ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

0
139

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ

ਭਗਤਾਂਵਾਲਾ ਕੂੜ ਡੰਪ ਹਰ ਹਾਲ ’ਚ ਸ਼ਹਿਰ ਤੋਂ ਬਾਹਰ ਕੱਢਿਆ ਜਾਵੇਗਾ : ਤਰਨਜੀਤ ਸਿੰਘ ਸੰਧੂ
ਹਲਕਾ ਦੱਖਣੀ ‘ਚ ਹਰਜਿੰਦਰ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਟਿੱਕਾ ਤੇ ਅਜੈਬੀਰ ਪਾਲ ਸਿੰਘ ਰੰਧਾਵਾ ਵੱਲੋਂ ਵਿਸ਼ਾਲ ਬੂਥ ਸੰਮੇਲਨ ਕਰਾਇਆ ਗਿਆ।
ਵੱਡੀ ਗਿਣਤੀ ‘ਚ ਲੋਕ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਭਾਜਪਾ ‘ਚ ਸ਼ਾਮਲ ਹੋਏ।
ਅੰਮ੍ਰਿਤਸਰ, 9 ਅਪ੍ਰੈਲ (     )- ਹਲਕਾ ਦੱਖਣੀ ‘ਚ ਦਹਾਕਿਆਂ ਤੋਂ ਸਮੱਸਿਆ ਬਣੀ ਹੋਈ ਭਗਤਾਂਵਾਲਾ ਡੰਪ ਦੇ ਮਾਮਲੇ ਨੂੰ ਆਪਣੇ ਹੱਥਾਂ ’ਚ ਲੈਂਦਿਆਂ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ’ਚ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਕਿਹਾ ਕਿ  ਭਗਤਾਂ ਵਾਲੇ ਦਾ ਕੂੜਾ ਡੰਪ ਸ਼ਹਿਰ ਵਿਚੋਂ ਉਠਾ ਦਿੱਤਾ ਜਾਵੇਗਾ। ਜਿਸ ਦਾ ਲੋਕਾਂ ਨੇ ਜੈਕਾਰਿਆਂ ਨਾਲ ਭਰਪੂਰ ਸਵਾਗਤ ਕੀਤਾ ਹੈ।
ਭਾਜਪਾ ਵੱਲੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਹਲਕਾ ਇੰਚਾਰਜ, ਸੀਨੀਅਰ ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਜੈਬੀਰ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਰਾਏ ਗਏ ਹਲਕਾ ਦੱਖਣੀ ਦੀ ਵਿਸ਼ਾਲ ਬੂਥ ਸੰਮੇਲਨ ਦੌਰਾਨ ਉਕਤ ਆਗੂਆਂ ਨੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਅਤੇ ਮੁਸ਼ਕਲਾਂ ਬਾਰੇ ਵਿਸਥਾਰ ਸਹਿਤ ਸ. ਸੰਧੂ ਦੱਸਿਆ ਅਤੇ ਖ਼ਾਸ ਕਰ ਕੇ ਭਗਤਾਂ ਵਾਲੇ ਦੀ ਵੇਸਟਿੰਗ ਡੰਪ ਦਾ ਮਾਮਲਾ ਉਠਾਇਆ। ਜਿਸ ’ਤੇ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਗੁਰੂ ਨਗਰੀ ਨੂੰ ਇੰਦੌਰ ਦੀ ਤਰਜ਼ ’ਤੇ ਸਾਫ਼ ਸੁਥਰਾ ਅਤੇ ਸਵੱਛ ਬਣਾਉਣ ਦਾ ਹੈ। ਇਸ ਲਈ ਭਗਤਾਂਵਾਲਾ  ਕੂੜਾ ਡੰਪ ਦੇ ਇਥੇ ਮੌਜੂਦ ਰਹਿਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ । ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਨਰਿੰਦਰ ਮੋਦੀ ਮੁੜ ਪ੍ਰਧਾਨ ਮੰਤਰੀ ਬਣਨਗੇ ਅਤੇ ਉਨ੍ਹਾਂ ਕੋਲ ਡੰਪ ਦਾ ਮਾਮਲਾ ਉਠਾਇਆ ਜਾਵੇਗਾ ਅਤੇ ਕੂੜੇ ਦੇ ਇਸ ਡੰਪ ਨੂੰ ਹਰ ਹਾਲਤ ‘ਚ ਸ਼ਹਿਰ ਵਿਚੋਂ ਡੰਪ ਨੂੰ ਉਠਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੜੇ ਦੁਖ ਦੀ ਗਲ ਹੈ ਕਿ ਦਹਾਕਿਆਂ ਤੋਂ ਇਸ ਦੇ ਨੇੜਲੇ ਇਲਾਕਿਆਂ ‘ਚ ਰਹਿਣ ਵਾਲੇ ਲੋਕ ਅਤਿ ਪਰੇਸ਼ਾਨੀ ਝੱਲ ਰਹੇ ਹਨ। ਇਹ ਸੰਘਣੀ ਆਬਾਦੀ ਵਾਲਾ ਸ਼ਹਿਰ ਦਾ ਹਿੱਸਾ ਹੈ। ਇਥੇ ਆਲ਼ੇ ਦੁਆਲੇ ਦੀਆਂ ਕਾਲੋਨੀਆਂ ਵਿਚ 50 ਹਜ਼ਾਰ ਤੋਂ ਵਧੇਰੇ ਲੋਕ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਗਰਮੀਆਂ ’ਚ ਗਰਮ ਹੋ ਕੇ ਡੰਪ ਨੂੰ ਅੱਗ ਲਗ ਜਾਂਦੀ ਹੈ ਅਤੇ ਇਸ ਦੇ ਜ਼ਹਿਰੀਲੇ ਧੂਹੇ ਨਾਲ ਨੇੜੇ ਦੇ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ ਬਿਮਾਰੀਆਂ ਆਣ ਘੇਰਦੀਆਂ ਹਨ। ਉਨ੍ਹਾਂ ਅਫ਼ਸੋਸ  ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਸੇ ਵੀ ਲੋਕ ਨੁਮਾਇੰਦੇ ਮੈਂਬਰ ਪਾਰਲੀਮੈਂਟ ਨੇ ਇਸ ਦੇ ਸਥਾਈ ਹੱਲ ਲਈ ਇਮਾਨਦਾਰੀ ਨਾਲ ਕੋਸ਼ਿਸ਼ ਨਹੀਂ ਕੀਤੀ। ਨਾ ਹੀ ਪੰਜਾਬ ਦੀ ਮੌਜੂਦਾ ’ਆਪ’ ਸਰਕਾਰ ਨੂੰ ਇੱਥੋਂ ਦੇ ਲੋਕਾਂ ਦਾ ਫ਼ਿਕਰ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਸਿਫ਼ਤੀਂ ਦਾ ਘਰ ਹੈ। ਇਸ ਦੇ ਨਿਵਾਸੀਆਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਲਈ ਕੇਂਦਰ ਤੋਂ ਲਿਆਂਦੇ ਜਾਣ ਵਾਲੇ ਵਿਸ਼ੇਸ਼ ਪੈਕੇਜ ’ਚ ਭਗਤਾਂ ਵਾਲਾ ਡੰਪ ਨੂੰ ਉਠਾਇਆ ਜਾਣਾ ਇਕ ਅਹਿਮ ਸਰੋਕਾਰ ਹੋਵੇਗਾ। ਉਨ੍ਹਾਂ ਕਿਹਾ  ਲੋਕ ਸਭਾ ਲਈ ਉਸ ਵਿਅਕਤੀ ਨੂੰ ਚੁਣੋ  ਜੋ ਤੁਹਾਡੇ ਕੰਮ ਕਰਾ ਸਕਣ ਦੇ ਕਾਬਲ ਹੋਣ ਨਾ ਕਿ ਕੇਵਲ ਸਿਆਸਤ ਕਰਨ ਵਾਲਾ ਹੋਵੇ। ਉਨ੍ਹਾਂ ਕਿਹਾ ਕਿ  ਇਹ ਚੋਣ ਅੰਮ੍ਰਿਤਸਰ ਦੇ  ਭਵਿਖ ਦਾ ਫ਼ੈਸਲਾ ਕਰੇਗੀ।
ਇਸ ਮੌਕੇ ਵੱਡੀ ਗਿਣਤੀ ‘ਚ ਕਾਂਗਰਸ, ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਲੋਕ ਭਾਜਪਾ ‘ਚ ਸ਼ਾਮਲ ਹੋਏ, ਜਿੰਨਾ ਦਾ ਤਰਨਜੀਤ ਸਿੰਘ ਸੰਧੂ ਨੇ ਬੜੇ ਉਤਸ਼ਾਹ ਨਾਲ ਸਵਾਗਤ ਕਰਦਿਆਂ ਪਾਰਟੀ ‘ਚ ਉਨ੍ਹਾਂ ਪੂਰਾ ਮਾਣ ਸਨਮਾਨ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਭਾਜਪਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸਾਬਕਾ ਵਿਧਾਇਕ ਕੇ.ਡੀ.ਭੰਡਾਰੀ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਰਾਜਬੀਰ ਸ਼ਰਮਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਮਨਿੰਦਰਜੀਤ ਸਿੰਘ ਠੇਕੇਦਾਰ, ਲਖਬੀਰ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ ਰਾਜਾ, ਰਿਸ਼ੀ ਚੋਪੜਾ, ਜਸਵਿੰਦਰ ਸਿੰਘ ਤੇ ਹੋਰ ਵੀ ਸ਼ਖ਼ਸੀਅਤਾਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here