ਨਿਊਯਾਰਕ/ ਉਨਟਾਰੀੳ, 10 ਸਤੰਬਰ (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਬੀਤੇਂ ਦਿਨੀ ਪੀਲ ਪੁਲਿਸ ਦੀ 12 ਡਵੀਜ਼ਨ ਦੇ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਵੱਲੋ ਮਿਸੀਸਾਗਾ ਕੈਨੇਡਾ ਚ’ ਰਹਿੰਦੇ ਇਕ ਭਾਰਤੀ ਮੂਲ ਦੇ 68 ਸਾਲਾਂ ਬਜੁਰਗ ਵਿਸ਼ਨੂੰ ਰੋਚੇ ਨੂੰ ਇੱਕ ਬੱਸ ਵਿੱਚ ਸਫਰ ਕਰ ਰਹੀ 25 ਸਾਲਾਂ ਉਮਰ ਦੀ ਨੌਜਵਾਨ ਕੁੜੀ ਨਾਲ ਜਿਣਸੀ ਹਮਲੇ (Sexual Assault) ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਅਤੇ ਚਾਰਜ਼ ਕੀਤਾ ਗਿਆ ਹੈ ,ਦੱਸਿਆ ਜਾਂਦਾ ਹੈ ਕਿ ਇਹ ਘਟਨਾ ਅਗਸਤ ਮਹੀਨੇ ਦੀ ਦੱਸੀ ਜਾ ਰਹੀ ਹੈ ਜਦੋ ਪੀੜ੍ਹਤ ਲੜਕੀ ਹੁਰੳਨਟਾਰੀਉ ਸਟਰੀਟ/ ਲੇਕਸ਼ੋਰ ਰੋਡ ਤੇ ਇੱਕ ਬੱਸ ਵਿੱਚ ਸਫਰ ਕਰ ਰਹੀ ਸੀ, ਉਦੋ ਕਥਿੱਤ ਦੋਸ਼ੀ ਵੱਲੋ ਇਸ ਘਟਨਾ ਨੂੰ ਬੱਸ ਵਿੱਚ ਅੰਜ਼ਾਮ ਦਿੱਤਾ ਗਿਆ ਸੀ । ਕਥਿੱਤ ਦੋਸ਼ੀ ਦੀ ਆਉਣ ਵਾਲੇ ਸਮੇਂ ਦੌਰਾਨ ਕੈਨੇਡਾ ਦੇ ਉਨਟਾਰੀੳ ਕੋਰਟ ਆਫ ਜਸਟਿਸ ਚ ਪੇਸ਼ੀ ਪਵੇਗੀ। ਦੱਸਣਯੋਗ ਹੈ ਕਿ ਇਸ ਵਿਅਕਤੀ ਨੇ ਸਾਲ 2016 ਵਿੱਚ ਵੀ ਵਿਸ਼ਨੂੰ ਰੋਚੇ ਤੇ ਦੋ ਔਰਤਾ ਨਾਲ ਬੱਸ ਵਿੱਚ ਜਿਨਸ਼ੀ ਹਮਲਾ ਕਰਨ ਦੇ ਦੋਸ਼ ਲੱਗੇ ਸਨ ਤੇ ਵਿਸ਼ਨੂੰ ਰੋਚੇ ਤਿੰਨ ਵਾਰ ਚੋਣ ਵੀ ਲੜ੍ਹ ਚੁੱਕਿਆ ਹੈ।
Boota Singh Basi
President & Chief Editor