ਬੂਟਾ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਰਧਾਂਜ਼ਲੀ ਭੇਂਟ ਕਰਨ ਪੁੱਜੇ ਵੱਖ ਵੱਖ ਪਾਰਟੀਆਂ ਦੇ ਆਗੂ

0
336

ਬਿਆਸ, (ਰੋਹਿਤ ਅਰੋੜਾ)-ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਸੁਰਜਨ ਸਿੰਘ ਸੋਨੂੰ ਭਲਾਈਪੁਰ ਦੇ ਭਰਾ ਬੂਟਾ ਸਿੰਘ ਦੀ ਪਿਛਲੇ ਦਿਨੀ ਇੱਕ ਗੰਭੀਰ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ ਅਤੇ ਲੰਘੇ ਦਿਨ ਅੰਤਿਮ ਅਰਦਾਸ ਵਿੱਚ ਅਨੇਕਾਂ ਸ਼ਖਸ਼ੀਅਤਾਂ ਨੇ ਪਹੁੰਚ ਕੇ ਸ਼ਰਧਾਂਜਲੀ ਦਿੱਤੀ ,ਜਿਨ੍ਹਾਂ ਵਿੱਚ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ , ਵਿਧਾਇਕ ਸੰਤੋਖ ਸਿੰਘ ਭਲਾਈਪੁਰ , ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ,ਸਾਬਕਾ ਵਿਧਾਇਕ ਵੀਰ ਪਵਨ ਕੁਮਾਰ ਭਾਰਦਵਾਜ , ਸਤਿੰਦਰਜੀਤ ਸਿੰਘ ਛੱਜਲਵੱਡੀ ਪ੍ਰਮੁੱਖ ਹਨ। ਇਸ ਦੌਰਾਨ ਆਈਆਂ ਹੋਈਆਂ ਸਖਸ਼ੀਅਤਾਂ ਨੇ ਜਿਥੇ ਸਵਰਗਵਾਸੀ ਨੂੰ ਸ਼ਰਧਾਂਜਲੀ ਦਿੱਤੀ ਓਥੇ ਨਾਲ ਹੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤੀ । ਇਸ ਦੌਰਾਨ ਗੁਰਨਾਮ ਕੌਰ ਚੀਮਾਂ , ਰੋਬਿਨ ਮਾਨ , ਜਸਵੰਤ ਸਿੰਘ ਬਿੱਲਾ ,ਸੰਜੀਵ ਭੰਡਾਰੀ ,ਸੰਦੀਪ ਭਲਾਈਪੁਰ, ਪ੍ਰਦੀਪ ਸਰਪੰਚ, ਜਗਦੀਪ ਪੀ.ਏ, ਵਿਸ਼ਾਲ ਠਾਕੁਰ,ਵਿਕਰਮ ਠਾਕੁਰ,ਸੁੱਖ ਦੋਲੋਨੰਗਲ ਬੈਂਕ ਵਾਲੇ,ਰਜਤ ਸ਼ਰਮਾ,ਅਸ਼ਵਨੀ ਸਲਹੋਤਰਾਂ ਜੰਮੂ, ਅਰਸ਼ ਮਤੇਪੁਰ, ਦਵਿੰਦਰ ਗੋਲਡੀ,ਸਰਬਜੀਤ ਸੁਧਾਰ,ਦਲਜੀਤ ਭੁੱਲਰ ਬੋਹੜੀ, ਸੁੰਦਰ ਮੱਲੀਆਂ,ਰੋਹਿਤ ਮਹਿਤਾ,ਪੰਕਜ ਮਹਿਤਾ,ਸੈਂਡੀ ਜੰਡਿਆਲਾ,ਰਾਜ ਕੁਮਾਰ ਰਾਜੂ,ਅਸ਼ੋਕ ਕੁਮਾਰ ਲਾਲੀ,ਦੀਪਕ ਕੁਮਾਰ,ਰਾਜਿੰਦਰ ਧੀਰ, ਰਣਜੀਤ ਸਿੰਘ ਰਾਣਾ ਆਦਿ ਵੀ ਹਾਜਿਰ ਸਨ।

LEAVE A REPLY

Please enter your comment!
Please enter your name here