ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤਕਨੀਕੀ ਸਿੱਖਿਆ ਜਰੂਰੀ- ਸੰਸਦ ਮੈਂਬਰ ਅਮਰ ਸਿੰਘ
ਖੰਨਾ,14 ਅਪ੍ਰੈਲ (ਅਜੀਤ ਖੰਨਾ)ਅੱਜ ਬਾਬਾ ਸਾਹਿਬ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਵਸ ਉੱਤੇ ਅੰਬੇਡਕਰ ਭਵਨ ਖੰਨਾ ਵਿਖੇ ਪਹੁੰਚਣ ਤੇ ਮੈਂਬਰ ਲੋਕ ਸਭਾ ਫਤਿਹਗੜ੍ਹ ਸਾਹਿਬ ਡਾ.ਅਮਰ ਸਿੰਘ ਜੀ ਦਾ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਮੈਂਬਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਸਭ ਤੋਂ ਪਹਿਲਾਂ ਡਾਕਟਰ ਅਮਰ ਸਿੰਘ ਜੀ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਡਾਕਟਰ ਅੰਬੇਡਕਰ ਜੀ ਦੇ ਬੁੱਤ ਉੱਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਅੱਗੇ ਸੀਸ ਝੁਕਾਇਆ ਗਿਆ।ਉਪਰੰਤ ਆਪਣੇ ਸੰਬੋਧਨ ਵਿੱਚ ਡਾਕਟਰ ਅਮਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਫਲਸਫੇ ਨੂੰ ਘਰ ਘਰ ਤੱਕ ਪਹੁੰਚਾਉਣ ਦੀ ਅੱਜ ਬਹੁਤ ਜਰੂਰਤ ਹੈ।ਉਹਨਾਂ ਅੱਗੇ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਸਾਨੂੰ ਸਾਡੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਤਕਨੀਕੀ ਸਿੱਖਿਆ ਵੱਲ ਧਿਆਨ ਦੇਣ ਦੀ ਅਹਿਮ ਜਰੂਰਤ ਹੈ ਅਤੇ ਉਹਨਾਂ ਅਪੀਲ ਕੀਤੀ ਕਿ ਸਾਨੂੰ ਬੱਚਿਆਂ ਦੀ ਜੋ ਅੱਜ ਦੇ ਸਮੇਂ ਦੀ ਜਰੂਰਤ ਹੈ ਉਸ ਅਨੁਸਾਰ ਹੀ ਪੜ੍ਹਾਈ ਕਰਾਉਣੀ ਚਾਹੀਦੀ ਹੈ ਤਾਂ ਜੋ ਉਹ ਉੱਚੀਆਂ ਨੌਕਰੀਆਂ ਪ੍ਰਾਪਤ ਕਰ ਸਕਣ।ਸਮਾਗਮ ਦੌਰਾਨ ਡਾਕਟਰ ਅਮਰ ਸਿੰਘ ਨੇ ਸਮੂਹ ਸੁਸਾਇਟੀ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਜੋ ਅੰਬੇਡਕਰ ਭਵਨ ਅਧੂਰਾ ਹੈ ਉਸ ਨੂੰ ਪੂਰਨ ਤੌਰ ਤੇ ਮੁਕੰਮਲ ਕਰਨ ਵਾਸਤੇ ਜਲਦੀ ਹੀ ਗਰਾਂਟ ਜਾਰੀ ਕੀਤੀ ਜਾਵੇਗੀ।ਸਮਾਗਮ ਨੂੰ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ,ਸੁਸਾਇਟੀ ਦੇ ਸਰਪ੍ਰਸਤ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਅਤੇ ਜਨਰਲ ਸਕੱਤਰ ਬਲਬੀਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਅਪ੍ਰੈਲ ਦਿਨ ਐਤਵਾਰ ਨੂੰ ਭਾਰਤ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੀ ਹੀ ਧੂਮ ਧਾਮ ਨਾਲ ਅੰਬੇਡਕਰ ਭਵਨ ਵਿਖੇ ਮਨਾਇਆ ਜਾਵੇਗਾ ।ਜਿਸ ਵਿੱਚ ਸਾਰੇ ਇਲਾਕਾ ਨਿਵਾਸੀ ਸਮੂਲੀਅਤ ਜਰੂਰ ਕਰਨ ਉਨਾਂ ਅੱਗੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਡਾਕਟਰ ਪਿਆਰੇ ਲਾਲ ਗਰਗ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ ।ਸਮਾਗਮ ਦੌਰਾਨ ਬਲਾਕ ਕਾਂਗਰਸ ਕਮੇਟੀ ਦਿਹਾਤੀ ਖੰਨਾ ਦੇ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ।ਪ੍ਰਿੰਸੀਪਲ ਤਾਰਾ ਸਿੰਘ,ਪਾਲ ਸਿੰਘ ਕੈੜੇ , ਈਸ਼ਰ ਸਿੰਘ , ਟੇਕ ਚੰਦ,ਪ੍ਰੇਮ ਸਿੰਘ ਬੰਗੜ,ਹਰਮੇਸ਼ ਕੁਮਾਰ ਜੱਸਲ ,ਗੁਰਮੀਤ ਸਿੰਘ ਨਾਗਪਾਲ ਐਮਸੀ,ਮੱਖਣ ਸਿੰਘ ਐਮਸੀ,,ਗੁਰਨਾਮ ਸਿੰਘ ਸੁਪਰਡੈਂਟ,ਐਕਸੀਅਨ ਜਤਿੰਦਰ ਸਿੰਘ,ਏਜੀਐਮ ਕਰਮਜੀਤ ਸਿੰਘ,ਹੈਡ ਮਾਸਟਰ ਬਲਵਿੰਦਰ ਸਿੰਘ,ਹਰਦੇਵ ਸਿੰਘ,ਖੁਸ਼ੀ ਰਾਮ ਚੌਹਾਨ,ਸੁਰਿੰਦਰ ਸਿੰਘ ਮਾਨੂੰਪੁਰ,ਦਰਬਾਰਾ ਸਿੰਘ ਖੱਟੜਾ,ਕੈਪਟਨ ਹਰਜਿੰਦਰ ਸਿੰਘ,ਜਰਨੈਲ ਸਿੰਘ ਅਜਨੇਰ,ਹਰਪਾਲ ਸਿੰਘ ਹੋਲ,ਹਰਪਾਲ ਸਿੰਘ ਫੌਜੀ , ਕਰਮ ਸਿੰਘ ਲਲਹੇੜੀ,ਜਸਵੀਰ ਸਿੰਘ ਰਤਨਹੇੜੀ,ਮਹਿੰਦਰ ਸਿੰਘ ਮਾਨੂੰਪੁਰ , ਸੌਦਾਗਰ ਸਿੰਘ,ਅਮਰਜੀਤ ਸਿੰਘ ਸਿਫਤੀ,ਪਰਮਜੀਤ ਸਿੰਘ ਰਾਜੂ,ਕੁਲਦੀਪ ਸਿੰਘ,ਕਾਮਰੇਡ ਹਰਨੇਕ ਸਿੰਘ,ਸਤਨਾਮ ਸਿੰਘ ਕੰਮਾ ਆਦਿ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ: ਸੰਸਦ ਮੈਂਬਰ ਡਾਕਟਰ ਅਮਰ ਸਿੰਘ ਡਾਕਟਰ ਅੰਬੇਡਕਰ ਨੂੰ ਫੁੱਲ ਪਾਉਣ ਉਪਰੰਤ ਯਾਦਗਾਰੀ ਤਸਵੀਰ ਕਰਵਾਉਂਦੇ ਹੋਏ(ਤਸਵੀਰ :ਅਜੀਤ ਖੰਨਾ )