ਬੇਕਰਸਫੀਲਡ ਵਿਖੇ ਸਰੋਤਿਆ ਦੇ ਭਰੇ ਹਾਲ ਵਿੱਚ ਗੁਰਦਾਸ ਮਾਨ ਨੇ ਆਪਣੀ ਗਾਇਕੀ ਨਾਲ ਕੀਲੇ ਦਰਸ਼ਕ 

0
55
\ਫਰਿਜ਼ਨੋ ( ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਗਾਇਕੀ ਦੇ ਸਮੁੰਦਰ ਵਿੱਚ ਬਹੁਤ ਸਾਰੇ ਕਲਾਕਾਰ ਆਏ ਤੇ ਆਪਣੇ ਸੰਗੀਤ ਦੀਆਂ ਧੁਨਾਂ ਤੇ ਕਲਾ ਬਖੇਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਵਿੱਚੋਂ ਚਮਕਿਆਂ ਇਕ ਉਹ ਗੁਰਦਾਸ ਮਾਨ ਨਾਂ ਦਾ ਹੀਰਾ ਜੋ ਅੱਜ ਵੀ ਕਈ ਦਹਾਕਿਆ ਬਾਅਦ ਆਪਣੀ ਸਾਫ ਸੁੱਥਰੀ ਗਾਇਕੀ ਅਤੇ ਅਦਾਕਾਰੀ ਦਾ ਰੰਗ ਉਸੇ ਤਰ੍ਹਾਂ ਬਿਖ਼ੇਰ ਰਿਹਾ ਹੈ, ਅਤੇ ਉਸ ਦੀ ਆਵਾਜ਼ ਤੇ ਕਲਾ ਦੇ ਦੀਵਾਨੇ ਅੱਜ ਵੀ ਭਰੇ ਹਾਲ ਵਿੱਚ ਉਨਾ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਲਈ ਉਸ ਨੂੰ ਪੰਜਾਬੀ ਗਾਇਕੀ ਦਾ ਬਾਬਾ ਬੋਹੜ ਕਹਿਣਾ ਹੋਵੇ ‘ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ।
​ਇਸੇ ਹੀ ਗਾਇਕੀ ਦੇ ਬਾਦਸ਼ਾਹ ਦਾ “ਅੱਖੀਆਂ ਉਡੀਕਦੀਆਂ” ਸ਼ੋਅ ‘ਵਿਰਸਾ ਇੰਟਰਟੇਂਨਮੈਂਨ’ ਵੱਲੋਂ ਸਰੋਤਿਆ ਦੇ ਖਚਾਖਚ ਭਰੇ ਮਕੈਨਿਕਸ ਬੈਂਕ ਅਰੀਨਾ ਦੇ ਬੇਕਰਸਫੀਲਡ ਵਿਚਲੇ  ਹਾਲ ਵਿੱਚ ਕਰਵਾਇਆ ਗਿਆ।ਇਸ ਹਾਲ ਵਿੱਚ ਪ੍ਰਬੰਧਕਾਂ ਵੱਲੋ ਸਕਿਉਰਟੀ ਦੇ ਤਕੜੇ ਪ੍ਰਬੰਧ ਕੀਤੇ ਗਏ ਸਨ, ਤਾਂ ਕਿ ਸ਼ੋਅ ਨਿਰਵਿੱਘਨ ਨਿਪਰੇ ਚੜ ਸਕੇ।ਆਪਣੇ ਮਹਿਬੂਬ ਕਲਾਕਾਰ ਨੂੰ ਸੁਣਨ ਲਈ ਦਰਸ਼ਕ ਦੂਰ ਦੁਰਾਡੇ ਤੋ ਲੰਮਾ ਪੈਂਡਾ ਤਹਿ ਕਰਕੇ ਪਹੁੰਚੇ ਹੋਏ ਸਨ।ਗੁਰਦਾਸ ਮਾਨ ਨੇ ਜੀਅ ਜਾਨ ਨਾਲ ਗਾਕੇ ਆਪਣੀ ਕਲ਼ਾ ਦਾ ਲੋਹਾ ਮਨਵਾਇਆ।
​ਇਸ ਗਾਇਕੀ ਦੇ ਅਖਾੜੇ ਦੀ ਸੁਰੂਆਤ ਰਸਮੀ ਗੱਲਬਾਤ  ਤੋਂ ਬਾਅਦ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਹੋਈ।ਗੁਰਦਾਸ ਮਾਨ ਨੇ ਆਉਦੇ ਸਾਰ ਸਭ ਹਾਜ਼ਰੀਨ ਨੂੰ ਸਿੱਜ਼ਦਾ ਕਰਨ ਉਪਰੰਤ ਪ੍ਰਮਾਤਮਾ ਦੀ ਮਹਿਮਾ ਦਾ ਗੀਤ ਗਾਇਆ। ਇਸ ਬਾਅਦ ਹੋਈ ਸਦਾ ਬਹਾਰ ਗਾਇਕੀ ਦੇ ਖਾੜੇ ਦੀ ਸੁਰੂਆਤ। ਜਿਸ ਵਿੱਚ ਤੇਰੇ ਇਸ਼ਕ ਦਾ ਗਿੱਧਾ ਪੈਦਾ, ਰੋਟੀ, ਛੱਲਾ, ਅੱਖੀਆਂ ਉਡੀਕਦੀਆਂ ਦਿਲ ਅਵਾਜ਼ਾਂ ਮਾਰਦਾ, ਆਪਣਾ ਪੰਜਾਬ ਹੋਵੇ, ਸੱਜਣਾ ਵੇ ਸੱਜਣਾ, ਦਿਲ ਦਾ ਮਾਮਲਾ, ਯਾਦ ਪਿੰਡ ਦੀਆਂ ਗਲੀਆਂ ਦੀ, ਮਾਮਲਾ ਗੜਬੜ ਹੈ, ਬਾਬੇ ਭੰਗੜਾ ਪਾਉਦੇ ਨੇ ਆਦਿ ਗੀਤ ਗਾਕੇ ਗੁਰਦਾਸ ਮਾਨ ਨੇ ਸਭਨਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਬੇਕਰਸਫੀਲਡ ਦੇ ਪ੍ਰਸਿੱਧ ਫੋਟੋਗ੍ਰਾਫਰ ਸ਼ਿਆਰਾ ਸਿੰਘ ਢੀਡਸਾ, ਓਮਨੀ ਵੀਡੀਓ ਵਾਲਿਆ ਨੇ ਸਾਰੇ ਸ਼ੋਅ ਦੀ ਵੀਡੀਓ ਅਤੇ ਫੋਟੋਗ੍ਰਾਫੀ ਕੀਤੀ। ਇਸ ਤਰ੍ਹਾਂ ਤਕਰੀਬਨ ਕੁੱਲ ਦੋ ਢਾਈ ਘੰਟੇ ਦੇ ਇਸ ਸ਼ੋਅ ਦੌਰਾਨ ਗੁਰਦਾਸ ਮਾਨ ਨੇ ਸਮੂੰਹ ਹਾਜ਼ਰੀਨ ਨੂੰ ਆਪਣੇ ਨਵੇਂ-ਪੁਰਾਣੇ ਗੀਤਾਂ ਦੁਆਰਾ ਇੱਕ ਵਾਰ ਤਾਂ ਇਉਂ ਜਾਪਿਆ ਜਿਵੇਂ ਪੰਜਾਬ ਹੀ ਪੁੱਚਾ ਦਿੱਤਾ ਹੋਵੇ।ਛੋਟੇ ਬੱਚਿਆਂ ਨੂੰ ਮਾਨ ਸਾਬ੍ਹ ਨੇ ਆਪਣੇ ਗੀਤ ਮੁੜ ਮੁੜ ਯਾਦ ਸਤਾਉਂਦੀ ਪਿੰਡ ਦੀਆਂ ਗਲੀਆਂ ਦੇ ਉਪੱਰ ਖੂਬ ਨਚਾਇਆ। ਬੇਕਰਸਫੀਲਡ ਦੇ ਮੁਟਿਆਰਾਂ ਅਤੇ ਮੁੰਡਿਆਂ ਨੇ ਗੁਰਦਾਸ ਮਾਨ ਦੇ ਗੀਤਾਂ ਨਾਲ ਭੰਗੜਾ ਪਾਕੇ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਾਏ। ਇਸ ਮੌਕੇ ਸਮੂੰਹ ਸਪਾਂਸਰਾਂ ਨੂੰ ਸਟੇਜ ਤੋ ਟਰਾਫੀਆਂ ਦਿੱਤੀਆਂ ਗਈਆਂ।
​ਇਸ ਸਮੁੱਚੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਗਾਇਕ ਬੱਬੂ ਗੁਰਪਾਲ, ਪਾਲ ਸ਼ੇਰਗਿੱਲ, ਦਨੇਸ਼ ਸ਼ਾਰਦਾ, ਸੋਨੂੰ/ ਜੀਤ, ਪਰਮਜੀਤ ਦੋਸਾਂਝ ਅਤੇ ਸਨੀ ਬੱਬਰ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।ਇਸ ਸ਼ੋਅ ਵਿੱਚ ਕਾਫੀ ਸਾਰੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਵੀ ਮਜੂਦ ਰਹੇ।
ਇਸ ਮੌਕੇ ਗੁਰਦਾਸ ਮਾਨ ਦੇ ਸ਼ੋਅ ਦਾ ਵਿਰੋਧ ਕਰਨ ਲਈ ਦੋ ਕੁ ਦਰਜਨ ਲੋਕ ਹੱਥਾਂ ਵਿੱਚ ਬੈਨਰ ਫੜਕੇ ਅਕਰੌਸ ਦੀ ਸਟਰੀਜ ਮੁਜ਼ਾਹਰਾ ਕਰਦੇ ਵੀ ਨਜ਼ਰੀ ਪਏ। ਪਰ ਸ਼ੋਅ ਵਿੱਚ ਮੁਜ਼ਾਹਰੇ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆਇਆ ‘ਤੇ ਦਰਸ਼ਕਾਂ ਦੇ ਜੋਸ਼ ਤੇ ਗੁਰਦਾਸ ਮਾਨ ਦੁਆਰਾ ਜਿਸ ਐਨਰਜੀ ਨਾਲ ਗਾਇਆ ਗਿਆ, ਇਹ ਸ਼ੋਅ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ।

LEAVE A REPLY

Please enter your comment!
Please enter your name here