ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਵਸ ਮਨਾਇਆ

0
67

ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਵਸ ਮਨਾਇਆ

ਤਲਵੰਡੀ ਸਾਬੋ (4.3.2025)

ਇੱਥੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਵਸ ਭਗਤ ਧੰਨਾ ਧਰਮਸ਼ਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੰਸਥਾ ਦੇ ਨਿਸ਼ਕਾਮ ਸੇਵਾਦਾਰ ਸ ਮੱਲ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28 ਫ਼ਰਵਰੀ ਨੂੰ ਇਸ ਸੰਬੰਧੀ ਅਖੰਡ ਪਾਠ ਪ੍ਰਕਾਸ਼ ਕਰਵਾਇਆ ਗਿਆ ਸੀ। ਇਹ ਸਮਾਗਮ ਪਿਛਲੇ ਕਈ ਸਾਲਾਂ ਤੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਮੂਹ ਇਲਾਕਾ ਨਿਵਾਸੀ ਬੜੀ ਹੁੰਮਹੁਮਾ ਕੇ ਸ਼ਿਰਕਤ ਕਰਦੇ ਹਨ। ਇਲਾਕੇ ਦੀ ਧਾਰਮਿਕ ਸੰਸਥਾ ਬੁੰਗਾ ਮਸਤੂਆਣਾ ਵੱਲੋਂ ਤਿੰਨੇ ਦਿਨ ਗੁਰਬਾਣੀ ਕਥਾ ਕੀਰਤਨ ਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਆਖਰੀ ਦਿਨ, ਯਾਨੀ ਐਤਵਾਰ ਮਿਤੀ 2.3.2025 ਨੂੰ ਅਖੰਡ ਪਾਠ ਦੇ ਭੋਗ ਪਿੱਛੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਦੱਸਣਾ ਬਣਦਾ ਹੈ ਕਿ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦੇ ਇੱਕ ਪਿੰਡ ਧੂਆਨ ਵਿਖੇ ਹੋਇਆ। ਗੁਰੂ ਅਰਜਨ ਦੇਵ ਜੀ ਨੇ ਆਪ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ 4 ਸ਼ਬਦ ਆਸਾ ਰਾਗ (3) ਅਤੇ ਧਨਾਸਰੀ (1) ਅਧੀਨ ਦਰਜ ਹਨ। ਗੁਰੂ ਅਰਜਨ ਦੇਵ ਜੀ ਨੇ ਭਗਤ ਧੰਨਾ ਦੇ ਨਾਂ ਹੇਠ ਜੋ ਸ਼ਬਦ ਦਰਜ ਕੀਤਾ ਹੈ (ਇਹੁ ਬਿਧਿ ਸੁਣ ਕੈ ਜਾਟਰੋ ਉਠ ਭਗਤੀ ਲਾਗਾ॥ ਮਿਲੈ ਪ੍ਰਤਖ ਗੁਸਾਈਆ ਧੰਨਾ ਵਡਭਾਗਾ॥) ਉਸ ਤੋਂ ਸਪਸ਼ਟ ਹੁੰਦਾ ਹੈ ਕਿ ਨਾਮਦੇਵ, ਕਬੀਰ, ਰਵਿਦਾਸ ਅਤੇ ਸੈਣ ਭਗਤਾਂ ਦੀਆਂ ਸਾਖੀਆਂ ਸੁਣ ਸੁਣ ਕੇ ਧੰਨਾ ਜੱਟ ਵੀ ਭਗਤੀ ਕਰਨ ਵੱਲ ਰੁਚਿਤ ਹੋ ਗਿਆ।

LEAVE A REPLY

Please enter your comment!
Please enter your name here