ਭਗਤਾਂ ਵਾਲਾ ਕੂੜਾ ਡੰਪ ਤੋਂ ਕੂੜਾ ਹਟਾਉਣ ਦਾ ਕੰਮ ਹੋਇਆ ਸ਼ੁਰੂ
ਡਾ: ਨਿੱਝਰ ਅਤੇ ਕਮਿਸ਼ਨਰ ਨੇ ਭਗਤਾਂਵਾਲਾ ਕੂੜਾ ਡੰਪ ਤੋਂ ਬਾਇਓਰੀਮੇਡੇਸ਼ਨ ਦਾ ਕੰਮ ਸ਼ੁਰੂ ਕਰਵਾਇਆ
ਅੰਮ੍ਰਿਤਸਰ, 3 ਦਸੰਬਰ 2024-:
ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਅਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਅੱਜ ਭਗਤਾਵਾਲਾ ਕੂੜਾ ਡੰਪ ਤੋਂ ਬਾਇਓਮੈਡੀਸ਼ਨ ਦੇ ਕੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਵਿਧਾਇਕ ਡਾ: ਨਿੱਝਰ ਨੇ ਕਿਹਾ ਕਿ ਇੰਨੇ ਵੱਡੇ ਕੂੜਾ ਡੰਪ ਤੋਂ ਬਾਇਓਮੈਡੀਏਸ਼ਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬਾਇਓਮੇਡੀਏਸ਼ਨ ਕਾਰਨ ਹੁਣ ਕੂੜੇ ਦੇ ਇਸ ਵੱਡੇ ਪਹਾੜ ਨੂੰ ਹਟਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਇਸ ਡੰਪ ਤੋਂ ਕੂੜੇ ਦਾ ਪਹਾੜ ਹਟਾਇਆ ਜਾਵੇਗਾ। ਜਿਸ ਦੀ ਅੱਜ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੂੜਾ ਡੰਪ ਦੇ ਆਸ-ਪਾਸ ਰਹਿਣ ਵਾਲੇ ਖਾਸ ਕਰਕੇ ਦੱਖਣੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਬਾਇਓਮੈਡੀਏਸ਼ਨ ਕਰਕੇ ਕੂੜੇ ਵਿੱਚੋਂ ਖਾਦ ਕੱਢੀ ਜਾਵੇਗੀ। ਇਸ ਦੇ ਨਾਲ ਹੀ ਆਰ.ਡੀ.ਐਫ. ਜਿਸ ਨੂੰ ਫੈਕਟਰੀਆਂ ਰਾਹੀਂ ਸਾੜਿਆ ਜਾਵੇਗਾ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਫਿਲਹਾਲ ਬਾਇਓਮੈਡੀਏਸ਼ਨ ਲਈ ਮਸ਼ੀਨ ਸ਼ੁਰੂ ਕੀਤੀ ਗਈ ਹੈ। ਜੋ ਹਰ ਰੋਜ਼ 1 ਹਜ਼ਾਰ ਟਨ ਕੂੜੇ ਦੀ ਬਾਇਓਰੀਮੀਡੀਏਟ ਕਰੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਇਓਰੀਮੀਡੀਏਸ਼ਨ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਵਿੱਚ ਕੂੜੇ ਦੇ ਇਸ ਪਹਾੜ ਨੂੰ ਕਿਸੇ ਵੀ ਹਾਲਤ ਵਿੱਚ ਪੂਰੀ ਤਰ੍ਹਾਂ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਅਤੇ ਕੂੜੇ ਦੇ ਇਸ ਪਹਾੜ ਨੂੰ ਹਟਾਉਣ ਦੇ ਮੁੱਖ ਟੀਚੇ ਨੂੰ ਮੁੱਖ ਰੱਖਦਿਆਂ ਉਹ ਖ਼ੁਦ ਆਪਣੇ ਅਧਿਕਾਰੀਆਂ ਨਾਲ ਮਿਲ ਕੇ ਇਸ ਕੰਮ ਵਿੱਚ ਲੱਗੇ ਹੋਏ ਹਨ। ਨਿਗਮ ਕਮਿਸ਼ਨਰ ਔਲਖ ਨੇ ਕਿਹਾ ਕਿ ਕੂੜੇ ਦੇ ਇਸ ਪਹਾੜ ਨੂੰ ਹਟਾ ਕੇ ਇਸ ਥਾਂ ‘ਤੇ ਵੇਸਟ ਟੂ ਐਨਰਜੀ ਪਲਾਂਟ ਲਗਾਇਆ ਜਾਣਾ ਹੈ। ਇਸ ਮੌਕੇ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ: ਕਿਰਨ ਕੁਮਾਰ, ਨਵਨੀਤ ਸ਼ਰਮਾ, ਤਰਲੋਕ ਸਿੰਘ ਗਿੱਲ, ਹਰਸਿਮਰਨ ਸਿੰਘ ਵੀ. ਗਿੱਲ, ਅਵਾਰਦਾ ਕੰਪਨੀ ਦੇ ਰਾਜਾ ਸ਼ੇਖ, ਅਵਾਰਦਾ ਕੰਪਨੀ ਦੇ ਰਾਜਾ ਸਿੱਦੀਕੀ, ਹਰਿੰਦਰ ਢਾਈਆ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।