ਸਿਵਲ ਹਸਪਤਾਲ ਤਰਨਤਾਰਨ ਵਿਖੇ ਮਨਾਇਆ ਗਿਆ ਤੰਬਾਕੂ ਦਿਵਸ
ਤਰਨ ਤਾਰਨ,01 ਨਵੰਬਰ (ਰਾਕੇਸ਼ ਨਈਅਰ ‘ਚੋਹਲਾ’)
ਪੰਜਾਬ ਦਿਵਸ ਨੂੰ ਸਮਰਪਿਤ ਮੰਗਲਵਾਰ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਸਿਵਲ ਸਰਜਨ ਡਾ.ਸੀਮਾ ਦੀ ਪ੍ਰਧਾਨਗੀ ਹੇਠਾਂ ਤੰਬਾਕੂ ਦਿਵਸ ਮਨਾਇਆ ਗਿਆ।ਇਸ ਮੌਕੇ ‘ਤੇ ਸੰਬੋਧਨ ਕਰਦੇ ਡਾ.ਸੀਮਾ ਨੇ ਕਿਹਾ ਕਿ ਇਸ ਸਾਲ ਦਾ ਥੀਮ ਹੈ “ਤੰਬਾਕੂ ਮੁਕਤ ਸਿਹਤ ਸੰਸਥਾਵਾਂ”।
ਉਹਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਸਾਰ ਵਿਚ 12 ਫੀਸਦੀ ਮੌਤਾਂ ਜੋ ਕਿ ਦਿਲ ਦੀ ਬਿਮਾਰੀਆ ਨਾਲ ਹੁੂੰਦੀਆਂ ਹਨ, ਉਸਦਾ ਕਾਰਨ ਐਕਟਿਵ ਜਾਂ ਪੈਸੇਵ ਸਮੋਕਿੰਗ ਹੁੰਦਾ ਹੈ।ਐਕਟਿਵ ਸਮੋਕਿੰਗ ਤੋਂ ਭਾਵ ਜਿਹੜੇ ਲੋਕ ਆਪ ਖੁਦ ਸਿਗਰੇਟ ਪੀਂਦੇ ਹਨ ਉਨਾਂ ‘ਤੇ ਤਾਂ ਤੰਬਾਕੂ ਦੇ ਬੁਰੇ ਪ੍ਰਭਾਵ ਦਾ ਅਸਰ ਹੁੰਦਾ ਹੈ ਅਤੇ ਪੈਸੇਵ ਸਮੋਕਿੰਗ ਭਾਵ ਜਿਹੜੇ ਲੋਕ ਆਪ ਤਾਂ ਸਿਗਰੇਟ ਨਹੀਂ ਪੀਂਦੇ ਪਰ ਸਿਗਰੇਟ ਪੀਣ ਵਾਲਿਆਂ ਦੇ ਸੰਪਰਕ ਵਿੱਚ ਰਹਿੰਦੇ ਹਨ, ਉਹ ਅਨਜਾਣੇ ਤੌਰ ‘ਤੇ ਹੀ ਬਿਮਾਰੀਆ ਦਾ ਸ਼ਿਕਾਰ ਹੋ ਜਾਂਦੇ ਹਨ, ਕਿਉਂਕਿ ਤੰਬਾਕੂ ਦੇ ਧੂਏਂ ਵਿੱੱਚ ਕਈ ਤਰਾਂ ਦੇ ਕੈਮੀਕਲ ਪਾਏ ਜਾਂਦੇ ਹਨ, ਜਿੰਨ੍ਹਾਂ ਦੇ ਨਾਲ ਅਲੱੱਗ-ਅਲੱਗ ਤਰਾਂ ਕੈਂਸਰ ਹੁੰਦਾ ਹੈ।ਇਸ ਦੇ ਨਾਲ ਉਨਾਂ ਨੇ ਕਿਹਾ ਕਿ ਹਰੇਕ ਵਿਦਿਅਕ ਅਦਾਰੇ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਪਦਾਰਥਾਂ ਦੀ ਵਿਕਰੀ / ਸੇਵਨ ‘ਤੇ ਕਾਨੂੰਨੀ ਮਨਾਹੀ ਹੈ ਅਤੇ 18 ਸਾਲ ਦੀ ਉਮਰ ਤੋ ਘੱਟ ਬੱਚੇ ਨੂੰ ਤੰਬਾਕੂ ਪਦਾਰਥ ਸੇਵਨ ਤੇ ਵੇਚਣ ਦੀ ਵੀ ਮਨਾਹੀ ਹੈ।ਰਾਜ ਵਿੱਚ ਡਰੱੱਗ ਅਤੇ ਕੋਸਮੈਟਿਕ ਐਕਟ ਅਧੀਨ ਈ- ਸਿਗਰੇਟ ਨੂੰ ਅਨ-ਅਪਰੂਵਡ ਡਰੱਗ ਘੋਸ਼ਿਤ ਕੀਤਾ ਗਿਆ ਹੈ।ਜੂਵੈਨਾਈਲ ਜਸਟਿਸ (ਕੇਅਰ ਅਤੇ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ 2015 ਅਨੁਸਾਰ ਬੱਚਿਆਂ ਨੂੰ ਤੰਬਾਕੂ ਪੇਸ਼ ਕਰਨ ‘ਤੇ ਸੱਤ ਸਾਲ ਦੀ ਕੈਦ ਹੋ ਸਕਦੀ ਹੈ।
ਉਨਾਂ ਨੇ ਕਿਹਾ ਕਿ ਖਾਣ ਵਾਲੇ ਤੰਬਾਕੂ ਦੇ ਸੇਵਨ ਨਾਲ ਮੂੰਹ ਦਾ ਕੈਂਸਰ,ਗਲੇ ਦਾ ਕੈਂਸਰ ਅਤੇ ਫੇਫੜੇ ਦਾ ਕੈਂਸਰ ਹੋਣ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ।ਇਸ ਲਈ ਸਾਨੂੰ ਇੰਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ‘ਤੇ ਸਿਵਲ ਸਰਜਨ ਨੇ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾ ਕਰਨ ਸੰਬਧੀ ਸਹੁੰ ਚੁਕਾਈ।ਇਸ ਮੌਕੇ ‘ਤੇ ਦਫ਼ਤਰ ਦਾ ਸਮੂਹ ਸਟਾਫ ਹਾਜ਼ਰ ਸਨ।