ਬੀ ਐੱਡ ਅਧਿਆਪਕ ਫਰੰਟ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ

0
99

26 ਸਤੰਬਰ ਨੂੰ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕਰਕੇ, ਮੰਗ ਪੱਤਰ ਦਿੱਤੇ ਜਾਣਗੇ

ਅੰਮ੍ਰਿਤਸਰ,ਰਾਜਿੰਦਰ ਰਿਖੀ
ਬੀ ਐੱਡ ਅਧਿਆਪਕ ਫਰੰਟ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਅਤੇ ਸੂਬਾ ਜਨਰਲ ਸਕੱਤਰ ਸੁਰਜੀਤ ਰਾਜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਿਤ ਹੁੰਦਿਆਂ ਅਜੀਤਪਾਲ ਸਿੰਘ ਜੱਸੋਵਾਲ, ਡਾ. ਸੰਤਸੇਵਕ ਸਰਕਾਰੀਆ, ਬਿਕਰਮਜੀਤ ਸਿੰਘ ਕੱਦੋਂ, ਗੁਰਦੀਪ ਸਿੰਘ ਚੀਮਾ , ਗੁਰਿੰਦਰਪਾਲ ਸਿੰਘ ਖੇੜੀ , ਪਰਮਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਗੋਹਲਵੜ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਜਾਇਜ ਦੇ ਹੱਕੀ ਮੰਗਾਂ ਅਤੇ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਇਹਨਾ ਮੰਗਾਂ ਤੋਂ ਪਾਸਾ ਵੱਟ ਰਹੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦੁਆਰਾ ਮੁਲਾਜਮਾਂ ਦਾ ਪੇਂਡੂ ਭੱਤਾ ਅਤੇ ਬਾਰਡਰ ਏਰੀਏ ਭੱਤੇ ਸਮੇਤ 37 ਕਿਸਮ ਦੇ ਭੱਤਿਆਂ , ਡੀ ਏ ਦੀਆਂ ਕਿਸ਼ਤਾਂ ,ਏ ਸੀ ਪੀ ਤੇ ਬੇਲੋੜੀ ਰੋਕ ਲਗਾ ਰੱਖੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਮੁਲਾਜਮਾਂ ਦਾ ਹੱਕ ਤਾਂ ਨਹੀਂ ਨਹੀਂ ਦੇ ਰਹੀ ਪਰ ਮੁਲਾਜਮਾਂ ਤੋਂ ਜਬਰੀ ਡਿਵੈਲਪਮੈਂਟ ਟੈਕਸ ਦੇ ਨਾਮ ਤੇ ਕਟੌਤੀ ਕੀਤੀ ਜਰੂਰ ਕੀਤੀ ਜਾ ਰਹੀ ਹੈ, ਜਦਕਿ ਮੁਲਾਜਮ ਆਪਣੀ ਕਮਾਈ ਦਾ ਇੱਕ ਹਿੱਸਾ ਪਹਿਲਾਂ ਹੀ ਆਮਦਨ ਟੈਕਸ ਦੇ ਰੂਪ ਵਿੱਚ ਜਮਾਂ ਕਰਵਾਉਂਦੇ ਹਨ। ਆਗੂਆਂ ਨੇ ਕਿਹਾ ਕਿ ਪੇਂਡੂ ਏਰੀਆ, ਬਾਰਡਰ ਏਰੀਆ ਸਮੇਤ ਹਰੇਕ ਕਿਸਮ ਦੇ ਭੱਤਿਆਂ ਦੀ ਬਹਾਲੀ , ਡਿਵੈਲਪਮੈਂਟ ਟੈਕਸ ਕਟੌਤੀ ਬੰਦ ਕਰਵਾਉਣ , ਠੇਕੇ ਤੇ ਕੀਤੀ ਸਰਵਿਸ ਦਾ ਲਾਭ ਪ੍ਰਾਪਤ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਬੀ ਐੱਡ ਅਧਿਆਪਕ ਫਰੰਟ ਵੱਲੋੰ 26 ਸਤੰਬਰ ਨੂੰ ਜਿਲ੍ਹਾ ਹੈਡਕੁਆਰਟਰਾਂ ਉੱਪਰ ਵੱਡੀ ਗਿਣਤੀ ਵਿੱਚ ਇਕੱਤਰ ਹੁੰਦਿਆਂ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਮੌਕੇ ਜਿਲ੍ਹਾ ਲੁਧਿਆਣਾ ਤੋਂ ਮੋਹਨਜੀਤ ਸਿੰਘ, ਨਰਿੰਦਰ ਸਿੰਘ, ਬਰਨਾਲੇ ਤੋਂ ਗੁਰਮੇਲ ਸਿੰਘ,ਬਠਿੰਡੇ ਤੋਂ ਕਰਮਜੀਤ ਸਿੰਘ ਜਲਾਲ,ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਰਨੈਲ ਸਿੰਘ, ਅਮਰਜੀਤ ਸਿੰਘ ਕਲੇਰ, ਸੰਗਰੂਰ ਤੋਂ ਕੇਵਲ ਸਿੰਘ, ਸ੍ਰੀ ਤਰਨਤਾਰਨ ਸਾਹਿਬ ਤੋਂ ਬਲਜਿੰਦਰ ਸਿੰਘ ਅਤੇ ਸੁਖਵੀਰ ਸਿੰਘ, ਰੂਪਨਗਰ ਤੋ ਬਲਵਿੰਦਰ ਸਿੰਘ ਲੋਦੀਪੁਰ ,ਮਾਨਸੇ ਤੋਂ ਦਰਸ਼ਨ ਸਿੰਘ ਅਲੀਸ਼ੇਰ,ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨਗਰ ਤੋਂ ਜੁਝਾਰ ਸਿੰਘ ਸਹੂੰਗੜਾ ਅਤੇ ਪਵਨ ਕੁਮਾਰ ਨਵਾਂਸ਼ਹਿਰ ਆਦਿ ਅਧਿਆਪਕ ਆਗੂ ਹਾਜਰ ਸਨ।

LEAVE A REPLY

Please enter your comment!
Please enter your name here