ਭਵਾਨੀਗੜ੍ਹ, 29 ਮਾਰਚ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਨੇੜਲੇ ਪਿੰਡ ਜੌਲੀਆਂ ਦੇ ਕਿਸਾਨ ਦੀ ਹੋਈ ਮੌਤ ਨੂੰ ਲੈ ਕੇ ਥਾਣਾ ਭਵਾਨੀਗੜ੍ਹ ਅੱਗੇ ਲਗਾਤਾਰ ਮੋਰਚਾ ਚੌਥੇ ਦਿਨ ਦੋਸ਼ੀ ਬਲਜਿੰਦਰ ਸਿੰਘ ਆਲੋਵਾਲ ਨੂੰ ਗ੍ਰਿਫਤਾਰ ਕਰਨ ਕਾਰਨ ਧਰਨਾ ਸਮਾਪਤ ਕਰ ਦਿੱਤਾ ਗਿਆ। ਜੱਥੇਬੰਦੀ ਦੇ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਾਨੀਗੜ੍ਹ ਵੱਲੋਂ ਜੋ ਪੱਕਾ ਮੋਰਚਾ ਥਾਣਾ ਭਵਾਨੀਗੜ੍ਹ ਅੱਗੇ ਲੱਗਿਆ ਹੋਇਆ ਸੀ ਉਹ ਮੋਰਚਾ ਅੱਜ ਸਮਾਪਤ ਕੀਤਾ ਗਿਆ ਹੈ ਕਿਉਂਕਿ ਜਿਹੜਾ ਅਵਤਾਰ ਸਿੰਘ ਜੌਲੀਆਂ ਦਾ ਦੋਸ਼ੀ ਸੀ ਬਲਜਿੰਦਰ ਸਿੰਘ ਆਹਲੋਵਾਲ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਸ ਕਰਕੇ ਮੋਰਚਾ ਸਮਾਪਤ ਕਰ ਦਿੱਤਾ ਹੈ।
ਇਸੇ ਦੌਰਾਨ ਅੱਜ ਸੂਬਾ ਕਮੇਟੀ ਦੇ ਆਗੂਆਂ ਦੀ ਸੰਗਰੂਰ ਵਿਖੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਮੀਟਿੰਗ ਵਿੱਚ ਸ਼ਾਮਿਲ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਅਤੇ ਪ੍ਰਸ਼ਾਸਨ ਵੱਲੋਂ ਡੀਸੀ ਸਾਹਿਬ ਸੰਗਰੂਰ, ਐਸ ਐਸ ਪੀ ਸਾਹਿਬ, ਐਸਪੀ, ਪੀਵੀਆਈ ਸੰਗਰੂਰ, ਡੀ ਐੱਸ ਪੀ ਸਪੈਸ਼ਲ ਬ੍ਰਾਂਚ ਅਤੇ ਡੀ ਐੱਸ ਪੀ ਐੱਸਐਚਓ ਭਵਾਨੀਗੜ੍ਹ ਸਮੇਤ ਡੀ ਐੱਸ ਪੀ ਧੂਰੀ ਸ਼ਾਮਿਲ ਹੋਏ ਆਗੂਆਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਧੀਆ ਮਾਹੌਲ ਦੇ ਵਿੱਚ ਹੋਈ ਅਤੇ ਥਾਣਾ ਭਵਾਨੀਗੜ੍ਹ ਨਾਲ ਸੰਬੰਧਿਤ ਅਤੇ ਬਲਾਕ ਧੂਰੀ ਨਾਲ ਸੰਬੰਧਿਤ ਇਹਨਾਂ ਮਸਲਿਆ ਦਾ ਪ੍ਰਸ਼ਾਸਨ ਨੇ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਨਾਲ ਹੀ ਡੀਸੀ ਸੰਗਰੂਰ ਵੱਲੋਂ ਪਿੰਡ ਜਹਾਂਗੀਰ ਦੇ ਮਸਲੇ ਤੇ ਦੁਵਾਰਾ ਆਉਣ ਵਾਲੀ ਇੱਕ ਤਾਰੀਖ ਨੂੰ ਮੀਟੰਗ ਕਰਕੇ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਨਿਕਲ ਦਾ ਮੋਰਚਾ ਜਾਰੀ ਰਹੇਗਾ।
ਅੱਜ ਦੇ ਦਿਨ ਬਲਾਕ ਆਗੂ ਹਰਜੀਤ ਸਿੰਘ ਮਹਿਲਾ ਚੌਂਕ, ਜਸਵੀਰ ਸਿੰਘ ਗਗੜਪੁਰ, ਅਮਨਦੀਪ ਸਿੰਘ ਮਹਿਲਾਂ ਚੌਂਕ, ਕਰਮ ਚੰਦ ਪੰਨਵਾਂ, ਕੁਲਦੀਪ ਸਿੰਘ ਬਖੋਪੀਰ, ਗੁਰਚੇਤ ਸਿੰਘ ਭੱਟੀਵਾਲ, ਕਸ਼ਮੀਰ ਸਿੰਘ ਆਲੋਅਰਖ, ਗੁਰਦੇਵ ਸਿੰਘ ਆਲੋਅਰਖ, ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਕਰਮਜੀਤ ਕੌਰ ਭਿੰਡਰਾਂ, ਜਸਵਿੰਦਰ ਕੌਰ ਮਹਿਲਾਂ ਚੌਂਕ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।