ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰਾਜ ਕੁਮਾਰ ਨੂੰ ਕੀਤਾ ਸਨਮਾਨਿਤ

0
454

ਵਾਸਿਗਟਨ ਡੀ ਸੀ ( ਵਿਸ਼ੇਸ ਪ੍ਰਤੀਨਿਧ ) -ਸਿੱਖਸ ਆਫ ਯੂ ਐਸ ਏ ਹਮੇਸ਼ਾ ਹੀ ਭਾਰਤ ਦੀਆਂ ਪ੍ਰਮੁਖ ਸ਼ਖਸੀਅਤਾਂ ਨੂੰ ਮਾਣ-ਸਨਮਾਨ ਦਿੰਦਾ ਆ ਰਿਹਾ ਹੈ। ਡਾਕਟਰ ਰਾਜ ਕੁਮਾਰ ਬੱਚਿਆਂ ਦੇ ਮਾਹਿਰ ਡਾਕਟਰ ਹਨ। ਜੋ ਪੰਜਾਬ ਦੇ ਵਿੱਚ ਵੱਖ ਵੱਖ ਅਹੁਦਿਆਂ ’ਤੇ ਰਹਿ ਚੁੱਕੇ ਹਨ। ਜਿੱਥੇ ਉਹ ਲੋਕ ਅਦਾਲਤ ਦੇ ਮੈਂਬਰ ਵਜਂੋ ਪਿਛਲੇ ਦਸ ਸਾਲਾ ਤੋਂ ਜੱਜਾਂ ਦੇ ਪੈਨਲ ਵਿੱਚ ਵਿਚਰ ਰਹੇ ਹਨ। ਲੋਕਾਂ ਦੇ ਕੇਸਾਂ ਦਾ ਨਿਪਟਾਰਾ ਕਰਕੇ ਉਹਨਾਂ ਦੀ ਖਜਲਖੁਆਰੀ ਤੇ ਪੈਸੇ ਨੂੰ ਬਚਾਉਣ ਵਿੱਚ ਮਦਦ ਕਰਦੇ ਹਨ। ਉਹ ਛੋਟੇ ,ਘਰੇਲੂ, ਫੌਜਦਾਰੀ ਅਤੇ ਦਾਜ ਦਹੇਜ ਵਾਲੇ ਕੇਸਾਂ ਵਿੱਚ ਵੀ ਲੋਕ ਅਦਾਲਤ ਰਾਹੀਂ ਮਦਦ ਕਰਦੇ ਆ ਰਹੇ ਹਨ। ਡਾਕਟਰ ਰਾਜ ਕੁਮਾਰ ਆਫੀਸਰ ਕਲੱਬ ਦੇ ਜਨਰਲ ਸਕੱਤਰ ਵਜਂੋ ਤੀਹ ਸਾਲ ਤੋਂ ਸੇਵਾ ਨਿਭਾ ਰਹੇ ਹਨ। ਅੱਜ ਕਲ੍ਹ ਡਾਕਟਰ ਰਾਜ ਕੁਮਾਰ ਅਮਰੀਕਾ ਦੇ ਦੌਰੇ ’ਤੇ ਹਨ। ਜਿਨਾਂ ਨਾਲ ਸੰਖੇਪ ਜਿਹੀ ਮਿਲਣੀ ਡਾਕਟਰ ਸੁਰਿੰਦਰ ਸੁੰਘ ਗਿੱਲ ਸਕੱਤਰ ਜਨਰਲ ਸਿੱਖਸ ਆਫ ਯੂ ਐਸ ਏ ਨੇ ਵਸ਼ਿੰਗਟਨ ਡੀ ਸੀ ਬੰਬੇ ਕਲੱਬ ਵਿਖੇ ਕੀਤੀ।
ਡਾਕਟਰ ਸਾਹਿਬ ਦੀਆਂ ਕਾਰਗੁਜ਼ਾਰੀਆਂ ਤੇ ਸ਼ਖ਼ਸੀਅਤ ਦੇ ਨਾਲ ਨਾਲ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਉੱਘੇ ਅਮਰੀਕਾ ਦੇ ਸਿੱਖਾਂ ਸੰਬੰਧੀ ਛਪੀ ਕਿਤਾਬ ਭੇਟ ਕੀਤੀ ਗਈ। ਡਾਕਟਰ ਰਾਜ ਕੁਮਾਰ ਨੇ ਕਿਹਾ ਕਿ ਭਾਰਤੀ ਨੌਜਵਾਨਾਂ ਨੂੰ ਕਿੱਤਾ ਮੁਖੀ ਬਣਾਉਣਾ ਪਵੇਗਾ ਤਾਂ ਜੋ ਉਹ ਪੈਰਾਂ ’ਤੇ ਖੜੇ ਹੋ ਸਕਣ ਤੇ ਆਪਣਾ ਭਵਿਖ ਉਜਵਲ ਬਣਾ ਸਕਣ। ਉਹਨਾਂ ਅੱਗੇ ਕਿਹਾ ਕਿ ਇਹ ਕਿਤਾਬ ਸਕੂਲਾਂ ਦੀ ਲਾਇਬ੍ਰੇਰੀ ਵਿੱਚ ਉਪਲਬਧ ਹੋਣੀ ਚਾਹੀਦੀ ਹੈ,ਤਾਂ ਜੋ ਅਧਿਆਪਕ ਵੀ ਇਸ ਦੀ ਅਹਿਮੀਅਤ ਨੂੰ ਵਿਦਿਆਰਥੀਆਂ ਤੱਕ ਪਹੁੰਚਾ ਸਕਣਗੇ।

LEAVE A REPLY

Please enter your comment!
Please enter your name here