ਬੀਕੇਯੂ ਏਕਤਾ ਡਕੌਂਦਾ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ੇ ਲਈ ਪਿੰਡਾਂ ਵਿੱਚ ਲਾਮਬੰਦੀ ਬੈਠਕਾਂ
ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ, 2023: ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਗੁਰੂ ਘਰ ਕਿਲ੍ਹਾ ਭਰੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸੁਨਾਮ ਦੀ ਮੀਟਿੰਗ ਹੋਈ। ਜਿਸ ਵਿੱਚ ਵੱਖ-ਵੱਖ ਏਜੰਡਿਆਂ ਨੂੰ ਵਿਚਾਰਿਆ ਗਿਆ ਤੇ ਮੁੱਖ ਏਜੰਡਾ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਲਈ 22 ਸਤੰਬਰ ਨੂੱੱ ਸੰਯੁਕਤ ਮੋਰਚੇ ਦੇ ਸੱਦੇ ਤੇ ਡੀ ਸੀ ਦਫਤਰਾਂ ਦਾ ਘਿਰਾਓ ਕੀਤਾ ਜਾਣਾ ਹੈ ਉਸ ਵਿੱਚ ਸ਼ਾਮਲ ਹੋਣ ਲਈ ਵੱਖ- ਵੱਖ ਪਿੰਡਾਂ ਵਿੱਚ ਲਾਮਬੰਦੀ ਕੀਤੀ ਜਾ ਰਹੀ ਹੈ।
ਮੀਟਿੰਗ ਵਿੱਚ ਸ਼ਾਮਿਲ ਆਗੂ ਬਲਾਕ ਪ੍ਰਧਾਨ ਬਿੰਦਰਪਾਲ ਸ਼ਰਮਾਂ ਜਿਲ੍ਹਾ ਖਜਾਨਚੀ ਸਤਨਾਮ ਸਿੰਘ ਕਿਲ੍ਹਾ ਭਰੀਆਂ, ਮਹਿੰਦਰ ਸਿੰਘ ਲੌਂਗੋਵਾਲ, ਮੀਤ ਪ੍ਰਧਾਨ ਗਗਨਦੀਪ ਸਿੰਘ, ਭੋਲਾ ਸਿੰਘ, ਪ੍ਰਗਟ ਸਿੰਘ, ਬਲਬੀਰ ਸਿੰਘ, ਜਰਨੈਲ ਸਿੰਘ ਮੰਡੇਰ ਕਲਾਂ, ਜਸਵੀਰ ਸਿੰਘ ਕਿਲ੍ਹਾ ਭਰੀਆਂ ਅਤੇ ਹੋਰ ਪਿੰਡ ਇਕਾਈਆਂ ਦੇ ਆਗੂ ਮੌਜੂਦ ਸਨ।