ਬੀਕੇਯੂ ਡਕੌਂਦਾ ਵੱਲੋਂ ਕੋਠੇ ਰਜਿੰਦਰਪੁਰਾ (ਧਨੌਲਾ) ਵੱਲੋਂ ਨਵੀਂ ਇਕਾਈ ਸਥਾਪਿਤ ਬਲਜਿੰਦਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਜਨਰਲ ਸਕੱਤਰ ਅਤੇ ਰਾਮ ਲਾਲ ਖ਼ਜਾਨਚੀ ਚੁਣੇ ਗਏ
ਬੀਕੇਯੂ ਡਕੌਂਦਾ ਵੱਲੋਂ ਕੋਠੇ ਰਜਿੰਦਰਪੁਰਾ (ਧਨੌਲਾ) ਵੱਲੋਂ ਨਵੀਂ ਇਕਾਈ ਸਥਾਪਿਤ
ਬਲਜਿੰਦਰ ਸਿੰਘ ਪ੍ਰਧਾਨ, ਅਮਰਜੀਤ ਸਿੰਘ ਜਨਰਲ ਸਕੱਤਰ ਅਤੇ ਰਾਮ ਲਾਲ ਖ਼ਜਾਨਚੀ ਚੁਣੇ ਗਏ
ਦਲਜੀਤ ਕੌਰ
ਬਰਨਾਲਾ, 8 ਸਤੰਬਰ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਕੋਠੇ ਰਜਿੰਦਰਪੁਰਾ(ਧਨੌਲਾ) ਵਿਖੇ ਨਵੀਂ ਇਕਾਈ ਬਣਾਈ ਗਈ। ਇਹ ਇਕਾਈ ਚੋਣ ਬਲਾਕ ਪ੍ਰਧਾਨ ਬਾਬੂ ਸਿੰਘ ਖੁੱਡੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸੇਸ਼ ਤੌਰ ‘ਤੇ ਪਹੁੰਚੇ ਸੂਬਾ ਖਜਾਨਚੀ ਬਲਵੰਤ ਸਿੰਘ ਉੱਪਲੀ ਨੇ ਬੋਲਦਿਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ- ਮਜ਼ਦੂਰ ਵਿਰੋਧੀ ਨੀਤੀਆਂ ਤੋਂ ਜਾਣੂ ਕਰਵਾਇਆ। ਹਾਜ਼ਰ ਪਿੰਡ ਨਿਵਾਸੀਆਂ ਨੂੰ ਸਹੀ ਦਿਸਾ ਵਿੱਚ ਭਾਕਿਯੂ ਏਕਤਾ ਡਕੌਂਦਾ ਦੇ ਝੰਡੇ ਹੇਠ ਜਥੇਬੰਦ ਹੋਣ ਵਾਸਤੇ ਸੰਗਰਾਮੀ ਮੁਬਾਰਕ ਦਿੱਤੀ।
ਇਸ ਸਮੇ ਜਿਲ੍ਹਾ ਆਗੂ ਸਤਨਾਮ ਸਿੰਘ ਸੰਧੂ ਪੱਤੀ, ਕੁਲਵੰਤ ਸਿੰਘ ਹੰਡਿਆਇਆ, ਰਣ ਸਿੰਘ ਉੱਪਲੀ, ਸੁਖਮਿੰਦਰ ਸਿੰਘ ਉੱਪਲੀ ਨੇ ਪੰਜਾਬ ਸਰਕਾਰ ਵੱਲੋਂ ਡੀਜਲ,ਪੈਟਰੋਲ ਅਤੇ ਬੱਸ ਕਿਰਾਇਆਂ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਆਗੂਆਂ ਨੇ ਬਿਜਲੀ ਕਾਮਿਆਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਲਾਇਆ “ਐਸਮਾ” ਵਾਪਸ ਲੈਣ ਦੀ ਮੰਗ ਕੀਤੀ। ਬਿਜਲੀ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਫੈਸਲਾ ਲਿਆ। ਆਗੂਆਂ ਨੇ ਕੁਲਰੀਆਂ ਜਿਲ੍ਹਾ ਮਾਨਸਾ ਦੇ ਅਬਾਦਕਾਰ ਜ਼ਮੀਨ ਮਾਲਕਾਂ ਦੇ ਸੰਘਰਸ਼ ਵਿੱਚ ਵਧ ਚੜ੍ਹਕੇ ਸਾਮਿਲ ਹੋਣ ਦੀ ਅਪੀਲ ਕੀਤੀ। ਇਸ ਸਮੇਂ ਬਲਾਕ ਆਗੂ ਬਲਵੰਤ ਸਿੰਘ ਠੀਕਰੀਵਾਲਾ, ਹਰਪਾਲ ਸਿੰਘ ਹੰਡਿਆਇਆ, ਬੂਟਾ ਸਿੰਘ ਫਰਵਾਹੀ ਸਾਮਲ ਸਨ।
ਇਸ ਉਪਰੰਤ ਨਵੀਂ ਇਕਾਈ ਦੀ ਹੋਈ ਚੋਣ ਵਿੱਚ ਪ੍ਰਧਾਨ ਬਲਜਿੰਦਰ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ, ਖਜਾਨਚੀ ਰਾਮ ਲਾਲ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ, ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ ਤੋਂ ਇਲਾਵਾ ਮੱਖਣ ਲਾਲ, ਵਿਕਰਮਜੋਤ ਸਿੰਘ, ਭਿੰਦਰ ਸਿੰਘ, ਮੇਜਰ ਸਿੰਘ, ਮਨਵੀਰ ਸਿੰਘ, ਜਗਜੀਤ ਸਿੰਘ, ਲਾਲ ਸਿੰਘ, ਸੁਖਨੈਬ ਸਿੰਘ, ਜਸਕਰਨ ਸਿੰਘ ਦੀ ਇਕਾਈ ਮੈਬਰਾਂ ਵਜੋਂ ਚੋਣ ਹੋਈ। ਭਾਕਿਯੂ ਏਕਤਾ ਡਕੌਂਦਾ ਦੀ ਨਵੀਂ ਚੁਣੀ ਗਈ ਟੀਮ ਨੇ ਆਗੂਆਂ ਨੂੰ ਜਥੇਬੰਦੀ ਦੀ ਮਜਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਵਿਸ਼ਵਾਸ਼ ਦਿਵਾਇਆ।