ਗੁਣਾਤਮਿਕ ਸਿੱਖਿਆ ਸੁਧਾਰਾਂ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾਵੇਗਾ: ਬੀਈਈਓ ਪੰਨੂੰ
ਅੰਮ੍ਰਿਤਸਰ ,ਰਾਜਿੰਦਰ ਰਿਖੀ
ਸਿੱਖਿਆ ਵਿਭਾਗ ਵੱਲੋਂ ਪਦ-ਉਨਤ ਹੋਏ ਬਲਾਕ ਸਿੱਖਿਆ ਅਫ਼ਸਰ ਅੰਮ੍ਰਿਤਸਰ-2 ਕੁਲਵੰਤ ਸਿੰਘ ਪੰਨੂੰ ਨੂੰ ਬੀਐੱਡ ਅਧਿਆਪਕ ਫਰੰਟ ਵੱਲੋਂ ਜਿਲ੍ਹਾ ਪ੍ਰਧਾਨ ਡਾ ਸੰਤਸੇਵਕ ਸਿੰਘ ਸਰਕਾਰੀਆ ਅਤੇ ਬਲਾਕ ਪ੍ਰਧਾਨ ਬਿਕਰਮਜੀਤ ਮੱਖਣਵਿੰਡੀ ਦੀ ਅਗਵਾਈ ਵਿੱਚ ਅਹੁਦਾ ਸੰਭਾਲਣ ਤੇ ਨਿੱਘਾ ਸੁਆਗਤ ਕਰਦਿਆਂ ਸਨਮਾਨਿਤ ਕੀਤਾ ਗਿਆ। ਇਸ ਸਮੇਂ ਗੁਣਾਤਮਿਕ ਸਿੱਖਿਆ ਸੁਧਾਰਾਂ ਨੂੰ ਜਮੀਨੀ ਪੱਧਰ ਤੇ ਲਾਗੂ ਕਰਨ ਲਈ ਗੰਭੀਰ ਵਿਚਾਰ ਚਰਚਾ ਵੀ ਕੀਤੀ ਗਈ। ਫਰੰਟ ਵੱਲੋਂ ਬਲਾਕ ਸਿੱਖਿਆ ਅਧਿਕਾਰੀ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ। ਬੀਈਈਓ ਪੰਨੂੰ ਨੇ ਕਿਹਾ ਕੇ ਅਧਿਆਪਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕੇ ਵਿਭਾਗੀ ਸਕੀਮਾਂ ਨੂੰ ਸਕੂਲਾਂ ਵਿੱਚ ਇੰਨ-ਬਿਨ ਲਾਗੂ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਨੂੰ ਇਸ ਦਾ ਪੂਰਨ ਲਾਭ ਮਿਲ ਸਕੇ। ਇਸ ਸਮੇਂ ਡਾ ਸੰਤਸੇਵਕ ਸਿੰਘ ਸਰਕਾਰੀਆ, ਬਿਕਰਮਜੀਤ ਮੱਖਣਵਿੰਡੀ, ਸੀਨੀਅਰ ਸਹਾਇਕ ਜਤਿਨ, ਕਸ਼ਮੀਰ ਸਿੰਘ ਸੋਹੀ, ਸਤਨਾਮ ਸਿੰਘ ਛੀਨਾ, ਜਸਪਾਲ ਸਿੰਘ, ਅਜੇ ਪਾਠਕ,ਮਨਿੰਦਰ ਸਿੰਘ, ਪਵਿੱਤਰ ਸਿੰਘ, ਯੁਵਰਾਜ ਸਿੰਘ, ਤਜਿੰਦਰ ਸਿੰਘ, ਜਤਿੰਦਰ ਸਿੰਘ, ਬਿਕਰਮਜੀਤ ਕੌਰ, ਦਵਿੰਦਰ ਕੌਰ, ਅਮਨਦੀਪ ਕੌਰ, ਮੁੱਖਵਿੰਦਰ ਕੌਰ,ਡਿੰਪਲ, ਵਿਨੇ ਕੁਮਾਰੀ,ਵਰਿੰਦਰਜੀਤ ਕੌਰ,ਪਰਮਜੀਤ ਕੌਰ ਆਦਿ ਅਧਿਆਪਕ ਹਾਜਰ ਸਨ।
Boota Singh Basi
President & Chief Editor