ਬੇਰੁਜ਼ਗਾਰ ਲੈਕਚਰਾਰਾਂ ਵੱਲੋਂ 22 ਅਗਸਤ ਨੂੰ ਪੰਜਾਬ-ਭਵਨ ਚੰਡੀਗੜ੍ਹ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਸਬਰ ਦਾ ਬੰਨ੍ਹ ਟੁੱਟਿਆ: ਹਰਦੀਪ ਕੌਰ

0
46
ਦਲਜੀਤ ਕੌਰ -ਸੰਗਰੂਰ, 17 ਅਗਸਤ, 2024: 343 ਬੇਰੁਜ਼ਗਾਰ ਲੈਕਚਰਾਰ ਯੂਨੀਅਨ, ਪੰਜਾਬ ਨੇ 22 ਅਗਸਤ ਨੂੰ ਚੰਡੀਗੜ੍ਹ ਵਿਖੇ ਪੰਜਾਬ-ਭਵਨ ਸਾਹਮਣੇ ਰੋਸ-ਪ੍ਰਗਟਾਉਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੀ ਪ੍ਰਧਾਨ ਹਰਦੀਪ ਕੌਰ ਬਰਨਾਲਾ ਅਤੇ ਮੀਤ ਪ੍ਰਧਾਨ ਗਗਨਦੀਪ ਕੌਰ ਸੰਗਰੂਰ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਜਾਂਦੇ-ਜਾਂਦੇ 8 ਜਨਵਰੀ, 2022 ਨੂੰ 343 ਲੈਕਚਰਾਰ ਅਸਾਮੀਆਂ ਜਾਰੀ ਕਰਕੇ ਗਈ ਸੀ, ਪ੍ਰੰਤੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਭਰਤੀ ਨੂੰ ਸ਼ਰਤਾਂ ‘ਚ ਸੋਧ ਅਤੇ ਅਸਾਮੀਆਂ ‘ਚ ਵਾਧਾ ਕਰਕੇ ਪੂਰਾ ਤਾਂ ਕੀ ਕਰਨਾ ਸੀ, ਸਗੋਂ ਸੋਧ ਦਾ ਵਾਅਦਾ ਕਰਕੇ 6 ਨਵੰਬਰ, 2022 ਨੂੰ ਭਰਤੀ ਰੱਦ ਕਰ ਦਿੱਤੀ ਗਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਰਜ਼ਨਾਂ ਮੀਟਿੰਗਾਂ ਦੇ ਬਾਵਜੂਦ ਲਗਾਤਾਰ ਲਾਰੇ ਲਾ ਰਹੇ ਹਨ। ਸਰਕਾਰ ਦੀ ਲੱਗਭੱਗ ਅੱਧੀ ਟਰਮ ਪੂਰੀ ਹੋ ਗਈ ਅਤੇ ਸਰਕਾਰ ਇਸ ਭਰਤੀ ਲਈ ਜਰਾ ਵੀ ਫਿਕਰਮੰਦ ਨਹੀਂ ਹੈ, ਜਿਸ ਕਰਕੇ ਉਹਨਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਗਿਆ ਹੈ, ਜਿਸ ਕਰਕੇ ਉਹਨਾਂ ਨੂੰ ਤਿੱਖੇ ਐਕਸ਼ਨ ਲਈ ਮਜ਼ਬੂਰ ਹੋਣਾ ਪੈ ਰਿਹਾ। ਦੋਵੇਂ ਆਗੂਆਂ ਹਰਦੀਪ ਕੌਰ ਬਰਨਾਲਾ ਅਤੇ ਮੀਤ ਪ੍ਰਧਾਨ ਗਗਨਦੀਪ ਕੌਰ ਸੰਗਰੂਰ ਨੇ ਮੁੜ ਗੁਹਾਰ ਲਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਗੱਲਬਾਤ ਕਰਨ ਅਤੇ ਲੈਕਚਰਾਰ ਅਸਾਮੀਆਂ ਸਬੰਧੀ ਇਸ਼ਤਿਹਾਰ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here