ਬੀਜੇਪੀ ਪੰਜਾਬ ਦੇ ਹਾਲਾਤ ਵਿਗਾੜ ਕੇ ਪਾਰਲੀਮੈਂਟ ਚੋਣਾਂ ਜਿੱਤਣਾ ਚਾਹੁੰਦੀ – ਮਾੜੀਮੇਘਾ

0
100

ਵਧ ਰਹੀ ਮਹਿੰਗਾਈ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਬਜ਼ਾਰਾਂ ਵਿੱਚ ਕੀਤਾ ਰੋਹ ਭਰਪੂਰ ਮੁਜ਼ਾਹਰਾ

ਚੋਹਲਾ ਸਹਿਬ/ਤਰਨਤਾਰਨ,
ਸੀਪੀਆਈ ਬਲਾਕ ਨੌਸ਼ਹਿਰਾ ਪਨੂੰਆਂ/ਚੋਹਲਾ ਸਾਹਿਬ ਦੀ ਜਨਰਲ ਬਾਡੀ ਦੀ ਮੀਟਿੰਗ ਗ਼ਦਰੀ ਦੇਸ਼ ਭਗਤ ਸੁੱਚਾ ਸਿੰਘ ਯਾਦਗਾਰੀ ਹਾਲ ਚੋਹਲਾ ਸਾਹਿਬ ਵਿੱਖੇ। ਮੀਟਿੰਗ ਉਪਰੰਤ ਵਧ ਰਹੀ ਮਹਿੰਗਾਈ ਵਿਰੁੱਧ ਅਤੇ ਅਮਨ ਸ਼ਾਂਤੀ ਕਾਇਮ ਰੱਖਣ ਲਈ ਬਜ਼ਾਰਾਂ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ।ਮੀਟਿੰਗ ਦੀ ਪ੍ਰਧਾਨਗੀ ਹਰਨਾਮ ਸਿੰਘ ਚੋਹਲਾ ਸਹਿਬ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਹਾਲਾਤ ਵਿਗਾੜ ਕੇ 2024 ਦੀਆਂ ਪਾਰਲੀਮੈਂਟ ਚੋਣਾਂ ਜਿੱਤਣੀਆਂ ਚਾਹੁੰਦੀ ਹੈ। ਅਕਾਲੀ ਦਲ ਤੇ ਕਾਂਗਰਸ ਨੂੰ ਇਸ ਨੀਤੀ ਦੀ ਸਮਝ ਨਹੀਂ ਆ ਰਹੀ।ਇਸ ਦੇ ਉਲਟ ਇਹ ਰਵਾਇਤੀ ਪਾਰਟੀਆਂ ਬੀਜੇਪੀ ਦੀ ਇਸ ਨੀਤੀ ਨੂੰ ਆਪਣੇ ਹੱਕ ਵਿੱਚ ਵਰਤਣ ਦੀ ਚਾਲ ਚੱਲ ਰਹੀਆਂ ਹਨ ਜੋ ਪੰਜਾਬ ਲਈ ਖ਼ਤਰਨਾਕ ਹੈ।ਇਸ ਚਾਲ ਨਾਲ ਪੰਜਾਬ ਦੇ ਹਾਲਾਤ ਸਹੀ ਮਾਅਨਿਆਂ ਵਿੱਚ ਵਿਗੜ ਸਕਦੇ ਹਨ।ਜੇ ਹਾਲਾਤ ਹੁਣ ਵਿਗੜ ਗਏ ਫਿਰ ਸਾਂਭਣੇ ਮੁਸ਼ਕਲ ਹੋ ਜਾਣਗੇ ਤੇ ਲੁਕਾਈ ਦਾ ਨੁਕਸਾਨ ਬਹੁਤ ਹੋਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਬੀਜੇਪੀ ਦੀ ਨੀਤੀ ਤੇ ਅਕਾਲੀ -ਕਾਂਗਰਸ ਦੀ ਚਾਲ ਨੂੰ ਠੱਲ੍ਹਣ ਵਾਸਤੇ ਨੌਜਵਾਨਾਂ ਦੇ ਰੁਜ਼ਗਾਰ,ਫਰੀ ਵਿਦਿਆ, ਹਰੇਕ ਲਈ ਘਰ ਤੇ ਮੁਫ਼ਤ ਸਿਹਤ ਸਹੂਲਤ ਲਈ ਸੰਘਰਸ਼ ਲਾਮਬੰਦ ਕਰਨਾ ਅਤੀ ਜ਼ਰੂਰੀ ਹੈ,ਕਿਉਂਕਿ ਇਹ ਸਭ ਧਰਮਾਂ ਦੇ ਵਿਅਕਤੀਆਂ ਦੀ ਲੋੜ ਹੈ।ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਕਿਸਾਨਾਂ ਨੂੰ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਦੇਣਾ ਚੰਗਾ ਹੈ ਪਰ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਖੇਤ ਮਜ਼ਦੂਰ ਕਿਸਾਨ ਦੇ ਸਿਰ ‘ਤੇ ਹੀ ਗੁਜ਼ਾਰਾ ਕਰਦਾ ਹੈ ਜੇ ਕਿਸਾਨ ਨਹੀਂ ਖੁਸ਼ ਤੇ ਉਹ ਮਜ਼ਦੂਰ ਨੂੰ ਕਿਸ ਤਰ੍ਹਾਂ ਖੁਸ਼ ਕਰ ਸਕਦਾ ਹੈ।ਦੂਜਾ ਮਤਾ ਪਾਸ ਕੀਤਾ ਕਿ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਗੈਂਗਾਂ ਨੂੰ ਨੱਥ ਪਾਉਣ ਦੀ ਬਹੁਤ ਜ਼ਰੂਰਤ ਹੈ।ਗੈਂਗ ਦਿਨ ਦਿਹਾੜੇ ਦਨ ਦਨਾਉਂਦੇ ਫਿਰਦੇ ਹਨ। ਤੀਜਾ ਮਤਾ ਪਾਸ ਕੀਤਾ ਕਿ ਬਾਰਡਰ ਤੋਂ ਅੰਦਰ ਵੱਲ ਨੂੰ 50 ਕਿਲੋਮੀਟਰ ਜੋ ਬੀਐਸਐਫ਼ ਨੂੰ ਅਧਿਕਾਰ ਦਿੱਤੇ ਹਨ ਉਹ ਵਾਪਸ ਲਏ ਜਾਣ। ਇਸੇ ਤਰ੍ਹਾਂ ਸੈਂਟਰ ਸਰਕਾਰ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਤੇ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਦੇ ਅਧਿਕਾਰ ਜੋ ਪੰਜਾਬ ਨੂੰ ਪਹਿਲਾਂ ਮਿਲਦੇ ਸਨ ਉਹ ਬਹਾਲ ਕੀਤੇ ਜਾਣ। ਭਾਖੜਾ ਪ੍ਰੋਜੈਕਟ ਤੇ ਵੀ ਪੰਜਾਬ ਦੇ ਅਧਿਕਾਰ ਬਹਾਲ ਕੀਤੇ ਜਾਣ। ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕੀਤਾ ਜਾਵੇ।ਇਸ ਮੀਟਿੰਗ ਵਿੱਚ ਸੀਪੀਆਈ ਦੀ ਸੁਬਾਈ ਸਕੱਤਰੇਤ ਮੈਂਬਰ ਦੇਵੀ ਕੁਮਾਰੀ, ਸੀਪੀਆਈ ਨੌਸ਼ਹਿਰਾ ਪਨੂੰਆਂ/ ਚੋਹਲਾ ਬਲਾਕ ਦੇ ਸਕੱਤਰ ਬਲਵਿੰਦਰ ਸਿੰਘ ਦਦੇਹਰ ਸਾਹਿਬ,ਬਾਬਾ ਪਰਮਜੀਤ ਸਿੰਘ ਚੋਹਲਾ ਸਹਿਬ,ਸੇਵਾ ਸਿੰਘ,ਹਰਦਿਆਲ ਸਿੰਘ ਫੌਜੀ,ਬੂਟਾ ਸਿੰਘ ਢੋਟੀਆਂ,ਰਜਿੰਦਰ ਸਿੰਘ ਚੋਹਲਾ ਸਹਿਬ,ਗੁਰਪਾਲ ਸਿੰਘ ਫੌਜੀ,ਅਵਤਾਰ ਸਿੰਘ ਤਰਕਸ਼ੀਲ,ਬਲਵਿੰਦਰ ਸਿੰਘ ਬਿੱਲਿਆਂ ਵਾਲਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।

LEAVE A REPLY

Please enter your comment!
Please enter your name here