ਬੱਚਿਆਂ ਦੇ ਹਰ ਸਵਾਲ ਅਤੇ ਜਗਿਆਸਾ ਨੂੰ ਤਵੱਜੋ ਦੇਣ ‘ਤੇ ਜ਼ੋਰ

0
119
ਬੱਚਿਆਂ ਦੇ ਹਰ ਸਵਾਲ ਅਤੇ ਜਗਿਆਸਾ ਨੂੰ ਤਵੱਜੋ ਦੇਣ ‘ਤੇ ਜ਼ੋਰ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵਿਚਾਰਾਂ ਦਾ ਦਾਇਰਾ ਵਿਸ਼ਾਲ ਹੋਵੇ ਸੀਬਾ ਸਕੂਲ ‘ਚ ਵਿਦਿਆਰਥੀਆਂ ਨਾਲ ਮਨੋਵਿਗਿਆਨਕ ਸੰਵਾਦ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਦਬਾਅ ‘ਚੋਂ ਨਿਕਲਣ ਲਈ ਪ੍ਰੇਰਿਆ

ਬੱਚਿਆਂ ਦੇ ਹਰ ਸਵਾਲ ਅਤੇ ਜਗਿਆਸਾ ਨੂੰ ਤਵੱਜੋ ਦੇਣ ‘ਤੇ ਜ਼ੋਰ
ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਵਿਚਾਰਾਂ ਦਾ ਦਾਇਰਾ ਵਿਸ਼ਾਲ ਹੋਵੇ
ਸੀਬਾ ਸਕੂਲ ‘ਚ ਵਿਦਿਆਰਥੀਆਂ ਨਾਲ ਮਨੋਵਿਗਿਆਨਕ ਸੰਵਾਦ
ਵਿਦਿਆਰਥੀਆਂ ਨੂੰ ਮਨੋਵਿਗਿਆਨਕ ਦਬਾਅ ‘ਚੋਂ ਨਿਕਲਣ ਲਈ ਪ੍ਰੇਰਿਆ
ਦਲਜੀਤ ਕੌਰ
ਲਹਿਰਾਗਾਗਾ, 3 ਮਈ, 2024: ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਵਿਖੇ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਪੱਖੋਂ ਸੁਚੇਤ ਕਰਨ ਦੇ ਮੰਤਵ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੌਰਾਨ ਦਿੱਲੀ ਤੋਂ ਆਏ ਮਨੋਵਿਗਿਆਨੀ ਸੰਜੀਵ ਸ਼ਰਮਾ ਨੇ ‘ਮੁਕਾਬਲੇ ਦੀ ਦੌੜ ‘ਚ ਮਾਨਸਿਕ ਸੰਤੁਲਨ’ ਵਿਸ਼ੇ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸੰਵਾਦ ਰਚਾਇਆ। ਉਹਨਾਂ ਨੇ ਕਿਹਾ ਕਿ ਅੱਜਕਲ੍ਹ ਮੁਕਾਬਲੇ ਦੇ ਯੁੱਗ ਵਿੱਚ ਪਰਿਵਾਰਕ ਅਤੇ ਸਮਾਜਿਕ ਦਬਾਅ ਬੱਚਿਆਂ ਉਪਰ ਅਜਿਹਾ ਤਣਾਅ ਪੈਦਾ ਕਰਦਾ ਹੈ ਕਿ ਉਹ ਅਸਲ ਜ਼ਿੰਦਗੀ ਜਿਊਣਾ ਭੁੱਲ ਜਾਂਦੇ ਹਨ।ਦੂਸਰਿਆਂ ਨਾਲ ਤੁਲਨਾ ਕਰਨਾ ਹੀ ਸਾਡੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣਦਾ ਹੈ। ਇਸ ਕਰਕੇ ਸਾਨੂੰ ਆਪਣੇ ਸਵੈ-ਵਿਕਾਸ ਵੱਲ ਕੇਂਦਰਿਤ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਬੱਚਾ ਪਹਿਲੀ ਵਾਰ ਤੁਰਨਾ ਸਿੱਖਦਾ ਹੈ, ਤਾਂ ਮਨੁੱਖੀ ਦਿਮਾਗ਼ ਉਪਰ ਸਭ ਤੋਂ ਵੱਧ ਜ਼ੋਰ ਪੈਂਦਾ ਹੈ, ਕਿਉਂਕਿ ਦਿਮਾਗ਼ ਨੇ ਹੀ ਨਸਾਂ ਰਾਹੀਂ ਸਰੀਰ ਦਾ ਤਵਾਜ਼ਨ ਰੱਖਣ ਦਾ ਸੁਨੇਹਾ ਹਰ ਮਾਸਪੇਸ਼ੀ ਨੂੰ ਦੇਣਾ ਹੁੰਦਾ ਹੈ। ਇਹ ਦਬਾਅ ਸਾਡੀ ਕਿਸੇ ਵੀ ਉਚੇਰੀ ਪੜ੍ਹਾਈ ਤੋਂ ਵੱਧ ਹੁੰਦਾ ਹੈ। ਉਹਨਾਂ ਦੱਸਿਆ ਕਿ ਮਨ ਦੀ ਅਸਲ ਖੁਸ਼ੀ ਲਈ ਰਿਸ਼ਤਿਆਂ ਵਿੱਚ ਸਾਂਝ ਦਾ ਬਹੁਤ ਹੀ ਅਹਿਮ ਯੋਗਦਾਨ ਹੁੰਦਾ ਹੈ। ਨਾਕਾਰਾਤਮਕ ਖਿ਼ਆਲਾਂ ਦੀ ਵਜ੍ਹਾ ਨਾਲ਼ ਪੈਦਾ ਹੋਣ ਵਾਲਾ ਮਾਨਸਿਕ ਦਬਾਅ ਜਿੱਥੇ ਇੱਕ ਪਾਸੇ ਖਰਾਬ ਮਾਨਸਿਕ ਸਿਹਤ ਦਾ ਕਾਰਨ ਬਣਦਾ ਹੈ, ਉੱਥੇ ਹੀ ਇਹ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿ਼ੰਦਗੀ ਵਿੱਚ ਸਾਡੀ ਢਾਲ਼ ਬਣਨ ਵਾਲ਼ੇ ਰਿਸ਼ਤੇ ਲਾਜ਼ਮੀ ਤੌਰ ਉੱਤੇ ਹੋਣੇ ਚਾਹੀਦੇ ਹਨ, ਜਿਸ ਨਾਲ਼ ਮਾਨਸਿਕ ਸਿਹਤ ਠੀਕ ਰਹਿੰਦੀ ਹੈ।
ਉਹਨਾਂ ਕਿਹਾ ਕਿ ਸਿੱਖਣ ਲਈ ਜਗਿਆਸਾ ਜਰੂਰੀ ਹੈ। ਸਿੱਖਣ ਸਮੇਂ ਹਮੇਸ਼ਾ ਸਾਨੂੰ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਗ਼ਲਤੀਆਂ ਨਾਲ ਹੀ ਇਨਸਾਨ ਸਿੱਖਦਾ ਹੈ। ਸਾਨੂੰ ਮੁਕਾਬਲੇ ਦੀ ਬਜਾਏ ਨਿਰੀਖਣ ਵੱਲ ਜਿਆਦਾ ਕੇਂਦਰਿਤ ਹੋਣਾ ਚਾਹੀਦਾ ਹੈ। ਸਕੂਲ ਦੇ ਵਿਦਿਆਰਥੀਆਂ ਗੁਲਅੰਸ਼ ਕੌਰ, ਰਮਨਪ੍ਰੀਤ ਕੌਰ, ਜੁਝਾਰ ਸਿੰਘ, ਜਸਕਰਨ ਸਿੰਘ ਅਤੇ ਹੋਰਨਾਂ ਵੱਲੋਂ ਕੀਤੇ ਸਵਾਲਾਂ ਦਾ ਉਹੀ ਤਸੱਲੀਬਖਸ਼ ਜਵਾਬ ਦਿੱਤਾ।
ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਸੀਬਾ ਦਾ ਉਦੇਸ਼ ਵਿਦਿਆਰਥੀਆਂ ਨੂੰ ਅਮਲੀ ਗਿਆਨ ਦੇਣਾ ਹੈ, ਜੋ ਬੱਚਿਆਂ ਦੀ ਜ਼ਿੰਦਗੀ ਲਈ ਆਧਾਰ ਬਣੇ। ਇਸ ਮੌਕੇ ਚਿੰਤਕ ਬਲਰਾਮ ਪਟਿਆਲਾ, ਅਮਨ ਢੀਂਡਸਾ, ਪ੍ਰਿੰਸੀਪਲ ਬਿਬਿਨ ਅਲੈਗਜ਼ੈਂਡਰ, ਮੈਡਮ ਸੁਨੀਤਾ ਨੰਦਾ, ਨਰੇਸ਼ ਚੌਧਰੀ, ਰਣਦੀਪ ਸੰਗਤਪੁਰਾ, ਗੁਰਦੀਪ ਕੌਰ, ਮਧੂ ਮੋਤੀ, ਪ੍ਰਭਜੋਤ ਕੌਰ, ਨਵਜੋਤ ਸਿੰਘ, ਮਨਜੀਤ ਸਿੰਘ, ਮਹਿੰਦਰ ਕੁਮਾਰ, ਪਰਮਜੀਤ ਕੌਰ, ਮੈਡਮ ਕਮਲ, ਹਰਕੰਵਲ ਸਿੰਘ, ਹਿਮਾਂਸ਼ੂ, ਮੋਹਿਤ ਸਿੰਗਲਾ, ਦੇਵ ਪ੍ਰਕਾਸ਼ ਅਤੇ ਹਰਮੇਸ਼ ਸਿੰਘ ਹਾਜ਼ਰ ਸਨ।
ਕੈਪਸ਼ਨ: ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮਨੋਵਿਗਿਆਨੀ ਸੰਜੀਵ ਸ਼ਰਮਾ ਅਤੇ ਸਵਾਲ ਕਰਦਿਆਂ ਵਿਦਿਆਰਥਣ ਗੁਲਅੰਸ਼ ਕੌਰ।

LEAVE A REPLY

Please enter your comment!
Please enter your name here