ਬ੍ਰਹਮਪੁਰਾ ਅਤੇ ਪੱਖੋਕੇ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਨੇ ‘ਪੰਜਾਬ ਬਚਾਓ ਯਾਤਰਾ’ ਦੀ ਰੂਪ-ਰੇਖਾ ਕੀਤੀ ਤੈਅ 

0
82
ਯਾਤਰਾ ਦੀ ਸਮਾਪਤੀ ਉਪਰੰਤ ਸੁਖਬੀਰ ਸਿੰਘ ਬਾਦਲ ਸਮੁੱਚੀ ਲੀਡਰਸ਼ਿਪ ਸਮੇਤ ਗੋਇੰਦਵਾਲ ਸਾਹਿਬ ਵਿਖੇ ਹੋਣਗੇ ਨਤਮਸਤਕ-ਬ੍ਰਹਮਪੁਰਾ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,28 ਫਰਵਰੀ 2024
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 1 ਫਰਵਰੀ ਤੋਂ ਸ਼ੁਰੂ ਹੋ ਰਹੀ ‘ਪੰਜਾਬ ਬਚਾਓ ਯਾਤਰਾ’ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਨੂੰ ਬੇਨਕਾਬ ਅਤੇ ਪਰਦਾਫਾਸ਼ ਕਰਨਗੇ।ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਯਾਤਰਾ ਦੇ ਸਵਾਗਤ ਲਈ ਪੂਰੇ ਜੋਸ਼ ਨਾਲ ਤਿਆਰੀਆਂ ਕਸ ਲਈਆਂ ਹਨ।ਐਤਵਾਰ ਨੂੰ ਤਰਨਤਾਰਨ ਸਰਾਂ ਵਿਖੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਵਰਕਰ ਮੀਟਿੰਗ ਬੁਲਾਈ ਗਈ। ਜਿੱਥੇ ਯਾਤਰਾ ਦੀ ਵਿਸਤ੍ਰਿਤ ਰੂਪ ਰੇਖਾ ਉਲੀਕੀ ਗਈ।ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਹਲਕੇ ਦੀ ਯਾਤਰਾ ਨੂੰ ਲੀਡ ਕਰਨਗੇ।ਸ.ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਸ.ਪੱਖੋਕੇ ਅਤੇ ਸ.ਬ੍ਰਹਮਪੁਰਾ ਨੇ ਦੱਸਿਆ ਕਿ ਇਹ ਯਾਤਰਾ ਖਡੂਰ ਸਾਹਿਬ ਦੇ ਪਿੰਡ ਸੰਘੇ ਤੋਂ ਸ਼ੁਰੂ ਹੋ ਕੇ ਕਈ ਪਿੰਡਾਂ ਚੋਂ ਲੰਘਦੀ ਹੋਈ,ਜਿਵੇਂ ਕਿ ਪਿੰਡ ਰੈਸ਼ਿਆਨਾ,ਸ਼ੇਖ ਚੱਕ ਅੱਡਾ,ਵੇਈਂ ਪੂਈਂ ਮੋੜ, ਭਰੋਵਾਲ, ਫ਼ਤਿਹਾਬਾਦ ਅਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਮਾਪਤ ਹੋਵੇਗੀ ਅਤੇ ਮੌਜੂਦਾ ਸੂਬਾ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦੀ ਹੋਈ ਨੌਰੰਗਾਬਾਦ ਵਿਖੇ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਮੁੱਖ ਤੌਰ ‘ਤੇ ਸੰਬੋਧਨ ਕਰਨਗੇ। ਯਾਤਰਾ ਦੀ ਸਮਾਪਤੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਸ੍ਰੀ ਗੋਇੰਦਵਾਲ ਸਾਹਿਬ ਦੇ  ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨਗੇ।ਸ.ਪਖੋਕੇ ਅਤੇ ਬ੍ਰਹਮਪੁਰਾ ਨੇ ‘ਪੰਜਾਬ ਬਚਾਓ ਯਾਤਰਾ’ ਨੂੰ ਸਫ਼ਲ ਬਣਾਉਣ ਲਈ ਆਮ ਲੋਕਾਂ ਸਮੇਤ ਅਕਾਲੀ ਵਰਕਰਾਂ ਨੂੰ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ‘ਚ ਅਕਾਲੀ ਵਰਕਰਾਂ ਦਾ ਇੱਕ ਵੱਡਾ ਇਕੱਠ 400 ਟਰੈਕਟਰ,500 ਮੋਟਰਸਾਈਕਲ ਵਾਹਨਾਂ ਸਮੇਤ ਸ਼ਮੂਲੀਅਤ ਕਰੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਵਰਕਰਾਂ ਅਤੇ ਆਮ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ.ਅਲਵਿੰਦਰਪਾਲ ਸਿੰਘ ਪੱਖੋਕੇ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਤੋਂ ਇਲਾਵਾ ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਕਮੇਟੀ, ਰਮਨਦੀਪ ਸਿੰਘ ਭਰੋਵਾਲ ਕੌਮੀ ਮੀਤ ਪ੍ਰਧਾਨ,ਗੁਰਸੇਵਕ ਸਿੰਘ ਸ਼ੇਖ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਤਰਨ ਤਾਰਨ, ਦਲਬੀਰ ਸਿੰਘ ਜਹਾਂਗੀਰ ਜਥੇਬੰਦਕ ਸਕੱਤਰ, ਸੀਨੀਅਰ ਟਕਸਾਲੀ ਆਗੂ ਸਤਨਾਮ ਸਿੰਘ ਸੱਤਾ ਚੋਹਲਾ ਸਾਹਿਬ,ਗੁਰਿੰਦਰ ਸਿੰਘ ਟੋਨੀ ਪ੍ਰਧਾਨ ਕਿਸਾਨ ਵਿੰਗ ਤਰਨ ਤਰਨ, ਕੁਲਦੀਪ ਸਿੰਘ ਔਲਖ ਜਥੇਬੰਦਕ ਸਕੱਤਰ,ਬਖਸ਼ੀਸ਼ ਸਿੰਘ ਡਿਆਲ ਪ੍ਰਧਾਨ ਐਸਸੀ. ਵਿੰਗ ਤਰਨ ਤਾਰਨ,ਸਿਕੰਦਰ ਸਿੰਘ ਮੁਰਾਦਪੁਰਾ ਸੀਨੀਅਰ ਅਕਾਲੀ ਆਗੂ,ਗਿਆਨ ਸਿੰਘ ਸ਼ਾਹਬਾਜ਼ਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਸਵੰਤ ਸਿੰਘ ਜੱਟਾ ਬਲਾਕ ਸੰਮਤੀ ਮੈਂਬਰ ਕੱਦ ਗਿੱਲ, ਸੁਰਿੰਦਰ ਸਿੰਘ ਸ਼ਿੰਦਾ ਸਾਬਕਾ ਸਰਪੰਚ ਫ਼ਤਿਹਾਬਾਦ, ਜਗਜੀਤ ਸਿੰਘ ਮੈਂਬਰ ਪੰਚਾਇਤ ਫ਼ਤਿਹਾਬਾਦ, ਕੁਲਦੀਪ ਸਿੰਘ ਕੰਬੋਜ ਫ਼ਤਿਹਾਬਾਦ, ਅੰਗਰੇਜ਼ ਸਿੰਘ ਮਹੀਂਵਾਲ ਫਤਿਹਾਬਾਦ, ਡੀਐਸਪੀ ਕੁਲਦੀਪ ਸਿੰਘ ਜਾਮਾਰਾਏ, ਚੇਅਰਮੈਨ ਅਮਰੀਕ ਸਿੰਘ ਪੱਖੋਕੇ,ਪਿਆਰਾ ਸਿੰਘ ਦੁੱਗਲਵਾਲਾ ਬਲਾਕ ਸੰਮਤੀ ਮੈਂਬਰ,ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਬਾਗੜੀਆਂ ਖੁਰਦ, ਇੰਦਰ ਸਿੰਘ ਮਾਲਚੱਕ, ਕੁਲਦੀਪ ਸਿੰਘ ਮਸਤ ਦੇਊ, ਸੁਖਦੇਵ ਸਿੰਘ ਸਾਬਕਾ ਸਰਪੰਚ ਝੰਡੇਰ, ਦਿਲਬਾਗ ਸਿੰਘ ਸਾਬਕਾ ਸਰਪੰਚ ਕਾਹਲਵਾਂ,ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ,ਜਗਜੀਤ ਸਿੰਘ ਜੱਗੀ ਚੋਹਲਾ ਖੁਰਦ ਮੈਂਬਰ ਬਲਾਕ ਸੰਮਤੀ ਜਗਰੂਪ ਸਿੰਘ ਪੱਖੋਪੁਰਾ,ਕੁਰਿੰਦਰ ਸਿੰਘ ਚੋਹਲਾ ਖੁਰਦ,ਬਲਕਾਰ ਸਿੰਘ ਜਰਮਸਤਪੁਰ ਕੇਵਲ ਸਿੰਘ ਪਹਿਲਵਾਨ ਜਰਮਸਤਪੁਰ,ਯੂਥ ਆਗੂ ਯਾਦਵਿੰਦਰ ਸਿੰਘ ਮਾਨੋਚਾਹਲ, ਬਲਜਿੰਦਰ ਸਿੰਘ ਫੇਲੋਕੇ,ਦਿਲਬਾਗ ਸਿੰਘ ਸਾਬਕਾ ਸਰਪੰਚ ਗੁਲਾਲੀਪੁਰ, ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਮੰਮਣਕੇ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਗੁਲਾਲੀਪੁਰ, ਜਗਰੂਪ ਸਿੰਘ ਸਾਬਕਾ ਸਰਪੰਚ ਸ਼ਹਿਬਾਜਪੁਰ,ਰੇਸ਼ਮ ਸਿੰਘ ਸੰਘੇ , ਜਗਤਾਰ ਸਿੰਘ ਸਾਬਕਾ ਸਰਪੰਚ ਧੂੰਦਾ,ਨੱਛਤਰ ਸਿੰਘ ਖਹਿਰਾ ਖਡੂਰ ਸਾਹਿਬ, ਹਰਜਿੰਦਰ ਸਿੰਘ ਸਾਬਕਾ ਸਰਪੰਚ ਸ਼ੇਖਚੱਕ,ਬਾਬਾ ਕਰਤਾਰ ਸਿੰਘ ਸ਼ੇਖਚਕ ਬਾਬਾ ਇੰਦਰਜੀਤ ਸਿੰਘ ਖੱਖ,ਹਰਦੀਪ ਸਿੰਘ ਖੱਖ ਮੈਂਬਰ ਪੰਚਾਇਤ,ਸਤਬੀਰ ਸਿੰਘ ਧੂੰਦਾ, ਗਿਆਨੀ ਤਜਿੰਦਰ ਸਿੰਘ ਕੰਗ, ਦਲਜੀਤ ਸਿੰਘ ਆਧੀ ਕੰਗ, ਨਿਸ਼ਾਨ ਸਿੰਘ ਕੋਟ ਮੁਹੰਮਦ ਖਾਂ, ਪ੍ਰਧਾਨ ਗੁਰਦਿਆਲ ਸਿੰਘ ਤੁੜ,ਦਿਆਲ ਸਿੰਘ ਸਰਪੰਚ ਤੁੜ,ਸੁਖ ਕੋਟ ਧਰਮ ਚੰਦ ਖੁਰਦ,ਮੋਹਨ ਸਿੰਘ ਭੈਲ,ਕਾਬਲ ਸਿੰਘ ਭੈਲ,ਜਗੀਰ ਸਿੰਘ ਭੋਜੋਵਾਲੀ, ਅਮਰਜੀਤ ਸਿੰਘ ਖੇਲਾ ਸਾਬਕਾ ਸਰਪੰਚ,ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਚਮਕੌਰ ਸਿੰਘ ਸੰਗਤਪੁਰਾ, ਬਲਬੀਰ ਸਿੰਘ ਸਾਬਕਾ ਸਰਪੰਚ ਗਿੱਲ ਵੜੈਚ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਗੋਰਖਾ,ਕੁਲਦੀਪ ਸਿੰਘ ਮੰਤਰੀ ਗੋਰਖਾ,ਸੇਵਾ ਸਿੰਘ ਸ਼ਹਿਬਾਜ਼ਪੁਰ।

LEAVE A REPLY

Please enter your comment!
Please enter your name here