ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਮੋਢੀ ਅਤੇ ਮਨੂੱਖੀ ਅਤੇ ਨਾਗਰਿਕ ਅਧਿਕਾਰਾਂ ਦੇ ਉੱਘੇ ਕਾਰਕੁੰਨ ਬਾਪੂ ਸੂਰਤ ਸਿੰਘ ਖਾਲਸਾ ਦਾ ਅਮਰੀਕਾ `ਚ ਦੇਹਾਂਤ

0
84
ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਮੋਢੀ ਅਤੇ ਮਨੂੱਖੀ ਅਤੇ ਨਾਗਰਿਕ ਅਧਿਕਾਰਾਂ ਦੇ ਉੱਘੇ ਕਾਰਕੁੰਨ ਬਾਪੂ ਸੂਰਤ ਸਿੰਘ ਖਾਲਸਾ ਦਾ ਅਮਰੀਕਾ `ਚ ਦੇਹਾਂਤ

ਸੰਸਾਰ ਭਰ `ਚ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਿੱਖ ਜਗਤ `ਚ ਸੋਗ ਦੀ ਲਹਿਰ।
ਉੱਘੀਆਂ ਸ਼ਖ਼ਸ਼ੀਅਤਾਂ ਵੱਲੋਂ ਬਾਪੂ ਸੂਰਤ ਸਿੰਘ ਜੀ ਖਾਲਸਾ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਸਮੇਂ ਦੀਆ ਸਰਕਰਾਂ ਵੱਲੋਂ ਬਾਪੂਰ ਸੂਰਤ ਸਿੰਘ ਜੀ ਦੀਆਂ ਮੰਗਾਂ ਤੇ ਪੂਰਨ ਗੌਰ ਨਹੀ ਫ਼ਰਮਾਇਆ ।

ਵਾਸਿੰਗਟਨ ਡੀ.ਸੀ (ਸੁਰਿੰਦਰ ਗਿੱਲ) ਬੰਦੀ ਸਿੰਘਾ ਦੀ ਰਿਹਾਈ ਲਈ ਪੂਰੇ 9 ਸਾਲ ਤੋ ਮਰਤ ਵਰਤ `ਤੇ ਰਹੇ ਬਾਪੂ ਸੂਰਤ ਸਿੰਘ ਖਾਲਸਾ ਅਮਰੀਕਾ ਦੇ ਕੈਲੀਫੋਰਨੀਆ `ਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇ ਅਕਾਲ ਚਲਾਣਾ ਦੀ ਖ਼ਬਰ ਅੱਗ ਦੀ ਤਰ੍ਹਾਂ ਪੂਰੇ ਸੰਸਾਰ `ਚ ਫੈਲ ਗਈ ਅਤੇ ਸਮੂਹ ਸਿੱਖ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ`ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ  ਜਾ ਰਿਹਾ ਹੈ।
ਬਾਪੂ ਸੂਰਤ ਸਿੰਘ ਜਿ਼ਲ੍ਹਾ ਲੁਧਿਆਣਾ ਦੇ ਹਸਨਪੁਰ ਪਿੰਡ ਦੇ ਰਹਿਣ ਵਾਲੇ ਸਨ। ਬਾਪੂ ਸੂਰਤ ਸਿੰਘ ਖਾਲਸਾ ਜੀ ਲਗਭਗ 9 ਸਾਲਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ `ਤੇ ਰਹੇ ਸਨ। ਸਮੇਂ ਦੀਆਂ ਰਾਜ ਅਤੇ ਕੇਂਦਰ ਸਰਕਾਰਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੁਆਰਾ ਉਠਾਏ ਗਏ ਮੁੱਦਿਆਂ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਦੇ ਪੰਜ ਧੀਆ ਅਤੇ ਇੱਕ ਪੁਤਰ ,ਸਾਰੇ ਅਮਰੀਕੀ ਨਾਗਰਿਕ ਹਨ। ਖਾਲਸਾ ਖੁਦ ਇੱਕ ਅਮਰੀਕੀ ਨਾਗਰਿਕ ਸਨ। ਉਹ 1988 ਵਿੱਚ ਆਪਣੇ ਬੱਚਿਆਂ ਨਾਲ ਰਹਿਣ ਲਈ ਅਮਰੀਕਾ ਗਏ ਸੀ। ਬਾਪੂ ਸੂਰਤ ਸਿੰਘ ਖਾਲਸਾ 1970 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਮਨੁੱਖੀ ਅਧਿਕਾਰਾਂ ਦੀ ਸਰਗਰਮੀ ਨਾਲ ਪੈਰਵੀ ਕਰਦੇ ਆ ਰਹੇ ਸਨ। 1972 ਵਿੱਚ ਖਾਲਸਾਈ ਸੰਘਰਸ਼ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕੀਤੀ ਹੈ, ਅਤੇ ਭਾਰਤ ਵਿੱਚ ਰਹਿਣ ਵਾਲੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਵਿਰੁੱਧ ਆਵਾਜ਼ ਉਠਾਈ ਹੈ।
1980 ਦੇ ਦਹਾਕੇ ਵਿੱਚ ਸਿੱਖਾਂ ਦੁਆਰਾ ਬਰਾਬਰੀ ਦੇ ਅਧਿਕਾਰਾਂ ਲਈ ਸ਼ੁਰੂ ਕੀਤੇ ਗਏ ਇੱਕ ਰਾਜਨੀਤਿਕ ਅੰਦੋਲਨ, ਧਰਮ ਯੁੱਧ ਮੋਰਚੇ ਦੌਰਾਨ, ਉਹਨਾ ਨੇ ਇੱਕ ਸਲਾਹਕਾਰ ਵਜੋਂ ਸੇਵਾ ਨਿਭਾਈ। ਜੂਨ 1984 ਵਿੱਚ ਆਪ੍ਰੇਸ਼ਨ ਬਲੂਸਟਾਰ ਤੋਂ ਬਾਅਦ 5 ਜੂਨ 1984 ਨੂੰ ਉਹਨਾ ਨੇ ਸਰਕਾਰੀ ਅਧਿਆਪਕ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮਨੁੱਖੀ ਅਧਿਕਾਰਾਂ ਲਈ ਆਪਣੀ ਵਕਾਲਤ ਜਾਰੀ ਰੱਖਦੇ ਹੋਏ, ਉਦੋਂ ਤੋਂ ਬਾਪੂ ਸੂਰਤ ਸਿੰਘ ਖਾਲਸਾ ਨੇ ਆਪਣਾ ਜੀਵਨ ਉਨ੍ਹਾਂ ਲੋਕਾਂ ਲਈ ਖੜ੍ਹੇ ਹੋਣ ਲਈ ਸਮਰਪਿਤ ਕਰ ਦਿੱਤਾ ਹੈ ,ਜਿਨ੍ਹਾਂ ਨੂੰ ਬਹੁਤ ਸਾਰੇ ਸਿੱਖ ਮੰਨਦੇ ਹਨ ਕਿ ਅਧਿਕਾਰੀਆਂ ਦੇ ਹੱਥੋਂ ਉਹਨਾਂ ਦੁੱਖ ਝੱਲੇ ਹਨ। ਕੁਝ ਕਹਿੰਦੇ ਹਨ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਨੌਜਵਾਨ ਸਿੱਖ ਮਰਦਾਂ ਦੀ ਇੱਕ ਪੂਰੀ ਪੀੜ੍ਹੀ ਲਾਪਤਾ ਹੋ ਗਈ ਹੈ। ਦੂਸਰੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੂੰ ਬੋਲਣ ਲਈ ਪੁਲਿਸ ਦੁਆਰਾ ਤਸੀਹੇ ਦਿੱਤੇ ਗਏ, ਕੁੱਟਿਆ ਗਿਆ ਅਤੇ ਬੇਰਹਿਮੀ ਨਾਲ ਪੇਸ਼ ਆਇਆ ਗਿਆ। ਕੁਝ ਕਥਿਤ ਤੌਰ `ਤੇ ਝੂਠੇ ਦੋਸ਼ਾਂ `ਤੇ ਜੇਲ੍ਹ ਵਿੱਚ ਰੱਖਿਆ ਗਿਆ, ਕੁਝ ਸਮਾ ਗੈਰ-ਕਾਨੂੰਨੀ ਤੌਰ `ਤੇ ਹਿਰਾਸਤ ਵਿੱਚ ਵੀ ਰੱਖਿਆ ਗਿਆ ਹੈ – ਇਹ ਸਭ ਰਾਸ਼ਟਰੀ ਸੁਰੱਖਿਆ ਦੇ ਨਾਮ `ਤੇ ਕੀਤਾ ਜਾਂਦਾ ਰਿਹਾ ਸੀ।ਪਰ ਉਹ ਹਮੇਸ਼ਾ ਚੜਦੀ ਕਲਾ ਵਿਚ ਰਹੇ ਸਨ।ਨਵੰਬਰ 2013 ਦੇ ਅੰਬ ਸਾਹਿਬ ਮੋਰਚੇ ਅਤੇ ਨਵੰਬਰ 2014 ਵਿੱਚ ਲਖਨੌਰ ਸਾਹਿਬ ਮੁਹਿੰਮ ਤੋਂ ਬਾਅਦ, ਬਾਪੂ ਸੂਰਤ ਸਿੰਘ ਖਾਲਸਾ ਨੇ ਗੈਰ-ਸੰਵਿਧਾਨਕ ਤੌਰ `ਤੇ ਨਜ਼ਰਬੰਦ ਕੀਤੇ ਗਏ ।ਉਹਨਾਂ ਲੋਕਾਂ ਲਈ ਖੜ੍ਹੇ ਹੋਣ ਦਾ ਫੈਸਲਾ ਕੀਤਾ ਤੇ ਉਹ ਰਾਜਨੀਤਿਕ ਤੌਰ `ਤੇ ਸਰਗਰਮ ਰਹੇ,ਅਤੇ 1980 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਚੰਡੀਗੜ੍ਹ, ਨਾਭਾ, ਪਟਿਆਲਾ ਅਤੇ ਅੰਮ੍ਰਿਤਸਰ ਦੇ ਨਾਲ-ਨਾਲ ਹਰਿਆਣਾ ਵਿੱਚ ਕੁਰੂਕਸ਼ੇਤਰ, ਰੋਹਤਕ ਅਤੇ ਅੰਬਾਲਾ ਸਮੇਤ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਵੀ ਰਹੇ ।
ਜਨਵਰੀ 2015 ਵਿੱਚ, ਬਾਪੂ ਸੂਰਤ ਸਿੰਘ ਖਾਲਸਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ।  ਉਨ੍ਹਾਂ ਸਿੱਖ ਰਾਜਨੀਤਿਕ ਕੈਦੀਆਂ ਦੀ ਰਿਹਾਈ ਦੀ ਮੰਗ ਲਈ ਜੋ ਆਪਣੀਆਂ ਅਦਾਲਤੀ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਦੀ ਰਿਹਾਈ ਦੀ ਮੰਗ ਲਈ ਅਣਮਿੱਥੀ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀਾ।
ਫਰਵਰੀ 2015 ਵਿੱਚ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਨੇ ਆਪਣੀ ਭੁੱਖ ਹੜਤਾਲ ਦੇ ਉਦੇਸ਼ ਬਾਰੇ ਦੱਸਿਆ। ਆਪਣੇ ਪੱਤਰ ਵਿੱਚ, ਸੂਰਤ ਸਿੰਘ ਖਾਲਸਾ ਨੇ ਆਪਣੀਆਂ ਮੰਗਾਂ ਨੂੰ ਦੋ ਬਿੰਦੂਆਂ ਵਿੱਚ ਸੰਖੇਪ ਕੀਤਾ – ਸਾਰੇ ਸਿੱਖ ਕੈਦੀਆਂ – ਮੁਕੱਦਮੇ ਅਧੀਨ ਅਤੇ ਸਿੱਖ ਸੰਘਰਸ਼ ਨਾਲ ਸਬੰਧਤ ਮਾਮਲਿਆਂ ਵਿੱਚ ਸਜ਼ਾ ਭੁਗਤ ਰਹੇ ਲੋਕਾਂ – ਨੂੰ ਰਾਜਨੀਤਿਕ ਕੈਦੀਆਂ ਵਾਂਗ ਸਮਝੋ ਅਤੇ ਉਨ੍ਹਾਂ ਸਾਰੇ ਕੈਦੀਆਂ ਨੂੰ ਰਿਹਾਅ ਕਰੋ ,ਜਿਨ੍ਹਾਂ ਨੇ ਆਪਣੀ  ਜੇਲ੍ਹ ਦੀ ਸਜ਼ਾ ਪੂਰੀ ਕਰ ਲਈ ਹੈ ਅਤੇ ਜਾਇਜ਼ ਤੌਰ `ਤੇ ਰਿਹਾਅ ਹੋਣ ਵਾਲੇ ਹਨ, ਬਿਲਕੁਲ ਉਸੇ ਤਰ੍ਹਾਂ ਰਿਹਾਅ ਕਰੋ, ਜਿਵੇਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ।ਬਾਪੂ ਸੂਰਤ ਸਿੰਘ ਖਾਲਸਾ ਦੇ ਅਕਾਲ ਚਲਾਣਾ ਤੇ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਮਹੇਸ਼ਇੰਦਰ ਸਿੰਘ ਸਾਬਕਾ ਪ੍ਰੈੱਸ ਸਕੱਤਰ ਆਲ ਇੰਡੀਆ ਸਿੱਖ ਫੈਡਰੇਸ਼ਨ ਨੇ ਕਿਹਾ ਕਿ ਦ੍ਰਿੜ ਵਿਸ਼ਵਾਸੀ ਸ਼ਖਸੀਅਤ ਜਿਸ ਨੇ ਬੰਦੀ ਸਿੰਘਾ ਦੀ ਰਿਹਾਈ ਲਈ ਵਿੱਢੇ ਸੰਘਰਸ਼ ਵਿੱਚ ਅਪਨੀ ਈਨ ਪੁਗਾ ਦਿੱਤੀ ਹੈ। ਅਜਿਹੇ ਯੋਧੇ ਨੂੰ ਦਿਲੋ ਪ੍ਰਣਾਮ ਕਰਦੇ ਹਾਂ। ਇਸ ਰੂਹ ਨੂੰ ਵਾਹਿਗੁਰੂ ਅਪਨੇ ਕੋਲ ਨਿਵਾਸ ਦੇਵੇ।
ਹਰਬੰਸ ਸਿੰਘ ਖਾਲਸਾ ਚੇਅਰਮੈਨ ਸਿੱਖਸ ਆਫ਼ ਡੀ ਐਮ ਵੀ ਯੂ ਐਸ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਦਾ ਸਾਨੀ ਬਣਨਾ ਮੁਸ਼ਕਲ ਹੈ। ਜਿੰਨਾ ਨੇ ਚੋਰਾਸੀ ਵਿਚ ਰੋਸ ਵਜੋ ਨੋਕਰੀ ਤੋ ਅਸਤੀਫ਼ਾ ਦਿੱਤਾ ਸੀ। ਫਿਰ ਬੰਦੀ ਸਿੰਘ ਦੀ ਰਿਹਾਈ ਵਾਸਤੇ ਸੰਘਰਸ਼ ਅਰੰਭਿਆ ਤੇ ਅਪਨਾ ਜੀਵਨ ਸਰਕਾਰ ਨੂੰ ਜਗਾਉਣ ਤੇ ਲਾ ਦਿੱਤਾ । ਪਰ ਸਰਕਾਰ ਦੀ ਨਜ਼ਰ ਵਿਚ, ਇਨਸਾਨ ਦੀ ਕੀਮਤ ਕੁਝ ਵੀ ਨਹੀ। ਸਾਡੀ ਸੱਚੀ ਸ਼ਰਧਾਂਜਲੀ ਬਾਪੂ ਸੂਰਤ ਸਿੰਘ ਨੂੰ ਇਹੀ ਹੈ ਕਿ ਅਜਿਹੇ ਯੋਧੇ ਜੂਝਣ ਵਾਲੇ ਹੋਰ ਪੈਦਾ ਹੋਣ।
ਸਮੁੱਚਾ ਸਿੱਖ ਜਗਤ ਉਹਨਾਂ ਦੀ ਰੂਹ ਲਈ ਅਰਦਾਸ ਕਰਦਾ ਹੈ ਕਿ ਇਸ ਨੇਕ ਰੂਹ ਨੂੰ ਅਪਨੇ ਚਰਨਾਂ ਵਿਚ ਨਿਵਾਸ ਦੇਵੇ।
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸੰਘਰਸ਼ੀ ਯੋਧੇ ਦਾ ਅੰਤ ਸਾਨੂੰ ਨਸੀਹਤ ਦੇ ਗਿਆ ਕਿ ਕੋਮਾ ਕਦੇ ਹਾਰ ਨਹੀਂ ਮੰਨਦੀਆਂ । ਸਗੋ ਅਪਨਾ ਬਲੀਦਾਨ ਦੇਕੇ ਕੋਮੀ ਹੀਰਿਆਂ ਵਿਚ ਜਾਨ ਪਾ ਜਾਂਦੀਆਂ ਹਨ। ਅਜਿਹਾ ਹੀ ਬਾਪੂ ਸੂਰਤ ਸਿੰਘ ਖ਼ਾਲਸਾ ਕਰ ਗਏ ਹਨ। ਇਸ ਸੰਘਰਸ਼ ਨੂੰ ਕਦੇ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ।
ਸਿੱਖ ਆਫ਼ ਡੀਐਮਵੀ ਯੂਐਯਏ ਦੇ ਫਾਉਂਡਰ ਡਾਕਟਰ ਸੁਰਿੰਦਰ ਸਿੰਘ ਗਿੱਲ ਵੱਲੋਂ ਵੀ ਬਾਪੂ ਸੂਰਤ ਸਿੰਘ ਖਾਲਸਾ ਦੇ ਅਕਾਲ ਚਲਾਣੇ `ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਇੱਕ ਮਹਾਨ ਹੀਰਾ ਅਤੇ ਜਰਨੈਲ ਗੁਆ ਦਿੱਤਾ ਹੈ, ਜੋ ਸਦਾ ਹੀ ਸਿੱਖ ਸੰਘਰਸ਼ `ਚ ਅਹਿਮ ਭੂਮਿਕਾ ਅਦਾ ਕਰਦਾ ਰਿਹਾ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਿਰਫ਼ ਸਿੱਖ ਕੌਮ ਨੂੰ ਹੀ ਨਹੀਂ ਸਗੋਂ ਸਮੂਹ ਇੰਨਸਾਫ਼ ਦੇ ਹਾਮੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਣਾਂ `ਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਅਤੇ ਕੌਮ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।

LEAVE A REPLY

Please enter your comment!
Please enter your name here