ਯੂਬਾਸਿਟੀ, 11 ਜਨਵਰੀ ( ਰਾਜ ਗੋਗਨਾ/ ਸਾਬੀ ਚੀਨੀਆ) -ਰਿਸ਼ੀ ਵਾਲਮੀਕਿ ਸਭਾ ਯੂਬਾ ਸਿਟੀ ਅਮਰੀਕਾ ਵੱਲੋਂ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟਿ ਪ੍ਰਣਾਮ ਕਰਦੇ ਹੋਏ ਸੱਮੁਚੀ ਸਿੱਖ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਵੱਲੋਂ ਅਪੀਲ ਕਰਦੇ ਹੋਏ ਆਖਿਆ ਕਿ ਵਾਲਮੀਕਿ ਸਮਾਜ ਦੇ ਮਹਾਨ ਯੋਧੇ ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗ ਰੇਟੇ ਗੁਰੂ ਕਿ ਬੇਟੇ ਦੇ ਮਾਣ ਨਾਲ ਨਿਵਾਜਿਆ ਸੀ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਕੌਮੀ ਪੱਧਰ ਤੇ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ ਇਸ ਮੌਕੇ ਮੌਜੂਦ ਆਗੂਆਂ ਨੇ ਆਪੋ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਆਪੋ ਆਪੋ ਬੱਚਿਆਂ ਨੂੰ ਜ਼ਰੂਰ ਪੜਾਉਣ ਚਾਹੀਦੀ ਹੈ ਪੜਾਈ ਲਿਖਾਈ ਦੇ ਨਾਲ ਹੀ ਸਮਾਜ ਵਿੱਚ ਬਰਾਬਰਤਾ ਆ ਸਕਦੀ ਹੈ ਇਸ ਮੌਕੇ ਤੇ ਵਾਲਮੀਕਿ ਮੌਜੂਦ ਆਗੂ ਵੱਲੋਂ ਨੇ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਇਸ ਇਕੱਲੇ ਪਰਿਵਾਰ ਵਿੱਚੋਂ 62 ਸ਼ਹੀਦੀਆਂ ਹੋਈਆਂ ਹਨ ਇਸ ਦੌਰਾਨ ਮੋਤੀ ਲਾਲ ਮਹਿਰਾ ਅਤੇ ਉੱਨਾਂ ਦੇ ਪਰਿਵਾਰ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ
Boota Singh Basi
President & Chief Editor