ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਲਾਪ੍ਰਵਾਹੀ ਦੇ ਮਾਮਲੇ ਤੇ ਮੁੱਖ ਸਕੱਤਰ ਦਾ ਬਿਆਨ ਗੈਰ ਜ਼ਿੰਮੇਵਾਰਨਾ
ਅੰਮ੍ਰਿਤਸਰ, 15 ਮਾਰਚ- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਭਾਜਪਾ ਦੀ ਕਾਰਜਕਾਰਨੀ ਦੇ ਮੈਂਬਰ ਯਾਦਵਿੰਦਰ ਸਿੰਘ ਬੁੱਟਰ ਨੇ ਅੱਜ ਚੀਫ ਸੈਕਟਰੀ ਵਲੋਂ ਦਿੱਤੇ ਬਿਆਨ ਤੇ ਅਪਣੀ ਪ੍ਰਤਿਕਿਰਿਆ ਜਾਹਰ ਕਰਦੇ ਹੋਏ ਕਿਹਾ ਕਿ ਇਸ ਬਿਆਨ ਤੋਂ ਮੌਜ਼ੂਦਾ ਪੰਜਾਬ ਸਰਕਾਰ ਦੀ ਮੰਸਾ ਸਿਧ ਹੁੰਦੀ ਹੈ ਕਿ ਇਹ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਫਸਰਾਂ ਨੂੰ ਹਦਾਇਤਾਂ ਦੇ ਕੇ ਜਾਂ ਕਿਸਾਨੀ ਝੰਡੇ ਥਲੇ ਅਪਣੇ ਕਾਂਗਰਸੀ ਵਰਕਰਾਂ ਕੋਲੋਂ ਪ੍ਰਧਾਨ ਮੰਤਰੀ ਦਾ ਰਸਤਾ ਜ਼ਾਮ ਕਰਵਾਇਆ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਅਪਣੇ ਗੁੰਡਾ ਅਨਸਰਾਂ ਕੋਲੋਂ ਸੁਰੱਖਿਆ ਨਾਲ ਖਿਲਵਾੜ ਕਰਵਾਇਆ ਗਿਆ। ਉਸਨੂੰ ਇਹ ਮੌਜ਼ੂਦਾ ਸਰਕਾਰ ਅਖੋਂ ਪਰੋਖੇ ਕਰਕੇ ਉਸ ਘਟਨਾ ਦੇ ਅਸਲ ਦੌਸ਼ੀਆ ਨੂੰ ਬਚਾਉਣ ਦਾ ਯਤਨ ਕਰਦੀ ਪਈ ਹੈ ਇਸਦੀ ਗਾਜ ਸਰਕਾਰ ਸਿਰਫ ਸਰਕਾਰੀ ਮੁਲਾਜ਼ਮਾਂ ਤੱਕ ਹੀ ਸਿਮਤ ਰੱਖਣਾ ਚਾਹੁੰਦੀ ਹੈ.ਦੇਸ਼ ਦਾ ਪ੍ਰਧਾਨ ਮੰਤਰੀ ਸਿਰਫ ਭਾਜਪਾ ਦਾ ਨਹੀਂ ਸਗੋਂ ਸਮੁੱਚੇ ਦੇਸ਼ ਦਾ ਅਤੇ ਦੇਸ਼ ਵਾਸੀਆਂ ਦਾ ਹੁੰਦਾ ਹੈ। ਇਸ ਵਾਸਤੇ ਮੁੱਖ ਮੰਤਰੀ ਕਾਨੂੰਨ ਦੇ ਮੁਤਾਬਿਕ ਬਣਦੀ ਲੋੜੀਂਦੀ ਕਾਰਵਾਈ ਤਹਿਤ ਉਸ ਵੇਲੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਇਸ ਯੋਜਨਾਬੰਦੀ ਦੇ ਵਿਚ ਸ਼ਾਮਿਲ ਜਿਹੜੇ ਵੀ ਸਿਆਸੀ ਆਗੂ ਜਾਂ ਅਫਸਰ ਦੌਸ਼ੀ ਹੋਣ ਉਨ੍ਹਾਂ ਤੇ ਕਾਰਵਾਈ ਕਰਕੇ ਇਕ ਮਿਸਾਲ ਅਤੇ ਪੰਜਾਬਵਾਸੀਆਂ ਨੂੰ ਇਕ ਇੰਨਸਾਫ ਪਸੰਦ ਮੁੱਖ ਮੰਤਰੀ ਹੋਣ ਦਾ ਸਬੂਤ ਦੇਸ਼ ਦੇ ਲੋਕਾਂ ਦੀ ਕਚਹਿਰੀ ਵਿਚ ਦੇਣ।
ਯਾਦਵਿੰਦਰ ਸਿੰਘ ਬੁੱਟਰ।
Boota Singh Basi
President & Chief Editor