ਬੀਬੀ ਕੁਲਵੰਤ ਕੋਰ ਜੀ ਦੀਆਂ ਅੰਤਮ ਰਸਮਾ ਭਾਵ ਭਿੰਨੀ ਸ਼ਰਧਾ ਤੇ ਅੰਤਮ ਯਾਤਰਾ ਤੇ ਕੀਰਤਨ,ਵਿਚਾਰਾਂ ਤੇ ਅਰਦਾਸ ਰਾਹੀ ਸ਼ਰਧਾ ਦੇ ਫੁੱਲ ਭੇਟ ਕੀਤੇ।
ਵਰਜੀਨੀਆ-( ਗਿੱਲ ) ਇਸ ਸੰਸਾਰ ਦੇ ਹਰ ਪ੍ਰਾਣੀ ਨੇ ਅਪਨੀ ਸਵਾਸਾ ਰੂਪੀ ਪੂੰਜੀ ਖਰਚ ਕਰਕੇ ਚਲੇ ਜਾਣਾ ਹੈ।ਪਰ ਉਸ ਪ੍ਰਾਣੀ ਦੇ ਕਾਰਜ,ਪ੍ਵਵਾਰਕ ਸਾਝ,ਰੋਜ਼ਮਈ ਜੀਵਨ ਬਸਰ,ਵੰਡਿਆ ਪਿਆਰ ਸਤਿਕਾਰ ਤੇ ਦਿੱਤੀਆਂ ਨਸੀਹਤਾਂ ਸਦਾ ਯਾਦਗਰ ਵਜੋਂ ਪ੍ਰੀਵਾਰ ਨਾਲ ਜੁੜੀਆਂ ਰਹਿੰਦੀਆਂ ਹਨ। ਅਜਿਹਾ ਸਭ ਕੁਝ ਬੱਚਿਆਂ ਨੇ ਅਪਨੇ ਭਾਵ ਪ੍ਰਗਟ ਕਰਕੇ ਅੰਤਮ ਰਸਮਾ ਸਮੇਂ ਹਾਜ਼ਰੀ ਲਗਵਾਈ। ਜੋ ਪ੍ਰੇਰਨਾ ਸਰੋਤ ਵਿਚਾਰ ਰਹੇ। ਜਿਸ ਨੂੰ ਹਰੇਕ ਨੇ ਮਹਿਸੂਸ ਕੀਤਾ ਤੇ ਬੀਬੀ ਕੁਲਵੰਤ ਦੀ ਸ਼ਖਸੀਅਤ ਨੂੰ ਸਮਰਪਿਤ ਹੋਕੇ ਵਿਚਾਰਾਂ ਦੀ ਸਾਂਝ ਪਾਈ ਗਈ।
ਉਪਰੰਤ ਗੁਰਦੁਆਰਾ ਰਾਜ ਖਾਲਸਾ ਵਿਖੇ ਅੰਤਮ ਸ਼ਰਧਾਂਜਲੀ ਲਈ ਇਕੱਤਰ ਹੋਏ। ਜਿੱਥੇ ਭਾਈ ਸ਼ਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਸ਼ਬਦ ਸਰਵਣ ਕਰਵਾਏ। ਮੋਤ ਇਕ ਅਟੱਲ ਸਚਾਈ ਹੈ। ਪਰ ਸਾਡੇ ਦੁਨਿਆਵੀ ਰਿਸ਼ਤੇ ਤੇ ਕਾਰਜ ਹਰੇਕ ਨੂੰ ਮੋਹ,ਮਾਇਆ ਤੇ ਪ੍ਰੀਵਾਰ ਨਾਲ ਵਿਵਸਥ ਰੱਖਦੇ ਹਨ।
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ
ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾ ਤੁੱਕਾਂ ਵਿੱਚ ਅੰਕਿਤ ਹੈ। ਜੋ ਪੈਦਾ ਹੋਇਆ ਹੈ। ਉਸਨੇ ਖਤਮ ਹੋਣਾ ਹੈ। ਜ਼ਿੰਦਗੀ ਪਾਣੀ ਦੇ ਬੁਲਬੁਲੇ ਦੀ ਤਰਾਂ ਹੈ।ਪਰ ਮੋਤ ਦੀ ਅਟੱਲ ਸਚਾਈ ਨੂੰ ਉਹੀ ਸਮਝ ਸਕਦਾ ਹੈ। ਜੋ ਉਸ ਪਰਮਾਤਮਾ ਨੂੰ ਧਿਆਉਂਦਾ ਹੈ। ਉਸ ਦੀ ਰਜ਼ਾ ਤੇ ਭਾਣੇ ਵਿਚ ਰਹਿ ਕਿ ਵਿਚਰਦਾ ਹੈ। ਉਸ ਨੂੰ ਮੋਤ ਤੋ ਡਰ ਨਹੀ ਲੱਗਦਾ ਹੈ। ਅਜਿਹਾ ਹੀ ਬੀਬੀ ਕੁਲਵੰਤ ਕੋਰ ਨੇ ਮੋਤ ਤੋ ਇੱਕ ਦਿਨ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾ ਕੇ ਏਕੇ ਤੇ ਸਤਿਕਾਰ ਵਿਚ ਰਹਿਣ ਦੀ ਤਾਕੀਦ ਸਮੂੰਹ ਪ੍ਰੀਵਾਰ ਨੂੰ ਕੀਤੀ।ਇਹ ਉਹਨਾਂ ਦੀ ਗੁਰੂ ਤੇ ਬਾਣੀ ਦੀ ਸਾਂਝ ਦਾ ਪ੍ਰਤੱਖ ਪ੍ਰਮਾਣ ਸੀ।
ਭਾਈ ਸ਼ਵਿਦਰ ਸਿੰਘ ਜੀ ਨੇ ਪ੍ਰਾਣੀ ਦੀ ਮੋਤ ਤੇ ਅੰਤਮ ਪਲਾ ਦੀ ਬਾਣੀਰਾਹੀਂ ਵਿਆਖਿਆ ਕਰਕੇ ਸੰਗਤਾਂ ਨੂੰ ਜਾਗਰੂਕ ਕੀਤਾ।ਬਾਣੀ ਵਿੱਚੋਂ ਲਿਆ ਸ਼ਬਦ :-
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥
ਇਸ ਸ਼ਬਦ ਨੇ ਸੰਗਤਾਂ ਨੂੰ ਮੋਤ ਦੀ ਸਚਾਈ ਤੋਂ ਜਾਣੂ ਕਰਵਾਇਆ। ਸ਼ਰਧਾਂਜਲੀ ਦੇਣ ਸਮੇਂ ਹਰਜੀਤ ਸਿੰਘ ਹੁੰਦਲ ਨੇ ਸਟੇਜ ਭਾਵਕ ਹੋ ਕੇ ਨਿਭਾਈ। ਜਿਨ ਨੇ ਮੋਤ ਦੀ ਸਚਾਈ ਨੂੰ ਸਾਹਿਤਕ ਲਫ਼ਜ਼ਾਂ ਨਾਲ ਨਿਭਾਇਆ। ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਨਿੰਮਤ੍ਰਤ ਕੀਤਾ। ਜਿੰਨਾ ਨੇ ਬੀਬੀ ਕੁਲਵੰਤ ਕੋਰ ਵਲੌ ਪ੍ਰੀਵਾਰ ਨਾਲ ਬਿਤਾਏ ਦਾਸਤਾਨ ਦੀ ਵਿਆਖਿਆ ਨੂੰ ਸਾਂਝਾ ਕੀਤਾ। ਸਾਹਿਤਕ ਲਾਈਨਾਂ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ।ਜੋ ਇਸ ਤਰਾਂ ਅੰਕਿਤ ਸਨ।
ਭਾਈ ਬਖਸ਼ੀਸ ਸਿੰਘ ਚੇਅਰਮੈਨ ਅੰਤਰ ਰਾਸ਼ਟਰੀ ਕੋਸਲ ਨੇ ਕਿਹਾ ਕਿ ਬਾਣੀ ਤੋਂ ਬਗੈਰ ਕੋਈ ਹੋਰ ਨਹੀਂ ਰਾਹ ਹੈ।ਇਸੇ ਰਾਹ ਦਾ ਹਮਸਾਇਆ ਹੀ ਮੋਤ ਨੂੰ ਅਗਾਹੂ ਜਾਣ ਸਕਦਾ ਹੈ, ਮਹਿਸੂਸ ਕਰ ਸਕਦਾ ਹੈ। ਜੋ ਬੀਬੀ ਕੁਲਵੰਤ ਕੋਰ ਨੇ ਅਗਾਹੂ ਫਤਿਹ ਬੁਲਾਕੇ ਅਪਨੇ ਅੰਤਲੇ ਪਲਾਂ ਦੀ ਹਾਜ਼ਰੀ ਲਗਵਾਈ। ਜੋ ਏਕੇ ,ਸਤਿਕਾਰ ਨਾਲ ਪ੍ਰੀਵਾਰ ਨੂੰ ਮਜ਼ਬੂਤੀ ਦਾ ਰਾਹ ਅਖਤਿਆਰ ਕਰਨ ਦਾ ਸੰਦੇਸ਼ਾ ਦੇ ਗਈ। ਸਾਡੇ ਲਈਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀ ਉਸ ਤੇ ਪਹਿਰਾ ਦਈਏ।ਭਾਈ ਗੁਰਮੀਤ ਸਿੰਘ ਜੀ ਨੇ ਮੂਲ ਮੰਤਰ ਦਾ ਜਾਪ ਕਰਵਾ ਕੇ ਸੰਗਤ ਦੀ ਹਾਜਰੌ ਲਗਵਾਈ। ਉਪਰੰਤ ਅਪਨੀ ਜ਼ਿੰਦਗੀ ਦੇ ਤਜਰਬੇ ਨੂੰ ਬਾਣੀ ਰਾਹੀਂ ਵਿਆਖਿਆ ਜੋ ਸੰਗਤ ਨੂੰ ਮੋਤ ਬਾਰੇ ਜਾਗਰੂਕ ਕਰ ਗਈ।
ਧਰਮ ਸਿੰਘ ਗੁਰਾਇਆ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਲੰਗਰ ਛਕ ਕੇ ਜਾਣ ਦੀ ਤਾਕੀਦ ਕੀਤੀ।ਸੰਗਤਾਂ ਨੇ ਬੀਬੀ ਕੁਲਵੰਤ ਕੋਰ ਨਾਲ ਬਿਤਾਏ ਪਲਾਂ ਦੀ ਸਾਂਝ ਖੂਬ ਪਾਈ।ਜੋ ਲੰਬਾ ਸਮਾਂ ਵਿਚਰਨ ਲਈ ਸੰਕੇਤ ਦਿੰਦੀ ਰਹੇਗੀ। ਸਮੂੰਹ ਸੰਗਤਾਂ ਨੇ ਅਰਦਾਸ ਰਾਹੀ ਭਾਣਾ ਮੰਨਣ ਤੇ ਵਿਛੜੀ ਰੂਹ ਨੂੰ ਅਪਨੇ ਚਰਨਾਂ ਵਿਚ ਨਿਵਾਸ ਕਰਨ ਦੀ ਤਾਕੀਦ ਕੀਤੀ। ਜਿਸ ਦਾ ਮਹਾਤਮ ਵਿਛੜੀ ਰੂਹ ਤੇ ਸਾਕ ਸੰਬੰਧੀਆਂ ਨੂੰ ਮਿਲੇ। ਸਮੁੱਚਾ ਇਕੱਠ ਪ੍ਰੀਵਾਰ ਨਾਲ ਦੁੱਖ ਵਿਚ ਸ਼ਰੀਕ ਰਿਹਾ ਤੇ ਧਰਵਾਸ ਦੀ ਨਸੀਹਤ ਦੇਣ।