ਗੁਰਧਿਆਨ ਸਿੰਘ ਭੱਟੀਵਾਲ ਜਨਰਲ ਸਕੱਤਰ ਅਤੇ ਗੁਰਮੇਲ ਸਿੰਘ ਭੜ੍ਹੋ ਸੀਨੀਅਰ ਮੀਤ ਪ੍ਰਧਾਨ ਬਣੇ
ਭਵਾਨੀਗੜ੍ਹ, 17 ਅਗਸਤ, 2023: ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਬਲਾਕ ਪੱਧਰੀ ਮੀਟਿੰਗ ਡੇਰਾ ਜੋਗੀ ਪੀਰ ਚਹਿਲਾਂ ਪੱਤੀ ਭਵਾਨੀਗੜ੍ਹ ਵਿਖੇ ਜ਼ਿਲਾ ਪ੍ਰਧਾਨ ਦੀ ਕਰਮ ਸਿੰਘ ਬਲਿਆਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਕਮੇਟੀ ਭਵਾਨੀਗੜ੍ਹ ਦੀ ਚੋਣ ਵੀ ਕੀਤੀ ਗਈ।
ਇਸ ਮੀਟਿੰਗ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਜ਼ਿਲਾ ਕਮੇਟੀ ਮੈਂਬਰ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸਕੇਐੱਮ ਵੱਲੋਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਕਿਸਾਨਾਂ ਦੀਆਂ ਫਸਲਾਂ ਦੀ ਹੋਈ ਬਰਬਾਦੀ ਦਾ ਮੁਆਵਜ਼ਾ ਹਾਸਲ ਕਰਨ ਲਈ 19 ਅਗਸਤ ਨੂੰ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟਾਂ, ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਵੱਲ ਮਾਰਚ ਕਰਕੇ ਚਿਤਾਵਨੀ ਪੱਤਰ ਦਿੱਤੇ ਜਾਣੇ ਹਨ, ਇਸੇ ਕੜੀ ਤਹਿਤ ਬੀਕੇਯੂ ਡਕੌਂਦਾ ਵੱਲੋਂ ਐੱਸਕੇਐੱਮ ਨਾਲ ਮਿਲ ਕੇ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਚਿਤਾਵਨੀ ਪੱਤਰ ਸੌਂਪਿਆ ਜਾਵੇਗਾ।
ਇਸ ਮੀਟਿੰਗ ਵਿੱਚ ਬਲਾਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਸ ਵਿੱਚ ਚਮਕੌਰ ਸਿੰਘ ਗੋਰਾ ਭੱਟੀਵਾਲ ਬਲਾਕ ਪ੍ਰਧਾਨ, ਗੁਰਮੇਲ ਸਿੰਘ ਭੜ੍ਹੋ ਸੀਨੀਅਰ ਮੀਤ ਪ੍ਰਧਾਨ, ਗੁਰਧਿਆਨ ਸਿੰਘ ਭੱਟੀਵਾਲ ਜਨਰਲ ਸਕੱਤਰ, ਮੁਖਤਿਆਰ ਸਿੰਘ ਬਲਿਆਲ, ਟਹਿਲ ਸਿੰਘ ਫੁੰਮਣਵਾਲ, ਲਖਵਿੰਦਰ ਸਿੰਘ ਕਪਿਆਲ, ਕੁਲਵਿੰਦਰ ਸਿੰਘ ‘ਮਿੱਠੂ’ ਚਹਿਲ ਸਾਰੇ ਮੀਤ ਪ੍ਰਧਾਨ, ਗੁਰਜੀਤ ਸਿੰਘ ਝਨੇੜੀ ਸਹਾਇਕ ਸਕੱਤਰ, ਜਰਨੈਲ ਘਰਾਚੋਂ ਵਿੱਤ ਸਕੱਤਰ ਅਤੇ ਜਗਤਾਰ ਸਿੰਘ ਤੂਰ ਪ੍ਰੈੱਸ ਸਕੱਤਰ ਚੁਣੇ ਗਏ। ਇਸ ਮੌਕੇ 11 ਮੈਂਬਰਾਂ ਬਲਾਕ ਕਮੇਟੀ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਮਾਘ ਸਿੰਘ ਖੇੜੀਗਿੱਲਾਂ, ਗੁਰਜੰਟ ਸਿੰਘ ਰਾਮਪੁਰਾ, ਨਛੱਤਰ ਸਿੰਘ ਝਨੇੜੀ, ਬਲਵਿੰਦਰ ਸਿੰਘ ਭੋਲਾ ਘਨੌੜ, ਬਲਬੀਰ ਸਿੰਘ ਫ਼ਤਹਿਗੜ੍ਹ ਛੰਨਾਂ, ਗੁਰਮੇਲ ਸਿੰਘ ਕਾਲਾਝਾੜ, ਹਾਕਮ ਸਿੰਘ ‘ਨਿੱਕਾ’ ਰਾਮਪੁਰਾ, ਧਰਮ ਸਿੰਘ ਅਕਬਰਪੁਰ, ਕੇਵਲ ਸਿੰਘ ਮਾਝੀ, ਗੁਰਚਰਨ ਸਿੰਘ ਚਹਿਲ ਅਤੇ ਪਰਮਜੀਤ ਸਿੰਘ ਭੱਟੀਵਾਲ ਕਲਾਂ ਸਾਰੇ ਬਲਾਕ ਕਮੇਟੀ ਮੈਂਬਰ ਚੁਣੇ ਗਏ।