ਹੁਸ਼ਿਆਰਪੁਰ, 17 ਅਕਤੂਬਰ : ਸ਼੍ਰਿਸਟੀ ਦੇ ਸਿਰਜਣਹਾਰ ਅਤੇ ਕਣ ਕਣ ਵਿਚ ਵਾਸ ਕਰਨ ਵਾਲੇ ਪ੍ਰਭੂ ਪਰਮਾਤਮਾ ਨੂੰ ਪਹਿਲ ਅਤੇ ਜੀਵਨ ਵਿਚ ਅਧਾਰ ਬਣਾ ਕੇ ਪੂਰਨਤਾ ਨਾਲ ਜਿਉਂਦੇ ਹੋਏ ਸਾਰੇ ਫਰਜਾਂ ਨੂੰ ਅਦਾ ਕਰਨਾ ਹੈ। ਇਨਸਾਨ ਨੂੰ ਇਹ ਜੀਵਨ ਪ੍ਰਭੂ ਪਰਮਾਤਮਾ ਦੀ ਜਾਣਕਾਰੀ ਲਈ ਹੀ ਮਿਲਿਆ ਹੈ ਅਤੇ ਜਿਉਂਦੇ ਜੀ ਇਸ ਪਰਮਾਤਮਾ ਦੀ ਜਾਣਕਾਰੀ ਹੋ ਸਕਦੀ ਹੈ। ਬ੍ਰਹਮਗਿਆਨ ਨੂੰ ਹਾਸਲ ਕਰਨ ਦੇ ਬਾਅਦ ਹੀ ਸਹੀ ਅਰਥਾਂ ਵਿਚ ਭਗਤੀ ਸ਼ੁਰੂ ਹੁੰਦੀ ਹੈ। ਇਹ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਬਾਲਾਗੜ੍ਹ ਵਿਚ ਆਯੋਜਿਤ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਰਮਾਤਮਾ ਸਾਡੇ ਸਭ ਤੋਂ ਕਰੀਬ ਹੈ ਸਿਰਫ ਜਾਣਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਵਸਤੂ ਕਹੀਂ ਢੁੰਢੇ ਕਹੀ . . . ਕਹੀ ਵਿਧੀ ਆਏ ਹੱਥ? ਕਹੇ ਕਬੀਰ ਵਸਤੂ ਤਬ ਪਾਈਏ ਭੇਦੀ ਲੀਜੇ ਸਾਥ ਤੇ ਮੋਕੋ ਕਹਾਂ ਢੁੰਢੇ ਰੇ ਬੰਦੇ, ਮੈਂ ਤੋਂ ਤੇਰੇ ਪਾਸ ਮੇ, ਨਾ ਤੀਰਥ ਮੇਂ ਨਾ ਮੂਰਤ ਮੇਂ, ਨਾ ਇਕਾਂਤ ਨਿਵਾਸ਼ ਮੇਂ। ਕਹਿਣ ਦਾ ਭਾਵ ਕਿ ਪ੍ਰਭੂ ਪਰਮਾਤਮਾ ਦਾ ਵਾਸ ਘਟ ਘਟ ਵਿਚ ਹੈ, ਲੇਕਿਨ ਜਾਣਕਾਰੀ ਨਾ ਹੋਣ ਨਾਲ ਮਨੁੱਖ ਇਸਦੀ ਖੋਜ ਵਿਚ ਲੱਗਾ ਹੋਇਆ ਹੈ। ਪ੍ਰਭੂ ਦੀ ਪ੍ਰਾਪਤੀ ਤਦ ਹੀ ਹੋਵੇਗੀ ਜਦੋਂ ਸਮੇਂ ਦੇ ਸਤਿਗੁਰੂ ਦਾ ਸਾਥ ਮਿਲੇਗਾ ਅਤੇ ਬ੍ਰਹਮਗਿਆਨ ਨੂੰ ਪ੍ਰਾਪਤ ਕਰਨ ਦੇ ਬਾਅਦ ਪ੍ਰਭੂ ਪਰਮਾਤਮਾ ਦਾ ਅਹਿਸਾਸ ਕੀਤਾ ਜਾ ਸਕਦਾ ਹੈ, ਜਿਸਦਾ ਜ਼ਿਕਰ ਸਾਰੇ ਧਾਰਮਿਕ ਗ੍ਰੰਥਾਂ ਵਿਚ ਲਿਖਿਆ ਹੋਇਆ ਹੈ।
Boota Singh Basi
President & Chief Editor