ਜੰਡਿਆਲਾ ਗੁਰੂ 4 ਸਤੰਬਰ 2022 (ਦਿਨੇਸ਼ ਬਜਾਜ) -ਸ਼੍ਰੀ ਜਗਦੀਸ਼ ਸਦਨ ਹਾਲ ਵਿਖੇ ਇਸਕੋਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਕੈਬਿਨੇਟ ਮੰਤਰੀ ਈ.ਟੀ.ਓ ਹਰਭਜਨ ਸਿੰਘ ਆਪਣੀ ਪਤਨੀ ਸੁਹਿੰਦਰ ਕੌਰ ਸਮੇਤ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਹਾਜ਼ਰ ਹੋਏ | ਇਸ ਮੌਕੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਜੀ ਦੀ ਪ੍ਰਤਿਮਾ ਨੂੰ 108 ਪ੍ਰਕਾਰ ਦੇ ਵਿਅੰਜਨਾਂ ਦਾ ਭੋਗ ਲਗਵਾਉਣ ਉਪਰੰਤ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਜੀ ਦਾ ਫੁੱਲਾਂ ਨਾਲ ਅਭਿਸ਼ੇਕ ਕੀਤਾ ਗਿਆ। ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਛੋਟੇ ਬੱਚਿਆਂ ਨਾਲ ਕੇਕ ਕੱਟ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਮਨਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਰਾਧਾ ਦੇ ਜੀਵਨ ‘ਤੇ ਹਰੀ ਕ੍ਰਿਪਾ ਪ੍ਰਭੂ ਦੁਆਰਾ ਗਾਏ ਗਏ ਭਜਨ ਨਾਲ ਸ਼ਰਧਾਲੂ ਖੂਬ ਝੂਮੇ । ਸ਼ਰਧਾਲੂਆਂ ਦੇ ਨਾਲ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਸੁਹਿੰਦਰ ਕੌਰ ਵੀ ਖੂਬ ਝੂਮੇ । ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਲਵਲੀ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਾਜੀਵ ਕੁਮਾਰ ਮਾਣਾ, ਐਡਵੋਕੇਟ ਸੱਤਿਆਪਾਲ, ਆਮ ਆਦਮੀ ਪਾਰਟੀ ਦੇ ਸੂਬਾ ਜੋਇੰਟ ਸਕੱਤਰ ਨਰੇਸ਼ ਪਾਠਕ, ਆਮ ਆਦਮੀ ਪਾਰਟੀ ਜੰਡਿਆਲਾ ਗੁਰੂ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਸਤਿੰਦਰ ਸਿੰਘ, ਸੁਰੇਸ਼ ਕੁਮਾਰ, ਸੰਦੀਪ ਮਹਿਤਾ, ਹੈਮਰ ਜੈਨ, ਸਾਹਿਲ ਸ਼ਰਮਾ, ਪ੍ਰਵੀਨ ਸ਼ਰਮਾ, ਸੀ.ਏ ਸੁਨੀਲ ਸੂਰੀ, ਐਡਵੋਕੇਟ ਅਨਿਲ ਸੂਰੀ, ਆਸ਼ੂ ਗਾਬਾ, ਵਿਨੀਤ ਜੈਨ ਕਾਕਾ, ਸੁਖਦੇਵ ਰਾਜ ਮਹਿਤਾ, ਮੁਕੇਸ਼ ਕੁਮਾਰ ਸੋਨੀ, ਰਾਜੇਸ਼ ਕੱਕੜ, ਰਸ਼ਪਾਲ ਸਿੰਘ ਪਾਸੀ, ਸੁਰਿੰਦਰ ਮੋਹਨ ਲਾਲੀ, ਰੌਕੀ ਜੈਨ, ਦੀਪਕ ਵਿਨਾਇਕ, ਰੋਹਿਤ ਕੁਮਾਰ, ਗੁਲਸ਼ਨ ਜੈਨ, ਗੌਰਵ ਵਿਨਾਇਕ, ਰਾਹੁਲ ਪਾਸਹਾਨ, ਅੰਸ਼ੁਲ ਜੈਨ, ਐਨ ਕੇ ਕਾਲੀਆ ਆਦਿ ਹਾਜ਼ਰ ਸਨ।
Boota Singh Basi
President & Chief Editor