ਬੀ ਐੱਡ ਅਧਿਆਪਕ ਫਰੰਟ ਵੱਲੋੰ ਜਿਲ੍ਹਾ ਪੱਧਰੀ ਰੋਸ ਧਰਨਾ ਦੇ ਕੇ ਡੀ ਸੀ ਨੂੰ ਦਿੱਤਾ ਮੰਗ ਪੱਤਰ

0
62

ਅੰਮ੍ਰਿਤਸਰ,ਰਾਜਿੰਦਰ ਰਿਖੀ -ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਸੱਦੇ ‘ਤੇ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਜ਼ਬਰਦਸਤ ਰੋਸ ਧਰਨਾ ਦਿੱਤਾ ਗਿਆ । ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਡਾ ਸੰਤਸੇਵਕ ਸਿੰਘ ਸਰਕਾਰੀਆ, ਅਮਰਜੀਤ ਕਲੇਰ, ਅਮਰੀਕ ਸਿੰਘ, ਅਜੇ ਡੋਗਰਾ, ਹਰਵਿੰਦਰ ਕੱਥੂਨੰਗਲ , ਬਿਕਰਮਜੀਤ ਮੱਖਣਵਿੰਡੀ, ਦਿਨੇਸ ਭੱਲਾ ਅਤੇ ਭੁਪਿੰਦਰ ਕੱਥੂਨੰਗਲ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਮੁਲਾਜਮਾਂ ਦੇ ਏ.ਸੀ.ਪੀ, ਪੇਂਡੂ ਭੱਤਾ ,ਬਾਰਡਰ ਏਰੀਆ ਭੱਤੇ ਸਮੇਤ ਕੁੱਲ 37 ਤਰ੍ਹਾਂ ਦੇ ਭੱਤੇ ਬੰਦ ਕਰ ਦਿੱਤੇ । ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋੰ ਮੁਲਾਜਮਾਂ ਨੂੰ ਡੀ.ਏ. ਦੀਆਂ ਕਿਸ਼ਤਾਂ ਨਾ ਦੇਣਾ, ਮੁਲਾਜਮਾਂ ਤੋਂ ਜ਼ਬਰੀ ਵਿਕਾਸ ਟੈਕਸ ਵਸੂਲਣਾ ਅਤੇ ਇੱਕ ਸਾਲ ਪਹਿਲਾਂ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਕਰਕੇ ਲਾਗੂ ਨਾ ਕਰਕੇ, ਪੰਜਾਬ ਸਰਕਾਰ ਮੁਲਾਜਮਾਂ ਨਾਲ ਧੱਕਾ ਕਰ ਰਹੀ ਹੈ । ਇਸ ਦੇ ਰੋਸ ਵਜੋਂ ਅੱਜ ਬੀ ਐੱਡ ਅਧਿਆਪਕ ਫਰੰਟ ਪੰਜਾਬ ਦੀ ਇਕਾਈ ਅੰਮ੍ਰਿਤਸਰ ਵੱਲੋਂ ਡੀ ਸੀ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ, ਡਿਪਟੀ ਕਮਿਸ਼ਨਰ ਅਮਿਤ ਤਲਵਾਰ ਰਾਹੀਂ ਮੰਗ ਪੱਤਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਭੇਜਿਆ ਗਿਆ । ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਤਿੰਦਰ ਬਾਠ, ਜਰਨੈਲ ਸਿੰਘ ਅਜਨਾਲਾ, ਸਰਬਜੀਤ ਕੁਮਾਰ, ਬਲਦੇਵ ਸਿੰਘ ਮਜੀਠਾ, ਨਵਦੀਪ ਸਿੰਘ ਸੋਹੀ, ਸੁਖਜਿੰਦਰ ਸਿੰਘ ਚੋਗਾਵਾਂ, ਬਿਕਰਮਜੀਤ ਸਿੰਘ ਚੀਮਾ, ਗੁਰਦੀਪ ਸਿੰਘ ਅਜਨਾਲਾ, ਗੁਰਬਿੰਦਰਜੀਤ ਸਿੰਘ ਰਈਆ ਅਤੇ ਹਰਕੰਵਲਜੀਤ ਸਿੰਘ ਰਈਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਟਾਲ ਮਟੋਲ ਦੀ ਨੀਤੀ ਆਪਣਾ ਕੇ ਮੁਲਾਜਮਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਅਣਗੌਲਿਆਂ ਕਰ ਰਹੀ ਹੈ । ਸਰਕਾਰ ਵੱਲੋਂ ਜੇ ਅਧਿਆਪਕਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਧਿਆਨ ਨਾਂ ਦਿੱਤਾ ਗਿਆ ਤਾਂ ਆਉਣ ਵਾਲੇ ਦਿੰਨਾਂ ਵਿੱਚ ਫਰੰਟ ਵੱਲੋਂ ਹਰਪਾਲ ਸਿੰਘ ਚੀਮਾਂ ਦੇ ਹਲਕੇ ਵਿੱਚ ਸਟੇਟ ਪੱਧਰੀ ਪ੍ਰੋਗਰਾਮ ਦਿੱਤਾ ਜਾਵੇਗਾ। ਇਸ ਸਮੇਂ ਹਾਜ਼ਰ ਅਧਿਆਪਕਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 8 ਅਕਤੂਬਰ ਨੂੰ ਦਿੜ੍ਹਬਾ ਵਿਖੇ ਸੂਬਾ ਪੱਧਰੀ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ । ਇਸ ਸਮੇਂ ਉਪਰੋਕਤ ਤੋਂ ਇਲਾਵਾ ਸਤਨਾਮ ਸਿੰਘ ਛੀਨਾ, ਸੁਖਵਿੰਦਰਪਾਲ ਸਿੰਘ ਤਰਸਿੱਕਾ, ਪ੍ਰਭਜੋਤ ਸਿੰਘ ਅਜਨਾਲਾ, ਵਿਵੇਕ ਕੁਮਾਰ, ਤਰਸੇਮ ਲਾਲ, ਅਜੇ ਕੁਮਾਰ ਕੱਥੂਨੰਗਲ, ਸੁਧੀਰ ਚਾਵਲਾ, ਸਨਰਾਜ ਸਿੰਘ, ਲਵਪ੍ਰੀਤ ਸਿੰਘ ਬਾਬੋਵਾਲ, ਅਮਰਦੀਪ ਸਿੰਘ ਰਈਆ, ਮਨਦੀਪ ਸਿੰਘ, ਉਧੇ ਰਾਜ, ਬਲਜਿੰਦਰ ਸਿੰਘ, ਮਨਜਿੰਦਰ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਖਾਲਸਾ, ਮਨਦੀਪ ਸ਼ਰਮਾਂ, ਬਲਜਿੰਦਰ ਸਿੰਘ ਮਜੀਠਾ,ਜਗਦੀਪ ਸਿੰਘ ਕੱਥੂਨੰਗਲ, ਬਲਵੰਤ ਸਿੰਘ, ਸਰਬਪ੍ਰੀਤ ਸਿੰਘ ਕੁੱਕੜਾਂਵਾਲਾ, ਵਿਨੇ ਕੁਮਾਰ, ਸੁਖਵਿੰਦਰ ਸਿੰਘ ਬੱਘਾ, ਅਵਤਾਰ ਸਿੰਘ, ਸੁਖਦੇਵ ਸਿੰਘ ਅਜਨਾਲਾ, ਹਰਜਿੰਦਰ ਸਿੰਘ ਸਿੱਧੂ, ਉਮੇਸ਼ ਕਾਠੀਆ, ਰਵੀ ਕਾਂਤ, ਗੁਰਜੀਤ ਸਿੰਘ ਨਾਗ ਖੁਰਦ, ਮੀਨਾ ਠਾਕੁਰ, ਸੁਨੀਤਾ, ਸੋਨੂੰ ਚੋਪੜਾ, ਰਾਜਵਿੰਦਰ ਕੌਰ, ਦਵਿੰਦਰ ਕੌਰ, ਬਲਜਿੰਦਰ ਕੌਰ, ਰਾਜਬੀਰ ਕੌਰ ਬੋਪਾਰਾਏ, ਟੀਨਾ ਲੋਚ, ਅਮਨਦੀਪ ਕੌਰ ਸੀ ਐੱਚ ਟੀ, ਪ੍ਰਭਜੋਤ ਕੌਰ, ਸੁਰਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ ।

LEAVE A REPLY

Please enter your comment!
Please enter your name here