ਭਗਵਾਨ ਸ੍ਰੀ ਪਰਸੂਰਾਮ ਜੀ ਦਾ ਜਨਮ ਦਿਵਸ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ, 19 ਅਪ੍ਰੈਲ (ਸਵਿੰਦਰ ਸਿੰਘ ): ਰਿਟਾਇਰ ਪੁਲਿਸ ਵੈਲਫੇਅਰ ਧਾਰਮਿਕ ਸੰਸਥਾ ਅੰਮ੍ਰਿਤਸਰ ਵੱਲੋਂ ਭਗਵਾਨ ਸ੍ਰੀ ਪਰਸੂਰਾਮ ਜੀ ਦਾ ਜਨਮ ਦਿਵਸ ਐਤਵਾਰ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਹ ਸਮਾਗਮ ਸ੍ਰੀ ਰਘੂਨਾਥ ਮੰਦਰ, ਵਿਜੇ ਨਗਰ ਗਲੀ ਨੰਬਰ 5, ਬਟਾਲਾ ਰੋਡ ਵਿਖੇ ਆਯੋਜਿਤ ਕੀਤਾ ਗਿਆ, ਜਿਥੇ ਭਗਵਾਨ ਸ੍ਰੀ ਪਰਸੂਰਾਮ ਜੀ ਦਾ ਪਵਿੱਤਰ ਸਰੂਪ ਸਥਾਪਿਤ ਹੈ।
ਇਸ ਮੌਕੇ ਸਵੇਰੇ 7:30 ਵਜੇ ਭਗਵਾਨ ਸ੍ਰੀ ਪਰਸੂਰਾਮ ਜੀ ਦਾ ਪੰਚ ਅੰਮ੍ਰਿਤ ਨਾਲ ਇਸ਼ਨਾਨ ਅਤੇ ਵਿਧੀਵਤ ਪੂਜਾ ਅਰਚਨਾ ਕੀਤੀ ਗਈ। ਇਸ ਤੋਂ ਬਾਅਦ ਸਵੇਰੇ 9:00 ਵਜੇ ਸਰਬੱਤ ਦੇ ਭਲੇ ਲਈ ਹਵਣ ਯਗ ਕਰਵਾਇਆ ਗਿਆ। ਸਮਾਗਮ ਦੌਰਾਨ ਭਗਤਾਂ ਵੱਲੋਂ ਭਗਤੀ ਭਾਵਨਾ ਨਾਲ ਸ਼ਮੂਲੀਅਤ ਕੀਤੀ ਗਈ।
ਅੰਤ ਵਿੱਚ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਪ੍ਰਸਾਦ ਪ੍ਰਾਪਤ ਕੀਤਾ।
ਇਸ ਮੌਕੇ ਸੰਜੀਵ ਕੁਮਾਰ ਸ਼ਰਮਾ, ਪੰਨਾ ਲਾਲ ਸ਼ਰਮਾ, ਸੰਜੀਵ ਕੁਮਾਰ (ਜਨਰਲ ਸੈਕਟਰੀ) ਅਸ਼ੋਕ ਕੁਮਾਰ ਭਨੋਟ, ਸ੍ਰੀ ਵਿਜੈ ਕੁਮਾਰ ਰੀਡਰ, ਸ੍ਰੀ ਰਵਿੰਦਰ ਕੁਮਾਰ ਪਾਂਡੇ, ਸ੍ਰੀ ਵਿਜੈ ਕੁਮਾਰ, ਦਵਿੰਦਰ ਜੋਸ਼ੀ, ਵਿਜੈ ਕੁਮਾਰ (ਮੋਹਕਮਪੂਰਾ), ਯਸ਼ਪਾਲ ਸ਼ਰਮਾ, ਹਰਜੀਤ ਪਾਲ ਸ਼ਰਮਾ ਅਤੇ ਮੁਕੇਸ਼ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।







