ਬੇਟੇ ਨੂੰ ਮਿਲਣ ਕਨੈਡਾ ਗਏ ਮਾਪੇ ਹੁਣ ਲਿਆਉਣਗੇ ਪੁੱਤਰ ਦੀ ਲਾਸ਼  ਬਰੈਂਪਟਨ ਵਿੱਚ ਨਵਰੂਪ ਜੌਹਲ ਦੀ ਅਚਾਨਕ ਹੋਈ ਮੌਤ

0
272
ਤਰਨਤਾਰਨ, 1 ਅਕਤੂਬਰ : ਪਿੰਡ ਬਾਣੀਆ ਵਿਖੇ ਸ਼ਨਿੱਚਰਵਾਰ ਨੂੰ ਕਈ ਘਰਾਂ ਦੇ ਚੁੱਲ੍ਹੇ ਨਹੀਂ ਜੱਗ ਪਾਏ। ਪਿੰਡ ਨਾਲ ਸੰਬੰਧਿਤ ਪੰਜਾਬ ਪੁਲਿਸ ਦੇ ਏ.ਐਸ.ਆਈ. ਸਤਨਾਮ ਸਿੰਘ ਬਾਵਾ ਆਪਣੀ ਪਤਨੀ ਜਗਦੀਸ਼ ਕੌਰ ਦੇ ਨਾਲ ਜਿਸ ਬੇਟੇ ਨੂੰ ਮਿਲਣ ਦੇ ਲਈ ਕਨੈਡਾ ਦੇ ਸ਼ਹਿਰ ਬ੍ਰਮਟੋਨ ਗਏ ਸਨ, ਉਸ ਬੇਟੇ ਦੀ ਲਾਸ਼ ਲੈ ਕੇ ਆਉਣਾ ਪਵੇਗਾ, ਇਹ ਸ਼ਾਇਦ ਇਸ ਮਾਂ-ਬਾਪ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।
2016 ਵਿੱਚ ਸਟੱਡੀ ਬੇਸ ਤੇ ਕਨੈਡਾ ਗਏ ਨਵਰੂਪ ਜੌਹਲ ਅਚਾਨਕ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਗਿਆ। ਕੁਝ ਸਮੇਂ ਪਹਿਲਾਂ ਬੇਟੇ ਨਵਰੂਪ ਜੌਹਲ ਨੂੰ ਮਿਲਣ ਦੇ ਲਈ ਉਸਦੇ ਪਿਤਾ ਏ.ਐਸ.ਆਈ. ਸਤਨਾਮ ਸਿੰਘ ਬਾਵਾ ਅਤੇ ਮਾਂ ਜਗਦੀਸ਼ ਕੌਰ ਕਨੈਡਾ ਗਏ ਹੋਏ ਸਨ। ਸ਼ਨਿੱਚਰਵਾਰ ਨੂੰ ਅਚਾਨਕ ਪਿਤਾ ਸਤਨਾਮ ਸਿੰਘ ਬਾਵਾ ਨੇ ਆਪਣੀ ਲੜਕੀ ਨਵਦੀਪ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਹੁਣ ਤੁਹਾਡਾ ਭਾਈ ਨਵਰੂਪ ਜੌਹਲ ਇਸ ਦੁਨੀਆ ਵਿੱਚ ਨਹੀਂ ਰਿਹਾ। ਇਹ ਸੁਣਦੇ ਹੀ ਨਵਦੀਪ ਕੌਰ ਦੇ ਪੈਰਾਂ ਹੇਠਿਓ ਜਮੀਨ ਖਿਸਕ ਗਈ। ਨਵਰੂਪ ਜੌਹਲ ਦੇ ਕਰੀਬੀ ਰਿਸ਼ਤੇਦਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਘਸੀਟਪੁਰਾ ਨੇ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਕਨੈਡਾ ਪੜ੍ਹਾਈ ਕਰ ਰਹੇ ਉਕਤ ਨੌਜਵਾਨ ਨੂੰ ਅਚਾਨਕ ਕਿਸੇ ਬੀਮਾਰੀ ਨੇ ਆਪਣੀ ਲਪੇਟ ਵਿੱਚ ਲੈ ਲਿਆ, ਪਰੰਤੂ ਇਹ ਪਤਾ ਨਹੀਂ ਸੀ ਕਿ ਨਵਰੂਪ ਜੌਹਲ ਦੀ ਮੌਤ ਹੋ ਜਾਵੇਗੀ। ਘਸੀਟਪੁਰਾ ਨੇ ਦੱਸਿਆ ਕਿ ਕਨੈਡਾ ਦੇ ਸ਼ਹਿਰ ਬ੍ਰਮਟੋਨ ਵਿਖੇ ਨਵਰੂਪ ਜੌਹਲ ਦੀ ਲਾਸ਼ ਭਾਰਤ ਲਿਆਉਣ ਦੇ ਲਈ ਉਸਦੇ ਮਾਂ-ਬਾਪ ਲੱਗੇ ਹੋਏ ਹਨ।
ਬਾਕਸ : ਇਹਨਾਂ ਆਗੂਆਂ ਨੇ ਪਰਿਵਾਰ ਨਾਲ ਜਾਹਿਰ ਕੀਤਾ ਦੁੱਖ
ਨਵਰੂਪ ਜੌਹਲ ਦੀ ਮੌਤ ਤੋਂ ਬਾਅਦ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ, ਬਾਬਾ ਬਕਾਲਾ ਦੇ ਸਾਬਕਾ ਵਿਧਾਇਕ  ਸੰਤੋਖ ਸਿੰਘ ਭਲਾਈਪੁਰ, ਪੰਜਾਬ ਕਾਂਗਰਸ ਦੇ ਆਗੂ ਡਾ. ਸੰਦੀਪ ਅਗਨੀਹੋਤਰੀ,  ਸਰਪੰਚ ਹਰਜੀਤ ਸਿੰਘ  ਘਸੀਟਪੁਰਾ, ਡਾ. ਰਣਬੀਰ ਸਿੰਘ ਕੰਗ, ਰਘਬੀਰ ਸਿੰਘ ਬਾਠ, ਪਿੰਦਰਜੀਤ ਸਿੰਘ ਸਰਲੀ, ਸ਼ੁਬੇਗ ਸਿੰਘ ਧੁੰਨ, ਕਸ਼ਮੀਰ ਸਿੰਘ ਸ਼ਾਹ, ਬਿਕਰਮ ਕੰਗ, ਲਾਡੀ ਬਾਣੀਆ, ਪਲਵਿੰਦਰ ਸਿੰਘ ਘਸੀਟਪੁਰਾ, ਬਲਵਿੰਦਰ ਸਿੰਘ ਨੇ ਮਨਜੀਤ ਸਿੰਘ ਘਸੀਟਪੁਰਾ ਅਤੇ ਪਰਿਵਾਰ ਨਾਲ ਦੁੱਖ ਜਾਹਿਰ ਕੀਤਾ ਹੈ। ਘਸੀਟਪੁਰਾ ਨੇ ਕਿਹਾ ਕਿ ਨਵਰੂਪ ਜੌਹਲ ਦੀ ਲਾਸ਼ ਦਾ ਇੰਤਜਾਰ ਹੈ।
ਨਵਰੂਪ ਜੌਹਲ ਦੀ ਫਾਈਲ ਫੋਟੋ।

LEAVE A REPLY

Please enter your comment!
Please enter your name here