ਬੇਕਰਸਫੀਲਡ ਵਿੱਚ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।
ਨੀਟਾ ਮਾਛੀਕੇ / ਕੁਲਵੰਤ ਧਾਲੀਆਂ
2 ਦਸੰਬਰ ਨੂੰ ਬੇਕਰਸਫੀਲਡ ਨਿਊ ਤਾਜ਼ ਪੈਲਿਸ ਵਿੱਚ ਪ੍ਰਸਿੱਧ ਰਇਐਲਟਰ ਜਤਿੰਦਰ ਸਿੰਘ ਤੂਰ ,ਗੋਪੀ ਤੂਰ , ਗੁਰਤੇਜ ਖੋਸਾ,ਗੁਰਮੀਤ ਤੂਰ, ਜਰਨੈਲ ਸਿੰਘ ਬਰਾੜ ਅਤੇ ਉਹਨਾਂ ਦੇ ਸੱਜਣਾਂ ਮਿੱਤਰਾਂ ਵੱਲੋਂ ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਰੱਖਿਆ ਗਿਆ ਜੋ ਯਾਦਗਾਰੀ ਹੋ ਨਿੱਬੜਿਆ। ਮਹਿਫ਼ਲ ਦੀ ਸ਼ੁਰੂਆਤ ਆਪਣੇ ਵਿਚਾਰਾਂ ਨਾਲ ਜਤਿੰਦਰ ਸਿੰਘ ਤੂਰ ਵੱਲੋਂ ਕੀਤੀ ਗਈ ਉਹਨਾਂ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।ਰਾਤ ਦੇਰ ਤੱਕ ਚੱਲੀ ਸ਼ਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਪੱਪੀ ਭਦੌੜ,ਗੋਗੀ ਸੰਧੂ, ਜਰਨੈਲ ਘੋਲੀਆ,ਸੰਨੀ ਬੱਬਰ,ਅਤੇ ਹੋਰ ਗਾਇਕਾਂ ਅਤੇ ਲੇਖਕਾਂ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ।
ਮਹਿਫ਼ਲ ਤੋਂ ਬਾਅਦ “ਪਿੰਡ ਦਾ ਗੇੜਾ” ਕਿਤਾਬ ਵੀ ਰੂਬਰੂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਬੇਕਰਸਫੀਲਡ ਦੀਆਂ ਉੱਘੀਆਂ ਹਸਤੀਆਂ ਨੇ ਹਿੱਸਾ ਲਿਆ।
ਜਿਹਨਾਂ ਵਿੱਚ ਜਤਿੰਦਰ ਸਿੰਘ ਤੂਰ, ਗੋਪੀ ਤੂਰ, ਗੁਰਮੀਤ ਸਿੰਘ ਤੂਰ, ਗੁਰਤੇਜ ਸਿੰਘ ਖੋਸਾ,ਜਰਨੈਲ ਸਿੰਘ ਬਰਾੜ, ਜਰਨੈਲ ਸਿੰਘ ਘੋਲੀਆ,ਕਰਨਲ ਨਵਤੇਜ ਸਿੰਘ ਨਿੱਝਰ, ਇੰਦਰਜੀਤ ਸਿੰਘ ਨਾਗਰਾ,ਰਾਜ ਧਾਲੀਵਾਲ, ਗੁਰਪ੍ਰੀਤ ਸਿੰਘ ਤੂਰ,ਸੋਨੀ ਬੁੱਟਰ,ਜਗਮੀਤ ਬਰਾੜ, ਕੁਲਵੰਤ ਸੁੰਨੜ,ਸਨੀ ਬੱਬਰ,ਜਗਤਾਰ ਸਿੰਘ ਨੰਬਰਦਾਰ,ਪੱਪੀ ਭਦੌੜ,ਗੋਗੀ ਸੰਧੂ ਅਤੇ ਬੇਕਰਸਫੀਲਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।