ਬੂਟਾ ਬਾਸੀ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾ

0
331

ਫਰਿਜ਼ਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਕੈਲੀਫੋਰਨੀਆ ਤੋਂ ਛਪਦੇ ਸਾਂਝੀ ਸੋਚ ਅਖਬਾਰ ਅਤੇ ਸਾਂਝੀ ਸੋਚ ਟੀ ਵੀ ਸੰਚਾਲਕ ਬੂਟਾ ਸਿੰਘ ਬਾਸੀ ਦੇ ਸਤਿਕਾਰਯੋਗ ਪਿਤਾ ਜੀ ਮਾਸਟਰ ਹਰਭਜਨ ਸਿੰਘ ਬਾਸੀ ਪਿਛਲੇ ਦਿਨੀਂ 93 ਸਾਲ ਦੀ ਖੁਸ਼ਹਾਲ ਜਿੰਦਗੀ ਭੋਗਕੇ ਇਸ ਫ਼ਾਨੀ ਦੁਨੀਆਂ ਨੂੰ ਸਦਾ ਅਲਵਿਦਾ ਆਖ ਗਏ। ਉਹ ਪਿਛਲੇ ਲੰਮੇ ਸਮੇਂ ਤੋਂ ਬੂਟਾ ਸਿੰਘ ਬਾਸੀ ਕੋਲ ਕੈਲੀਫੋਰਨੀਆ ਵਿਖੇ ਰਹਿ ਰਹੇ ਸਨ। ਸਵ. ਹਰਭਜਨ ਸਿੰਘ ਨੇ ਪੰਜਾਬ ਅੰਦਰ ਲੰਮਾ ਸਮਾਂ ਵਿੱਦਿਅਕ ਸੇਵਾਵਾਂ ਦਿੱਤੀਆਂ, ਅਤੇ ਯੂਨੀਅਨਾਂ ਵਿੱਚ ਸੰਘਰਸਮਈ ਜੀਵਨ ਗੁਜ਼ਾਰਿਆ। ਉਹਨਾਂ ਦੀ ਦੇਹ ਦਾ ਅੰਤਿਮ ਸਸਕਾਰ ਮਿਤੀ 18 ਨਵੰਬਰ ਦਿਨ ਵੀਰਵਾਰ ਨੂੰ 1llen Mortuary “urlock 31 ਵਿਖੇ ਹੋਵੇਗਾ ਉਪਰੰਤ ਭੋਗ ਅਤੇ ਅੰਤਿਮ ਅਰਦਾਸ MO45S“O-35R5S 7”R4W1R1 S1892 8”78SON 31 ਵਿਖੇ ਹੋਵੇਗੀ । ਵਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਤੁਸੀਂ ਬੂਟਾ ਸਿੰਘ ਬਾਸੀ ਨਾਲ (209) 303-1260 ’ਤੇ ਸੰਪਰਕ ਕਰ ਸਕਦੇ ਹੋ। ਅਸੀਂ ਮਾਛੀਕੇ / ਧਾਲੀਆਂ ਮੀਡੀਆ ਗਰੁੱਪ ਇਸ ਦੁੱਖ ਦੀ ਘੜੀ ਵਿੱਚ ਬਾਸੀ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹਾਂ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖ਼ਸ਼ੇ ।

LEAVE A REPLY

Please enter your comment!
Please enter your name here