾਸ ਹਨ ਅਤੇ ਇਹਨਾ ਬਿਜਲੀ ਕਾਮਿਆ ਨੇ ਮਹਿਕਮੇ/ ਸਰਕਾਰ ਵੱਲੋ ਪ੍ਰਵਾਨਤ ਅਦਾਰੇ ਤੋ ਅਪਰਿੰਟਸ ਵੀ ਕੀਤੀ ਹੋਈ ਹੈ। ਇਹਨਾ ਸਾਥੀਆ ਦੀ ਯੋਗਤਾ ਅਨੁਸਾਰ ਲਾਇਨਮੈਨ ਦੀ ਭਰਤੀ ਹੋਣੀ ਸੀ ਪ੍ਰੰਤੂ ਇਹਨਾ ਸਾਥੀਆ ਨਾਲ ਪੰਜਾਬ ਸਰਕਾਰ ਅਤੇ ਪਾਵਰਕਾਮ ਨੇ ਧੱਕੇਸ਼ਾਹੀ ਕਰਕੇ ਲਾਇਨਮੈਨ ਦੀ ਜਗਾ ਸਹਾਇਕ ਲਾਈਨਮੈਨ ਭਰਤੀ ਕੀਤੇ ਗਏ ਅਤੇ ਐਡਵਰਟਾਈਜ਼ ਕੀਤੀਆ ਪੋਸਟਾ ਦੀ ਪੂਰੀ ਭਰਤੀ ਵੀ ਨਹੀ ਕੀਤੀ ਗਈ ਅਤੇ ਫਿਰ ਨੰਬਰਾਂ ਦੀ ਘਾਟ ਦੱਸਦੇ ਹੋਏ ਪਾਵਰਕਾਮ ਦੀ ਮੈਨੇਜਮੈਂਟ ਨੇ ਆਪ ਹੀ ਠੇਕੇਦਾਰਾ ਪਾਸੋ ਤਜਰਬਾ ਸ਼ਾਰਟੀਫਿਕੇਟ ਦੀ ਮੰਗ ਕੀਤੀ ਗਈ ਜਿਸ ਨੂੰ ਹੁਣ ਜਾਅਲੀ/ਗਲਤ ਦੱਸ ਕੇ ਇਹਨਾ ਸਾਥੀਆ ਤੇ ਗਲਤ ਦੋਸ਼ ਲਗਾ ਕੇ ਪਰਚੇ ਦਰਜ ਕਰਕੇ ਜੇਲ੍ਹਾ ਵਿਚ ਡੱਕ ਰਹੀ ਹੈ। ਜਦੋ ਕਿ ਮਹਿਕਮੇ ਵੱਲੋ ਪ੍ਰਵਾਨਤ ਕੀਤੇ ਹੋਏ ਠੇਕੇਦਾਰ ਜਿੰਨਾ ਨੇ ਗਲਤ ਤਜ਼ਰਬਾ ਸਰਟੀਫਿਕੇਟ ਦਿੱਤੇ ਹਨ ਅਸਲ ਵਿੱਚ ਉਹਨਾ ਠੇਕੇਦਾਰਾ ਜਾ ਉਹਨਾ ਨੇ ਅੱਗੇ ਰੱਖੇ ਸਬ ਠੇਕੇਦਾਰਾ ਤੇ ਕਾਰਵਾਈ ਕਰਨੀ ਬਣਦੀ ਸੀ। ਅੱਜ ਦੀ ਇਹ ਵਿਸ਼ਾਲ ਰੋਸ ਰੈਲੀ ਮੰਗ ਕਰਦੀ ਹੈ ਕਿ ਜਿੰਨਾ ਸਾਥੀਆ ਤੇ ਪਰਚੇ ਦਰਜ ਕੀਤੇ ਹਨ ਉਹ ਬਿਨਾਂ ਸ਼ਰਤ ਕੈਸ਼ਲ ਕੀਤੇ ਜਾਣ, ਬਾਕੀ ਸਾਥੀਆ ਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਕਾਰਵਾਈ ਕਰਨ ਜਾ ਰਹੀ ਹੈ ਉਸਨੂੰ ਰੋਕਿਆ ਜਾਵੇ ਅਤੇ ਜੁਆਇੰਟ ਫੋਰਮ ਪੰਜਾਬ ਨਾਲ ਪਿਛਲੇ ਸਮੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਨੇ ਜੋ ਬਿਜਲੀ ਮੁਲਾਜ਼ਮਾ ਦੀਆ ਮੰਗਾਂ ਸਬੰਧੀ ਸਮਝੋਤੇ ਕੀਤੇ ਗਏ ਹਨ ਪ੍ਰੰਤੂ ਉਹਨਾ ਨੂੰ ਅਜੇ ਤੱਕ ਲਾਗੂ ਨਹੀ ਕੀਤਾ ਗਿਆ।
ਪਰੋਬੇਸ਼ਨ ਪੀਰੀਅਡ ਵਾਲੇ ਸਾਥੀਆ ਨੂੰ ਪੇ ਸਕੇਲ ਉਹਨਾ ਦੀ ਜੁਆਇਨਿੰਗ ਮਿਤੀ ਤੋ ਦਿੱਤਾ ਜਾਵੇ। ਕੰਟਰੈਕਟ ਵਾਲੇ ਸਾਥੀਆ ਦਾ ਜੁਆਇਨਿੰਗ ਸਮੇ ਤੋ ਰੈਗੂਲਰ ਕੀਤਾ ਜਾਵੇ। ਜੇਕਰ ਉਪਰੋਕਤ ਵਿਸ਼ਾ ਚਰਚਿਤ ਸਾਥੀਆ ਤੇ ਕਾਨੂੰਨੀ ਕਾਰਵਾਈ ਬੰਦ ਕਰਕੇ, ਪਰਚੇ ਰੱਦ ਕਰਕੇ, ਸੇਵਾਵਾ ਬਹਾਲ ਕਰਕੇ ਉਹਨਾ ਨੂੰ ਡਿਊਟੀ ਤੇ ਜੁਆਇਨ ਨਹੀ ਕਰਵਾਇਆ ਜਾਂਦਾ ਅਤੇ ਜੁਆਇੰਟ ਫੋਰਮ ਪੰਜਾਬ ਨਾਲ ਕੀਤੇ ਸਮਝੌਤੇ ਲਾਗੂ ਨਹੀ ਕੀਤੇ ਜਾਂਦੇ ਤਾ ਜੁਆਇੰਟ ਫੋਰਮ ਵੱਲੋ ਉਲੀਕੇ ਪ੍ਰੋਗਰਾਮ ਅਨੁਸਾਰ ਸਾਰੇ ਜੋਨਾ ਵਿਚ ਵਿਸ਼ਾਲ ਧਰਨੇ ਦਿੱਤੇ ਜਾਣਗੇ ਅਤੇ ਮਿਤੀ 11 ਅਪ੍ਰੈਲ 2023 ਨੂੰ ਹੈਡ ਆਫਿਸ ਪਟਿਆਲਾ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਜੇਕਰ ਫਿਰ ਵੀ ਮਸਲਾ ਹੱਲ ਨਹੀ ਹੁੰਦਾ ਤਾ ਬਿਜਲੀ ਕਾਮੇ ਇਸ ਤੋ ਵੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਜਿਸਦੀ ਸਾਰੀ ਜਿੰਮੇਵਾਰੀ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਵਿਸ਼ਾਲ ਰੋਸ ਰੈਲੀ ਨੂੰ ਸਾਥੀ ਕੁਲਦੀਪ ਸਿੰਘ ਉਦੋਕੇ, ਜੈਮਲ ਸਿੰਘ ਪ੍ਰਧਾਨ ਬਾਰਡਰ ਜੋਨ, ਹਰਜਿੰਦਰ ਸਿੰਘ ਦੁਧਾਲਾ ਸਾਬਕਾ ਜਨਰਲ ਸਕੱਤਰ ਪੰਜਾਬ, ਦਲਬੀਰ ਸਿੰਘ ਜੌਹਲ, ਅਮਨਪ੍ਰੀਤ ਸਿੰਘ ਪ੍ਰਧਾਨ ਐਮ ਐਸ ਯੂ,ਗਗਨਦੀਪ ਸਿੰਘ ਪ੍ਰਧਾਨ ਸਪੋਟ ਬਿਲਿੰਗ ਯੂਨੀਅਨ ਪੰਜਾਬ, ਸਾਥੀ ਮਨੋਜ ਕੁਮਾਰ, ਅਮਨਜੀਤ ਸਿੰਘ, ਬਿਕਰਮਜੀਤ ਸਿੰਘ ,ਕੁਲਵੰਤ ਸਿੰਘ ਰਿਟਾਇਰਡ ਐਸ ਡੀ ਓ, ਬਲਵਿੰਦਰ ਸਿੰਘ, ਤਲਵਿੰਦਰ ਸਿੰਘ ,ਜੋਗਿੰਦਰ ਸਿੰਘ ਸੋਢੀ,ਅਮਨਦੀਪ ਸਿੰਘ ਜਾਣੀਆ, ਗੁਰਦੇਵ ਸਿੰਘ, ਕਵਲ ਪ੍ਰਕਾਸ਼ ਸਿੰਘ, ਕਾਬਲ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ, ਸੁਖਮਿੰਦਰ ਸਿੰਘ ਜੇ ਈ ,ਜਰਨੈਲ ਸਿੰਘ, ਸੁਖਵਿੰਦਰ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਰਵਿੰਦਰਪਾਲ ਸਿੰਘ ,ਹਰਮਨਦੀਪ ਸਿੰਘ, ਗੁਰਜਿੰਦਰ ਸਿੰਘ, ਯਾਦਵਿੰਦਰ ਸਿੰਘ, ਅਮਨਪ੍ਰੀਤ ਸਿੰਘ ਨਵਾ ਪਿੰਡ, ਸਿਵਰਾਜ ਸਿੰਘ, ਸੁਖਦੇਵ ਸਿੰਘ ਮੁਛਲ, ਮੀਟਰ ਰੀਡਰ ਪ੍ਰਦੀਪ ਸਿੰਘ, ਸੁਖਬੀਰ ਸਿੰਘ ਤੇ ਲਵਲਦੀਪ ਸਿੰਘ ਆਦਿ ਸਾਥੀਆ ਨੇ ਰੋਸ ਰੈਲੀ ਵਿੱਚ ਹਿੱਸਾ ਲਿਆ।

LEAVE A REPLY

Please enter your comment!
Please enter your name here