ਬੀਜੇਪੀ ਸਰਕਾਰ ਦੇ ਬਲਾਤਕਾਰ ਦੇ ਦੋਸ਼ੀਆਂ ਪ੍ਰਤੀ ਨਰਮ ਰਵੱਈਏ ਕਰਕੇ ਦੋਸ਼ੀਆਂ ਦੇ ਹੌਂਸਲੇ ਬੁਲੰਦ: ਇਸਤ੍ਰੀ ਜਾਗ੍ਰਿਤੀ ਮੰਚ

0
121

ਔਰਤਾਂ ਲਈ ਨਿਆਂ ਲੈਣਾ ਹੋਇਆ ਮੁਸ਼ਕਿਲ: ਇਸਤ੍ਰੀ ਜਾਗ੍ਰਿਤੀ ਮੰਚ

ਸੰਗਰੂਰ, 19 ਅਪ੍ਰੈਲ, 2023: ਅੱਜ ਯੂ.ਪੀ ਦੇ ਉਨਾਵ ਵਿੱਚ ਸਮੂਹਿਕ ਜ਼ਬਰ-ਜਨਾਹ ਪੀੜਿਤ ਨਾਬਾਲਗ ਦਲਿਤ ਲੜਕੀ ਦੇ ਘਰ ਨੂੰ ਅੱਗ ਲਗਾ ਦੇਣਾ ਤੇ ਪੀੜਿਤਾਂ ਦੀ ਮਾਂ ਨਾਲ ਕੁੱਟਮਾਰ ਕਰਨ ਦੀ ਘਟਨਾ ਉੱਤੇ ਪ੍ਰਤੀਕਰਮ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਜ਼ੋਰਦਾਰ ਸ਼ਬਦਾਂ ਵਿੱਚ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਸੁਪਰੀਮ ਕੋਰਟ ਨੂੰ ਸੂ ਮੋਟੋ ਨੋਟਿਸ ਲੈਂਦੇ ਹੋਏ ਉਹਨਾਂ ਦੋਸ਼ੀਆਂ ਦੀ ਜਮਾਨਤ ਰੱਦ ਕਰਨ ਦੀ ਮੰਗ ਕੀਤੀ।

ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੇ ਪ੍ਰਧਾਨ ਗੁਰਬਖਸ਼ ਕੌਰ ਸੰਘਾ ਤੇ ਜਰਨਲ ਸਕੱਤਰ ਅਮਨਦੀਪ ਕੌਰ ਦਿਉਲ ਨੇ ਕਿਹਾ ਯੂ.ਪੀ ਵਿੱਚ ਪਿਛਲੇ ਸਾਲ ਉਨਾਓ ਸਮੂਹਿਕ ਜ਼ਬਰ -ਜਨਾਹ ਦੀ ਪੀੜਿਤ ਦਲਿਤ ਲੜਕੀ ਦੇ ਘਰ ਜ਼ਮਾਨਤ ਤੇ ਆਏ ਦੋਸ਼ੀਆਂ ਵੱਲੋਂ ਲੜਕੀ ਤੇ ਕੇਸ ਵਾਪਿਸ ਲੈਣ ਦੇ ਦਬਾਉ ਪਾਉਣਾ ਅਤੇ ਲੜਕੀ ਵੱਲੋਂ ਕੇਸ ਵਾਪਿਸ ਲੈਣ ਤੋਂ ਇਨਕਾਰ ਕਰਨ ਤੇ ਦੋਸ਼ੀਆਂ ਨੇ ਲੜਕੀ ਦੀ ਮਾਂ ਨਾਲ ਕੁੱਟ-ਮਾਰ ਕੀਤੀ ਤੇ ਬਾਦ ਵਿੱਚ ਪੀੜਿਤ ਲੜਕੀ ਦੇ ਛੱਪਰ ਨੂੰ ਅੱਗ ਲਗਾ ਦੇਣਾ ਦੋਸ਼ੀਆਂ ਦੇ ਬੁਲੰਦ ਹੌਸਲੇ ਅਤੇ ਪੀੜਿਤ ਔਰਤਾਂ ਦੀ ਬੇਵੱਸੀ ਨੂੰ ਜ਼ਾਹਿਰ ਕਰਦਾ ਹੈ। ਸਰਕਾਰ ਵੱਲੋਂ ਭਾਵੇਂ ਔਰਤਾਂ ਦੀ ਸੁੱਰਿਖਆ ਦੇ ਲੱਖ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰਦੀ ਹੈ।

ਬੀ ਜੇ ਪੀ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸੰਗੀਨ ਦੋਸ਼ੀਆਂ ਨੂੰ ਰਾਹਤ ਅਤੇ ਨਿਰਦੋਸ਼ਿਆਂ ਤੋਂ ਨਿਆਂ ਲੈਣ ਦਾ ਹੱਕ ਵੀ ਖੋਹਿਆ ਜਾ ਰਿਹਾ ਹੈ। ਬਿਲਕੀਸ ਬਾਨੋ ਦੇ ਦੋਸ਼ੀਆਂ ਨੂੰ ਮੋਦੀ ਸਰਕਾਰ 15 ਅਗਸਤ ਦੇ ਦਿਨ ਸਜ਼ਾ ਮੁਆਫ਼ ਕਰਨਾ ਤੇ ਗਲਾਂ ਵਿਚ ਹਾਰ ਨਾ ਕੇ ਉਨ੍ਹਾਂ ਦਾ ਸਵਾਗਤ ਕਰਨਾ, ਹਾਥਰਸ ਸਮੂਹਿਕ ਬਲਾਤਕਾਰ ਅਤੇ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਦਿੱਤੀ ਰਾਹਤ, ਉਨਾਵ ਰੇਪ ਕਾਂਡ ਦੇ ਦੋਸ਼ੀਆਂ ਨੂੰ ਰਿਹਾਅ ਕਰਨਾ ਆਦਿ ਬੀ ਜੇ ਪੀ ਸਰਕਾਰ ਦੇ ਔਰਤਾਂ ਪ੍ਰਤੀ ਰੱਵਈਏ ਨੂੰ ਜੱਗ ਜ਼ਾਹਿਰ ਕਰਦਾ ਹੈ। ਇਸ ਸਮੇਂ ਉਨ੍ਹਾਂ ਨੇ ਕਿਹਾ ਕਿ ਜ਼ਬਰ-ਜਨਾਹ ਦੇ ਮਾਮਲਿਆਂ ਨੂੰ ਜੇਕਰ ਸਰਕਾਰ ਸੰਜੀਦਗੀ ਨਾਲ ਨਹੀਂ ਨਜਿੱਠਦੀ ਤਾਂ ਔਰਤਾਂ ਲਈ ਇਨਸਾਫ਼ ਲੈਣਾ ਬਹੁਤ ਹੀ ਮੁਸ਼ਕਿਲ ਹੋਵੇਗਾ।

ਆਗੂਆਂ ਨੇ ਮੰਗ ਕੀਤੀ ਕਿ ਦੀ ਬਣਦੀ ਜਾਂਚ ਕਰਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਇਸ ਸਮੇਂ ਸੁਪਰੀਮ ਕੋਰਟ ਨੂੰ ਸੂ ਮੋਟੋ ਨੋਟਿਸ ਲੈਂਦੇ ਹੋਏ ਉਹਨਾਂ ਦੋਸ਼ੀਆਂ ਦੀ ਜਮਾਨਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਇਸ ਵਰਤਾਰੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਵੀ ਅਪੀਲ ਕੀਤੀ।

LEAVE A REPLY

Please enter your comment!
Please enter your name here